ਮੁੰਬਈ- ਬਿੱਗ ਬੌਸ 13 ਤੋਂ ਪ੍ਰਸਿੱਧੀ ਹਾਸਲ ਕਰਨ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਛੋਟੇ ਭਰਾ ਸ਼ਹਿਬਾਜ਼ ਬਦੇਸ਼ਾ ਨੇ ਹਾਲ ਹੀ ਵਿੱਚ ਬਿੱਗ ਬੌਸ 19 ਵਿੱਚ ਐਂਟਰੀ ਮਾਰੀ ਸੀ। ਭਾਵੇਂ ਉਹ ਜਲਦੀ ਹੀ ਘਰੋਂ ਬਾਹਰ ਹੋ ਗਏ ਪਰ ਉਨ੍ਹਾਂ ਦਾ ਨਾਂ ਚਰਚਾ ਵਿੱਚ ਹੈ, ਖਾਸ ਕਰਕੇ ਆਪਣੀ ਭੈਣ 'ਤੇ ਵਿੱਤੀ ਨਿਰਭਰਤਾ ਬਾਰੇ ਦਿੱਤੇ ਬਿਆਨ ਕਾਰਨ।
ਸ਼ਹਿਬਾਜ਼ ਨੇ ਕਿਹਾ: 'ਭੈਣ ਦੇਵੇਗੀ ਤਾਂ ਖੁਸ਼ੀ ਨਾਲ ਲਵਾਂਗਾ'
ਸ਼ਹਿਬਾਜ਼ ਨੂੰ ਅਕਸਰ ਸੋਸ਼ਲ ਮੀਡੀਆ 'ਤੇ 'ਭੈਣ ਦੀ ਕਮਾਈ 'ਤੇ ਪਲਣ ਵਾਲਾ' ਕਹਿ ਕੇ ਤਾਅਨੇ ਮਾਰੇ ਜਾਂਦੇ ਹਨ। ਇਸ ਟੈਗ ਦਾ ਜਵਾਬ ਦਿੰਦਿਆਂ ਸ਼ਹਿਬਾਜ਼ ਨੇ ਇੱਕ ਇੰਟਰਵਿਊ ਵਿੱਚ ਬੇਝਿਜਕ ਕਿਹਾ ਕਿ: "ਮੈਂ ਸ਼ਹਿਨਾਜ਼ ਦੀ ਕਮਾਈ ਖਾਂਦਾ ਰਹਾਂਗਾ, ਟੈਂਸ਼ਨ ਨਹੀਂ ਹੈ"। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਭੈਣ ਉਨ੍ਹਾਂ ਨੂੰ ਪੈਸੇ ਦਿੰਦੀ ਹੈ, ਕਿਉਂਕਿ ਉਨ੍ਹਾਂ ਦਾ ਕੋਈ ਹੋਰ ਨਹੀਂ ਹੈ ਅਤੇ ਜੇ ਭੈਣ ਦੇ ਰਹੀ ਹੈ ਤਾਂ ਉਹ ਖੁਸ਼ੀ ਨਾਲ ਲੈਣਗੇ।
ਇੱਕ ਭਾਵੁਕ ਗੱਲ ਕਰਦਿਆਂ ਸ਼ਹਿਬਾਜ਼ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਉਨ੍ਹਾਂ ਦੀ ਭੈਣ ਮਜ਼ਾਕ ਵਿੱਚ ਕਹੇ ਕਿ ਤੂੰ ਉੱਚੀ ਪਹਾੜੀ ਤੋਂ ਕੁੱਦ ਜਾ, ਤਾਂ ਉਹ ਬਿਨਾਂ ਇੱਕ ਸਕਿੰਟ ਸੋਚੇ ਅਜਿਹਾ ਕਰ ਦੇਣਗੇ।
ਸ਼ਹਿਨਾਜ਼ ਗਿੱਲ ਦੀ ਕੁੱਲ ਸੰਪਤੀ 25 ਕਰੋੜ ਰੁਪਏ
ਸ਼ਹਿਬਾਜ਼ ਦੇ ਬਿਆਨ ਤੋਂ ਬਾਅਦ ਲੋਕ ਇਹ ਜਾਨਣ ਲਈ ਉਤਸੁਕ ਹਨ ਕਿ ਅਖੀਰ ਸ਼ਹਿਨਾਜ਼ ਗਿੱਲ ਦੀ ਨੈੱਟਵਰਥ ਕਿੰਨੀ ਹੈ। ਇੰਡੀਆ ਫੋਰਮਸ ਦੀ ਰਿਪੋਰਟ ਅਨੁਸਾਰ ਅਦਾਕਾਰਾ ਦੀ ਕੁੱਲ ਸੰਪਤੀ ਲਗਭਗ 25 ਕਰੋੜ ਰੁਪਏ ਹੈ।
ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13 ਤੋਂ ਨਾਮ ਅਤੇ ਸ਼ੋਹਰਤ ਕਮਾਈ। ਇਸ ਤੋਂ ਬਾਅਦ ਉਨ੍ਹਾਂ ਨੇ 2023 ਵਿੱਚ ਬਾਲੀਵੁੱਡ ਵਿੱਚ ਵੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸਤਿ ਸ੍ਰੀ ਅਕਾਲ ਇੰਗਲੈਂਡ, ਡਾਕਾ, ਕਾਲਾ ਸ਼ਾਹ ਕਾਲਾ ਅਤੇ ਹਾਲ ਹੀ ਵਿੱਚ ਇਕ ਕੁੜੀ ਵਰਗੀਆਂ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਲਗਜ਼ਰੀ ਕਾਰਾਂ ਅਤੇ 10 ਲੱਖ ਪ੍ਰਤੀ ਪੋਸਟ ਦੀ ਕਮਾਈ
ਸ਼ਹਿਨਾਜ਼ ਗਿੱਲ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਬ੍ਰਾਂਡ ਐਂਡੋਸਮੈਂਟਸ ਤੋਂ ਆਉਂਦਾ ਹੈ। ਉਹ ਇੱਕ ਸੋਸ਼ਲ ਮੀਡੀਆ ਪੋਸਟ ਲਈ 10 ਲੱਖ ਰੁਪਏ ਤੱਕ ਚਾਰਜ ਕਰਦੀ ਹੈ।
ਉਨ੍ਹਾਂ ਦੀ ਲਗਜ਼ਰੀ ਕਾਰਾਂ ਦੇ ਕਲੈਕਸ਼ਨ ਵਿੱਚ ਮਰਸਡੀਜ਼ ਬੈਂਜ਼ ਐੱਸ-ਕਲਾਸ, ਬੀਐੱਮਡਬਲਿਊ, ਜੈਗੂਆਰ ਅਤੇ ਔਡੀ ਵਰਗੀਆਂ ਮਹਿੰਗੀਆਂ ਗੱਡੀਆਂ ਸ਼ਾਮਲ ਹਨ। ਉਨ੍ਹਾਂ ਨੇ ਅਪ੍ਰੈਲ 2025 ਵਿੱਚ ਹੀ 1 ਕਰੋੜ ਰੁਪਏ ਤੋਂ ਵੱਧ ਦੀ ਮਰਸੀਡੀਜ਼ ਬੈਂਜ਼ ਜੀਐੱਲਐੱਸ ਵੀ ਖਰੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਮੁੰਬਈ ਵਿੱਚ ਆਪਣਾ ਫਲੈਟ ਅਤੇ ਚੰਡੀਗੜ੍ਹ ਵਿੱਚ ਪਰਿਵਾਰ ਦਾ ਇੱਕ ਵੱਡਾ ਘਰ ਵੀ ਹੈ।
ਦੱਸਣਯੋਗ ਹੈ ਕਿ ਸ਼ਹਿਬਾਜ਼ ਬਾਦੇਸ਼ਾ ਵੀ ਇੱਕ ਪੰਜਾਬੀ ਸਿੰਗਰ, ਮਾਡਲ ਅਤੇ ਸੋਸ਼ਲ ਮੀਡੀਆ ਸਟਾਰ ਹਨ ਅਤੇ ਫਿਲਮੀਬੀਟ ਅਨੁਸਾਰ ਉਨ੍ਹਾਂ ਦੀ ਆਪਣੀ ਕੁੱਲ ਕਮਾਈ ਵੀ 2025 ਵਿੱਚ 7 ਕਰੋੜ ਤੋਂ 10 ਕਰੋੜ ਰੁਪਏ ਦੇ ਵਿਚਕਾਰ ਦੱਸੀ ਜਾਂਦੀ ਹੈ।
'ਮੈਂ ਅਜਿਹਾ ਕਰਨ ਵਾਲੀ...', ਜ਼ਹੀਰ ਨਾਲ ਇੰਟਰਫੇਥ ਮੈਰਿਜ ਨੂੰ ਲੈ ਕੇ ਹੋਈ ਟ੍ਰੋਲਿੰਗ 'ਤੇ ਬੋਲੀ ਸੋਨਾਕਸ਼ੀ
NEXT STORY