ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ 3 ਮਾਰਚ ਨੂੰ ਆਪਣਾ 35ਵਾਂ ਜਨਮਦਿਨ ਮਨਾਏਗੀ। ਇਸ ਦਿਨ ਨੂੰ ਖਾਸ ਅੰਦਾਜ਼ 'ਚ ਮਨਾਉਣ ਲਈ ਸ਼ਰਧਾ ਪਾਪਾ ਸ਼ਕਤੀ ਕਪੂਰ ਨਾਲ ਛੁੱਟੀਆਂ 'ਤੇ ਨਿਕਲ ਗਈ ਹੈ। ਬੁੱਧਵਾਰ ਸਵੇਰੇ ਹੀ ਸ਼ਰਧਾ ਨੂੰ ਪਾਪਾ ਸ਼ਕਤੀ ਦੇ ਨਾਲ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ।

ਲੁੱਕ ਦੀ ਗੱਲ ਕਰੀਏ ਤਾਂ ਸ਼ਰਧਾ ਬਲਿਊ ਡੈਨਿਮ ਜੀਨਸ ਦੇ ਨਾਲ ਵ੍ਹਾਈਟ ਟੈਂਕ ਟਾਪ 'ਚ ਕੈਜੂਅਲ ਲੁੱਕ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੀ ਲੁੱਕ ਨੂੰ ਅੱਖਾਂ 'ਤੇ ਐਨਕਾਂ ਲਗਾ ਕੇ ਪੂਰਾ ਕੀਤਾ ਹੋਇਆ ਹੈ।

ਉਧਰ ਸ਼ਕਤੀ ਕਪੂਰ ਲਾਂਗ ਜੈਕੇਟ ਅਤੇ ਜੀਨਸ 'ਚ ਕੂਲ ਦਿਖੇ। ਏਅਰਪੋਰਟ 'ਤੇ ਪਿਓ ਧੀ ਨੇ ਸਟਾਈਲਿਸ਼ ਅੰਦਾਜ਼ 'ਚ ਪੋਜ਼ ਦਿੱਤੇ। 3 ਮਾਰਚ ਨੂੰ ਸ਼ਰਧਾ ਦਾ ਜਨਮਦਿਨ ਹੈ ਤਾਂ ਅਜਿਹੇ 'ਚ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਿਸ਼ ਕਰਨ ਲਈ ਏਅਰਪੋਰਟ ਪਹੁੰਚੇ।

ਪ੍ਰਸ਼ੰਸਕ ਨੇ ਸ਼ਰਧਾ ਨੂੰ ਢੇਰ ਸਾਰੇ ਤੋਹਫ਼ੇ ਦਿੱਤੇ। ਉਧਰ ਸ਼ਰਧਾ ਨੇ ਵੀ ਇਨ੍ਹਾਂ ਤੋਹਫ਼ਿਆਂ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕੀਤਾ। ਪਾਪਾ ਨਾਲ ਸ਼ਰਧਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

ਕੰਮ ਦੀ ਗੱਲ ਕਰੀਏ ਤਾਂ ਸ਼ਰਧਾ ਜਲਦ ਹੀ ਰਣਬੀਰ ਕਪੂਰ ਦੇ ਨਾਲ ਸਕ੍ਰੀਨ ਸਾਂਝੀ ਕਰੇਗੀ। ਰਣਬੀਰ ਅਤੇ ਸ਼ਰਧਾ ਅਭਿਨੀਤ 'ਅਨਟਾਈਟਲਡ' ਫਿਲਮ ਅਗਲੇ ਸਾਲ ਗਣਤੰਤਰ ਦਿਵਸ 'ਤੇ ਰਿਲੀਜ਼ ਹੋਣ ਵਾਲੀ ਸੀ। ਹਾਲਾਂਕਿ ਹੁਣ ਮੇਕਅਰਸ ਨੇ ਇਸ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਹੈ। ਹੁਣ ਇਹ ਫਿਲਮ ਮਾਰਚ 2023 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਇਸ ਤੋਂ ਇਲਾਵਾ ਸ਼ਰਧਾ ਕਪੂਰ ਪੰਕਜ ਪਰਾਸ਼ਰ ਦੀ ਫਿਲਮ 'ਚਾਲਬਾਜ਼ ਇਨ ਲੰਡਨ' ਅਮਰ ਕੌਸ਼ਿਕ ਦੀ 'ਇਸਤਰੀ 2' ਅਤੇ ਟਾਈਗਰ ਸ਼ਰਾਫ ਦੇ ਨਾਲ 'ਬੜੇ ਮੀਆਂ ਛੋਟੇ ਮੀਆਂ' 'ਚ ਨਜ਼ਰ ਆਵੇਗੀ।
ਮਿਸ ਪੂਜਾ ਨੇ ਪੁੱਤਰ ਦੀ ਬਰਫ ਨਾਲ ਖੇਡਦੇ ਹੋਏ ਸਾਂਝੀ ਕੀਤੀ ਵੀਡੀਓ
NEXT STORY