ਜਲੰਧਰ (ਬਿਊਰੋ)– ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਸ਼ਹਿਨਾਜ਼ ਨੇ ਹਾਲ ਹੀ ’ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਹਿਨਾਜ਼ ਬਲੈਕ ਐਂਡ ਗੋਲਡ ਡਰੈੱਸ ’ਚ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦੇ ਇਸ ਫੋਟੋਸ਼ੂਟ ’ਤੇ ਉਸ ਦੇ ਪ੍ਰਸ਼ੰਸਕ ਰੱਜ ਕੇ ਕੁਮੈਂਟਸ ਕਰ ਰਹੇ ਹਨ।.
ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਸ਼ਹਿਨਾਜ਼ ਲਿਖਦੀ ਹੈ, ‘A woman is the full circle. Within her is the power to create, nurture and transform. You don’t have to play masculine to be a strong woman.’
ਦੱਸਣਯੋਗ ਹੈ ਕਿ 12 ਦਸੰਬਰ ਨੂੰ ਸਿਧਾਰਥ ਸ਼ੁਕਲਾ ਦਾ ਜਨਮਦਿਨ ਸੀ। ਇਸ ਮੌਕੇ ਸ਼ਹਿਨਾਜ਼ ਨੇ ਇਕ ਖੂਬਸੂਰਤ ਵੀਡੀਓ ਸਿਧਾਰਥ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦਿਆਂ ਸਾਂਝੀ ਕੀਤੀ ਸੀ। ਇਸ ਵੀਡੀਓ ਨੂੰ ਹੁਣ ਤਕ 3.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਸ਼ਹਿਨਾਜ਼ ਤੇ ਸਿਧਾਰਥ ਦੀ ਜੋੜੀ ‘ਬਿੱਗ ਬੌਸ’ ਸੀਜ਼ਨ 13 ’ਚ ਕਾਫੀ ਮਸ਼ਹੂਰ ਹੋਈ ਸੀ। ਦੋਵਾਂ ਨੂੰ ਲੈ ਕੇ ਟਵਿਟਰ ’ਤੇ ਅਕਸਰ ਟਰੈਂਡ ਵੀ ਦੇਖਣ ਨੂੰ ਮਿਲਦੇ ਰਹਿੰਦੇ ਹਨ।
ਨੋਟ– ਤੁਹਾਨੂੰ ਸ਼ਹਿਨਾਜ਼ ਗਿੱਲ ਦਾ ਇਹ ਫੋਟੋਸ਼ੂਟ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਪਵਿੱਤਰਾ ਪੂਨੀਆ ਨੇ ਅਲੀ ਗੋਨੀ ਤੇ ਜੈਸਮੀਨ ਦੇ ਰਿਸ਼ਤੇ ਨੂੰ ਦੱਸਿਆ 'ਮਦਾਰੀ-ਜਮੂਰੇ ਦੀ ਜੋੜੀ'
NEXT STORY