ਮੁੰਬਈ- ਕ੍ਰਿਕਟ ਜਗਤ ਨੇ 4 ਮਾਰਚ ਨੂੰ ਇਕ ਬਹੁਤ ਵੱਡਾ ਸਿਤਾਰਾ ਖੋਹ ਦਿੱਤਾ ਹੈ। ਵਿਸ਼ਵ ਦੇ ਬਿਹਤਰੀਨ ਸਪਿਨਰਸ 'ਚੋਂ ਸ਼ੁਮਾਰ ਆਸਟ੍ਰੇਲੀਆ ਦੇ ਸ਼ੇਨ ਵਾਰਨ ਦੇ 52 ਦੀ ਉਮਰ 'ਚ ਦਿਹਾਂਤ ਨਾਲ ਖੇਡ ਜਗਤ 'ਚ ਸੋਗ ਦੀ ਲਹਿਰ ਦੌੜ ਗਈ। ਸ਼ੇਨ ਨੂੰ ਖੋਹਣ ਨਾਲ ਨਾ ਸਿਰਫ ਖੇਡ ਜਗਤ ਸਗੋਂ ਉਨ੍ਹਾਂ ਦੇ ਦੇਸ਼-ਵਿਦੇਸ਼ 'ਚ ਫੈਲੇ ਪ੍ਰਸ਼ੰਸਕ ਅਤੇ ਬਾਲੀਵੁੱਡ ਇੰਡਸਟਰੀ ਵੀ ਗਮ 'ਚ ਡੁੱਬੀ ਨਜ਼ਰ ਆਈ। ਅਦਾਕਾਰਾ ਸ਼ਿਲਪਾ ਸ਼ੈੱਟੀ, ਰਣਵੀਰ ਸਿੰਘ ਤੋਂ ਲੈ ਕੇ ਅਕਸ਼ੈ ਕੁਮਾਰ ਅਤੇ ਅਨਿਲ ਕਪੂਰ ਵਰਗੇ ਸਿਤਾਰਿਆਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਪਲੇਅਰ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।

ਸ਼ਿਲਪਾ ਸ਼ੈੱਟੀ ਨੇ ਸ਼ੇਨ ਵਾਰਨ ਦੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ-'ਲੀਜੇਂਡਸ ਲਿਵ ਆਨ ਸ਼ੇਨ ਵਾਰਨ'

ਰਣਵੀਰ ਸਿੰਘ ਨੇ ਸ਼ੇਨ ਵਾਰਨ ਦੀ ਤਸਵੀਰ ਸਾਂਝੀ ਕਰਦੇ ਹੋਏ ਟੁੱਟੇ ਦਿਲ ਦੀ ਇਮੋਜ਼ੀ ਲਗਾਈ।

ਅਕਸ਼ੈ ਕੁਮਾਰ ਨੇ ਟਵੀਟ 'ਚ ਲਿਖਿਆ-'ਸ਼ੇਨ ਵਾਰਨ ਦੀ ਸਮੇਂ ਤੋਂ ਪਹਿਲੇ ਮੌਤ ਤੋਂ ਦੁੱਖੀ ਹਾਂ। ਤੁਸੀਂ ਕ੍ਰਿਕੇਟ ਦੇ ਖੇਡ ਨੂੰ ਬਿਨ੍ਹਾਂ ਇਸ ਵਿਅਕਤੀ ਦੇ ਪਸੰਦ ਨਹੀਂ ਕਰ ਸਕਦੇ। ਇਹ ਦਿਲ ਤੋੜਣ ਵਾਲੀ ਖਬਰ ਹੈ, ਓਮ ਸ਼ਾਂਤੀ'।

ਅਜੇ ਦੇਵਗਨ ਨੇ ਦੁੱਖ਼ ਪ੍ਰਗਟਾਉਂਦੇ ਹੋਏ ਲਿਖਿਆ-'ਸ਼ੇਨ ਵਾਰਨ ਦੀ ਦਿਹਾਂਤ ਦੀ ਖ਼ਬਰ ਨਾਲ ਅਜੇ ਵੀ ਜੂਝ ਰਿਹਾ ਹਾਂ। ਤੁਹਾਡਾ ਕ੍ਰਿਕਟ ਲੋਕਾਂ ਦੇ ਦਿਲਾਂ 'ਚ ਹਮੇਸ਼ਾ ਯਾਦ ਰਹੇਗਾ।

ਉਧਰ ਸੰਨੀ ਦਿਓਲ ਨੇ ਕਿਹਾ ਕਿ ਕ੍ਰਿਕਟ ਦੀ ਦੁਨੀਆ ਨੇ ਇਕ ਨਗੀਨਾ ਖੋਹ ਦਿੱਤਾ। ਸ਼ੇਨ ਵਾਰਨ ਤੁਸੀਂ ਬਹੁਤ ਜਲਦ ਚਲੇ ਗਏ।

ਅਨਿਲ ਨੇ ਸੋਗ ਪ੍ਰਗਟ ਕਰਦੇ ਹੋਏ ਲਿਖਿਆ-'ਇਕ ਖ਼ਬਰ ਨੇ ਮੇਰੇ ਵਰਗੇ ਲੱਖਾਂ ਲੋਕਾਂ ਨੂੰ ਸਦਮੇ ਅਤੇ ਅਵਿਸ਼ਵਾਸ 'ਚ ਛੱਡ ਦਿੱਤਾ ਹੈ...ਬਹੁਤ ਜਲਦ ਚਲੇ ਗਏ...ਸ਼ਾਂਤੀ ਨਾਲ ਆਰਾਮ ਕਰੋ ਸਪਿਨ ਦੇ ਰਾਜਾ...
2022 ’ਚ ਵਿਆਹ ਕਰਵਾ ਸਕਦੇ ਨੇ ਪ੍ਰਭਾਸ, ਆਚਾਰੀਆ ਵਿਨੋਦ ਕੁਮਾਰ ਨੇ ਕੀਤੀ ਭਵਿੱਖਵਾਣੀ
NEXT STORY