ਮੁੰਬਈ (ਬਿਊਰੋ)– ਰਣਬੀਰ ਕਪੂਰ 2018 ਤੋਂ ਬਾਅਦ ਬੀਤੇ ਸ਼ੁੱਕਰਵਾਰ ਨੂੰ ‘ਸ਼ਮਸ਼ੇਰਾ’ ਨਾਲ ਵੱਡੇ ਪਰਦੇ ’ਤੇ ਵਾਪਸ ਆਏ। ਆਪਣੀਆਂ ਜ਼ਿਆਦਾਤਰ ਫ਼ਿਲਮਾਂ ’ਚ ਇਕ ਅਰਬਨ ਹੀਰੋ ਦਾ ਕਿਰਦਾਰ ਨਿਭਾਉਣ ਵਾਲੇ ਰਣਬੀਰ ਇਸ ਵਾਰ ਬ੍ਰਿਟਿਸ਼ ਰਾਜ ਦੇ ਸਮੇਂ ’ਚ ਬਗਾਵਤ ਕਰਨ ਵਾਲੇ ਇਕ ਡਾਕੂ ਦੇ ਕਿਰਦਾਰ ’ਚ ਦਿਖੇ।
‘ਸ਼ਮਸ਼ੇਰਾ’ ਦੇ ਟਰੇਲਰ ਨੇ ਕਾਫੀ ਮਾਹੌਲ ਬਣਾਇਆ ਪਰ ਜਦੋਂ ਰਿਲੀਜ਼ ਦੀ ਵਾਰੀ ਆਈ ਤਾਂ ਪਹਿਲੇ ਹੀ ਦਿਨ ਫ਼ਿਲਮ ਦੀ ਕਮਾਈ 10 ਕਰੋੜ ਰੁਪਏ ਦੀ ਰੇਂਜ ’ਚ ਸਿਮਟ ਗਈ।
ਇਹ ਖ਼ਬਰ ਵੀ ਪੜ੍ਹੋ : ਸਵੰਬਰ ਤੋਂ ਬਾਅਦ ਪਹਿਲੀ ਵਾਰ ਆਪਣੀ ਲਾੜੀ ਨਾਲ ਦਿਖੇ ਮੀਕਾ ਸਿੰਘ ਨੂੰ ਲੋਕਾਂ ਨੇ ਕਰ ਦਿੱਤਾ ਟਰੋਲ
‘ਅਗਨੀਪੱਥ’ ਵਰਗੀ ਬਾਕਸ ਆਫਿਸ ਹਿੱਟ ਦੇ ਚੁੱਕੇ ਡਾਇਰੈਕਟਰ ਕਰਨ ਮਲਹੋਤਰਾ, ਰਣਬੀਰ ਕਪੂਰ ਵਰਗੇ ਟਾਪ ਬਾਲੀਵੁੱਡ ਸਟਾਰ, ਭਿਆਨਕ ਵਿਲੇਨ ਦੇ ਰੋਲ ’ਚ ਸੰਜੇ ਦੱਤ ਤੇ ਦਮਦਾਰ ਸਪੈਸ਼ਲ ਇਫੈਕਟ ਵਾਲੇ ਵਿਜ਼ੂਅਲਜ਼ ਦੇ ਬਾਵਜੂਦ ‘ਸ਼ਮਸ਼ੇਰਾ’ ਦੀ ਕਮਾਈ ਠੰਡੀ ਹੀ ਰਹੀ। ਨਤੀਜਾ ਇਹ ਹੈ ਕਿ 3 ਦਿਨਾਂ ਬਾਅਦ ਫ਼ਿਲਮ ਦੀ ਓਪਨਿੰਗ ਵੀਕੈਂਡ ਕਲੈਕਸ਼ਨ 31.75 ਕਰੋੜ ਰੁਪਏ ਤਕ ਜਾ ਕੇ ਰੁੱਕ ਗਈ।
ਫ਼ਿਲਮ ਦੀ ਨਾਕਾਮੀ ਤੋਂ ਸਭ ਤੋਂ ਵੱਧ ਨੁਕਸਾਨ ਪ੍ਰੋਡਿਊਸਰ ਨੂੰ ਹੁੰਦਾ ਹੈ ਤੇ ‘ਸ਼ਮਸ਼ੇਰਾ’ ਦੇ ਪ੍ਰੋਡਿਊਸਰ ਯਸ਼ ਰਾਜ ਫ਼ਿਲਮਜ਼ ਲਈ ਫਲਾਪ ਫ਼ਿਲਮਾਂ ਦੀ ਵਧਦੀ ਲਿਸਟ ਇਕ ਬਹੁਤ ਵੱਡੀ ਟੈਂਸ਼ਨ ਹੈ। ਉਨ੍ਹਾਂ ਦੀ ਅਗਲੀ ਵੱਡੀ ਫ਼ਿਲਮ ਹੁਣ ‘ਪਠਾਨ’ ਹੈ, ਜਿਸ ’ਚ ਹੀਰੋ ਹਨ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ। ਯਸ਼ ਰਾਜ ਫ਼ਿਲਮਜ਼ ਨੂੰ ਵੱਡੀ ਬਾਕਸ ਆਫਿਸ ਹਿੱਟ ਲਈ ਸ਼ਾਹਰੁਖ ਦਾ ਹੀ ਸਹਾਰਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੌਨੀ ਰਾਏ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਟੀ.ਵੀ. ਦੀ ਨਾਗਿਨ ਨੇ ਦਿਖਾਈ ਹੌਟ ਲੁੱਕ (ਦੇਖੋ ਤਸਵੀਰਾਂ)
NEXT STORY