ਜਲੰਧਰ (ਬਿਊਰੋ) : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਅਖਵਾਉਣ ਵਾਲੀ ਸ਼ਹਿਨਾਜ਼ ਕੌਰ ਗਿੱਲ ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ 'ਚ ਆ ਹੀ ਜਾਂਦੀ ਹੈ। 'ਬਿੱਗ ਬੌਸ' ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਸ਼ਹਿਨਾਜ਼ ਇੱਕ ਵਾਰ ਫਿਰ ਆਪਣੀ ਨਵੀਂ ਲੁੱਕ ਕਾਰਨ ਚਰਚਾ 'ਚ ਆ ਗਈ ਹੈ।

ਜੀ ਹਾਂ, ਇਸ ਵਾਰ ਸ਼ਹਿਨਾਜ਼ ਕੌਰ ਟ੍ਰੈਡੀਸ਼ਨਲ ਲੁੱਕ 'ਚ ਨਜ਼ਰ ਆਈ, ਜਿਸ 'ਚ ਉਹ ਬਹੁਤ ਸੋਹਣੀ ਲੱਗ ਰਹੀ ਹੈ। ਫੈਨਜ਼ ਨੂੰ ਵੀ ਉਸ ਦਾ ਇਹ ਲੁੱਕ ਬਹੁਤ ਪਸੰਦ ਆ ਰਿਹਾ ਹੈ।

ਹਾਲ ਹੀ 'ਚ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਵੱਖ-ਵੱਖ ਕੁਮੈਂਟ ਕਰਕੇ ਸ਼ਹਿਨਾਜ਼ ਦੀ ਤਾਰੀਫ਼ ਕਰ ਰਹੇ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਕੌਰ ਗਿੱਲ ਨੇ 'ਬਿੱਗ ਬੌਸ 13' ਤੋਂ ਬਾਅਦ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ।

'ਬਿੱਗ ਬੌਸ' ਹਾਊਸ 'ਚ ਸ਼ਹਿਨਾਜ਼ ਨੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨਾਲ ਆਪਣੀ ਦੋਸਤੀ, ਆਪਣੇ ਪਿਆਰੇ ਤੇ ਚੁੱਲਬੁਲੇ ਅੰਦਾਜ਼ ਨਾਲ ਦਰਸ਼ਕਾਂ ਦਿਲ ਜਿੱਤਿਆ ਸੀ।



ਕੀ ਗੀਤਾ ਕਪੂਰ ਨੇ ਵਿਆਹ ਕਰ ਲਿਆ ਹੈ? ਮਸ਼ਹੂਰ ਕੋਰੀਓਗ੍ਰਾਫਰ ਨੇ ਇਸ ਅਫਵਾਹ 'ਤੇ ਤੋੜੀ ਚੁੱਪੀ
NEXT STORY