ਉਜੈਨ (ਏਜੰਸੀ) : ਬਾਲੀਵੁੱਡ ਦੇ 'ਖਿਲਾੜੀ' ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ 'ਭੂਤ ਬੰਗਲਾ' ਦੀ ਸਫਲਤਾ ਲਈ ਅੱਜ ਤੜਕੇ ਉਜੈਨ ਦੇ ਵਿਸ਼ਵ ਪ੍ਰਸਿੱਧ ਸ਼੍ਰੀ ਮਹਾਕਾਲੇਸ਼ਵਰ ਮੰਦਰ ਨਤਮਸਤਕ ਹੋਣ ਪਹੁੰਚੇ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਸੱਸ ਅਤੇ ਦਿੱਗਜ ਅਦਾਕਾਰਾ ਡਿੰਪਲ ਕਪਾੜੀਆ ਵੀ ਮੌਜੂਦ ਸੀ। ਦੋਵਾਂ ਨੇ ਭਗਵਾਨ ਮਹਾਕਾਲ ਦੀ ਵਿਸ਼ੇਸ਼ 'ਭਸਮ ਆਰਤੀ' ਵਿੱਚ ਹਿੱਸਾ ਲਿਆ ਅਤੇ ਦੇਸ਼ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਮੰਦਰ ਵਿੱਚ ਪੂਜਾ-ਅਰਚਨਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਸ਼ੈ ਕੁਮਾਰ ਨੇ ਕਿਹਾ, "ਮਹਾਕਾਲ ਦੇ ਦਰਸ਼ਨ ਕਰਕੇ ਬਹੁਤ ਸਕੂਨ ਮਿਲਿਆ। ਮੈਂ ਸਿਰਫ਼ ਆਪਣੇ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਪ੍ਰਾਰਥਨਾ ਕੀਤੀ ਹੈ ਕਿ ਸਾਡਾ ਦੇਸ਼ ਹਮੇਸ਼ਾ ਤਰੱਕੀ ਕਰੇ ਅਤੇ ਅੱਗੇ ਵਧੇ।"

ਦੱਸ ਦੇਈਏ ਭਸਮ ਆਰਤੀ ਮਹਾਕਾਲੇਸ਼ਵਰ ਮੰਦਿਰ ਵਿੱਚ ਸਭ ਤੋਂ ਵੱਧ ਸਤਿਕਾਰਯੋਗ ਰਸਮਾਂ ਵਿੱਚੋਂ ਇੱਕ ਹੈ, ਜੋ ਕਿ ਬ੍ਰਹਮਾ ਮੁਹੂਰਤ ਦੌਰਾਨ ਸਵੇਰੇ 3:30 ਤੋਂ 5:30 ਵਜੇ ਦੇ ਵਿਚਕਾਰ ਕੀਤੀ ਜਾਂਦੀ ਹੈ। ਮੰਦਰ ਦੀਆਂ ਪਰੰਪਰਾਵਾਂ ਦੇ ਅਨੁਸਾਰ, ਇਹ ਰਸਮ ਸਵੇਰੇ ਬਾਬਾ ਮਹਾਕਾਲ ਦੇ ਦਰਵਾਜ਼ੇ ਖੋਲ੍ਹਣ ਨਾਲ ਸ਼ੁਰੂ ਹੁੰਦੀ ਹੈ, ਜਿਸ ਤੋਂ ਬਾਅਦ ਪੰਚਅੰਮ੍ਰਿਤ ਨਾਲ ਪਵਿੱਤਰ ਇਸ਼ਨਾਨ ਕੀਤਾ ਜਾਂਦਾ ਹੈ, ਜੋ ਕਿ ਦੁੱਧ, ਦਹੀਂ, ਘਿਓ, ਖੰਡ ਅਤੇ ਸ਼ਹਿਦ ਦਾ ਪਵਿੱਤਰ ਮਿਸ਼ਰਣ ਹੈ। ਫਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਦੀ ਫਿਲਮ 'ਭੂਤ ਬੰਗਲਾ' ਇਸੇ ਮਹੀਨੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਰਾਹੀਂ ਅਕਸ਼ੈ ਕੁਮਾਰ ਅਤੇ ਨਿਰਦੇਸ਼ਕ ਪ੍ਰਿਯਦਰਸ਼ਨ ਦੀ ਜੋੜੀ ਲਗਭਗ 14 ਸਾਲਾਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਫਿਲਮ ਵਿੱਚ ਤੱਬੂ, ਪਰੇਸ਼ ਰਾਵਲ, ਰਾਜਪਾਲ ਯਾਦਵ, ਮਰਹੂਮ ਅਦਾਕਾਰ ਅਸਰਾਨੀ, ਵਾਮੀਕਾ ਗੱਬੀ ਵੀ ਮੁੱਖ ਭੂਮਿਕਾਵਾਂ ਵਿਚ ਹਨ।
ਫਿਟਨੈੱਸ ਆਈਕਨ ਤੇ ਅਦਾਕਾਰ ਮਿਲਿੰਦ ਸੋਮਨ ਗਲੂਕੋਨ-ਡੀ ਰੀਚਾਰਜ ਦੇ ਬਣੇ ਬ੍ਰਾਂਡ ਅੰਬੈਸਡਰ
NEXT STORY