ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ 23 ਜੂਨ ਨੂੰ ਵਿਆਹ ਹੋਇਆ ਹੈ। ਅਦਾਕਾਰਾ ਸ਼ਤਰੂਘਨ ਸਿਨਹਾ ਨੂੰ ਵਿਆਹ ਦੇ ਪੰਜ ਦਿਨ ਬਾਅਦ ਹੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਆਪਣੇ ਪਿਤਾ ਸ਼ਤਰੂਘਨ ਸਿਨਹਾ ਨੂੰ ਦੇਖਣ ਲਈ ਉਨ੍ਹਾਂ ਦੀ ਬੇਟੀ ਅਤੇ ਜਵਾਈ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਪੁੱਜੇ ਹਨ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਇਹ ਖ਼ਬਰ ਵੀ ਪੜ੍ਹੋ- Anant-Radhika ਦੇ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਕਰਨ ਜਾ ਰਿਹਾ ਹੈ ਇਹ ਨੇਕ ਕੰਮ
ਵੀਡੀਓ 'ਚ ਸੋਨਾਕਸ਼ੀ ਅਤੇ ਜ਼ਹੀਰ ਦੀ ਕਾਰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਤੋਂ ਬਾਹਰ ਆਉਂਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ- ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਸ਼ਤਰੂਘਨ ਸਿਨਹਾ ਨੂੰ ਮਿਲਣ ਹਸਪਤਾਲ ਪਹੁੰਚੇ, ਜਿਨ੍ਹਾਂ ਨੂੰ ਰੂਟੀਨ ਚੈਕਅੱਪ ਲਈ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਵੀਡੀਓ 'ਚ ਜੋੜੇ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਹਨ।
ਰਿਪੋਰਟ ਮੁਤਾਬਕ ਸ਼ਤਰੂਘਨ ਸਿਨਹਾ ਨੂੰ ਆਪਣੇ ਰੁਟੀਨ ਚੈਕਅੱਪ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪਰ ਇਸ ਗੱਲ ਦੀ ਪੁਸ਼ਟੀ 'ਜਗਬਾਣੀ' ਅਦਾਰੇ ਵਲੋਂ ਨਹੀਂ ਕੀਤੀ ਜਾ ਰਹੀ ਹੈ।
ਕੀ ਸੋਨਮ ਕਪੂਰ ਬਣਨ ਵਾਲੀ ਹੈ ਦੂਜੇ ਬੱਚੇ ਦੀ ਮਾਂ? 'ਬੇਬੀ ਬੰਪ' ਫਲਾਂਟ ਕਰਦਿਆਂ ਦੀਆਂ ਤਸਵੀਰਾਂ ਵਾਇਰਲ
NEXT STORY