ਮੁੰਬਈ (ਬਿਊਰੋ) : ਇੱਕ ਵਾਰ ਫਿਰ ਬੰਬੇ ਟਾਈਮਜ਼ ਫੈਸ਼ਨ ਵੀਕ 2023 ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ। ਸ਼ੋਅ ਦੇ ਪਹਿਲੇ ਦਿਨ ਕਈ ਖੂਬਸੂਰਤ ਅਭਿਨੇਤਰੀਆਂ ਨੇ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰੇ ਪਰ ਪੰਜਾਬ ਦੀ ਕੈਟਰੀਨਾ ਯਾਨੀਕਿ ਸ਼ਹਿਨਾਜ਼ ਕੌਰ ਗਿੱਲ ਨੇ ਫੈਸ਼ਕ ਵੀਕ 'ਚ ਸਾਰੀ ਲਾਈਮਲਾਈਟ ਲੁੱਟੀ।

ਫੈਸ਼ਨ ਇਵੈਂਟ ਦੇ ਪਹਿਲੇ ਦਿਨ ਕਈ ਨਾਮੀ ਡਿਜ਼ਾਈਨਰਾਂ ਨੇ ਆਪਣੇ ਵਧੀਆ ਡਿਜ਼ਾਈਨ ਪੇਸ਼ ਕੀਤੇ। ਅਜਿਹੇ 'ਚ ਸ਼ੋਅ ਸਟਾਪਰ ਦੀ ਸ਼ਾਨਦਾਰ ਮੌਜੂਦਗੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਕੰਮ ਕੀਤਾ। ਸ਼ਹਿਨਾਜ਼ ਨੇ ਡਿਜ਼ਾਈਨਰ ਅਰਚਨਾ ਜੈਨ ਲਈ ਰੈਂਪ ਵਾਕ ਕੀਤਾ।

ਸ਼ਹਿਨਾਜ਼ ਗਿੱਲ ਥਾਈ-ਹਾਈ ਸਲਿਟ ਫਲੋਰਲ ਗਾਊਨ 'ਚ ਬੋਲਡ ਅਤੇ ਖੂਬਸੂਰਤ ਲੱਗ ਰਹੀ ਸੀ। ਹਾਲਾਂਕਿ ਇਸ ਦੌਰਾਨ ਉਸ ਨਾਲ ਕੁਝ ਅਜਿਹਾ ਹੋਇਆ, ਜਿਸ ਕਾਰਨ ਉਹ ਥੋੜੀ ਬੇਚੈਨ ਹੋ ਗਈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ 'ਚ ਦੇਖਿਆ ਗਿਆ ਕਿ ਰੈਂਪ 'ਤੇ ਵਾਕ ਕਰਦੇ ਸਮੇਂ ਮਾਡਲ ਦਾ ਪੈਰ ਸ਼ਹਿਨਾਜ਼ ਕੌਰ ਗਿੱਲ ਦੀ ਡਰੈੱਸ 'ਤੇ ਆ ਗਿਆ, ਜਿਸ ਕਾਰਨ ਉਹ ਡਿੱਗਣ ਤੋਂ ਬਚ ਗਈ। ਕਿਸੇ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ।

ਦਰਅਸਲ, ਅਚਾਨਕ ਮਾਡਲ ਦਾ ਪੈਰ ਸ਼ਹਿਨਾਜ਼ ਦੀ ਡਰੈੱਸ 'ਤੇ ਆ ਜਾਂਦਾ ਹੈ, ਜਿਸ ਕਾਰਨ ਉਹ ਰੁਕ ਜਾਂਦੀ ਹੈ ਅਤੇ ਪਿੱਛੇ ਮੁੜ ਕੇ ਵੇਖਦੀ ਹੈ।

ਤੁਰੰਤ ਹੀ ਮਾਡਲ ਨੇ ਆਪਣੀ ਲੱਤ ਨੂੰ ਸ਼ਹਿਨਾਜ਼ ਦੇ ਗਾਊਨ ਤੋਂ ਹਟਾ ਦਿੱਤਾ, ਜਿਸ ਤੋਂ ਬਾਅਦ ਸ਼ਹਿਨਾਜ਼ ਆਪਣੀ ਸੈਰ ਦੁਬਾਰਾ ਸ਼ੁਰੂ ਕਰ ਦਿੰਦੀ ਹੈ ਅਤੇ ਹੱਸਣ ਲੱਗਦੀ ਹੈ।
ਇਸ ਦੌਰਾਨ ਸ਼ਹਿਨਾਜ਼ ਨੇ ਆਪਣੇ ਮੱਥੇ 'ਤੇ ਵੱਟ ਨਹੀਂ ਪੈਣ ਦਿੱਤਾ ਅਤੇ ਉਹ ਹੱਸਦੀ ਹੋਈ ਅੱਗੇ ਵਧ ਗਈ। ਅਜਿਹੇ 'ਚ ਲੋਕ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕਦੇ। ਲੋਕ ਕਹਿੰਦੇ ਹਨ ਕਿ ਸ਼ਹਿਨਾਜ਼ ਦਾ ਦਿਲ ਬਹੁਤ ਵੱਡਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਐਮੀ ਵਿਰਕ ਤੇ ਪਰੀ ਪੰਧੇਰ ਦੀ ਫ਼ਿਲਮ ‘ਅੰਨ੍ਹੀ ਦਿਆ ਮਜ਼ਾਕ ਏ’ (ਵੀਡੀਓ)
NEXT STORY