ਐਂਟਰਟੇਨਮੈਂਟ ਡੈਸਕ- ਚਾਰ ਸਾਲ ਬਾਅਦ ਰਿਐਲਿਟੀ ਸ਼ੋਅ ‘ਲਾਕ ਅੱਪ’ ਨਵੇਂ ਅੰਦਾਜ਼ ’ਚ ਪਰਤ ਰਿਹਾ ਹੈ। ਇਸ ਵਾਰ ਕੰਗਨਾ ਰਣੌਤ ਦੀ ਜਗ੍ਹਾ ਕੋਰੀਓਗ੍ਰਾਫਰ ਤੇ ਫ਼ਿਲਮ ਡਾਇਰੈਕਟਰ ਫ਼ਰਾਹ ਖ਼ਾਨ ਅਤੇ ਅਦਾਕਾਰ ਰਿਤੇਸ਼ ਦੇਸ਼ਮੁਖ ਸ਼ੋਅ ਦੀ ਕਮਾਨ ਸੰਭਾਲਣਗੇ। 27 ਜੂਨ ਤੋਂ ਸ਼ੁਰੂ ਹੋਣ ਵਾਲਾ ਇਹ ਸੀਜ਼ਨ ਨਵੇਂ ਟਵਿਸਟ ਅਤੇ ਨਵੇਂ ਚਿਹਰਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।
ਇਸ ਵਾਰ ਸ਼ੋਅ ਦਾ ਨਾਂ ‘ਲਾਕਅੱਪ : ਸੱਚ ਯਾ ਸਜ਼ਾ’ ਰੱਖਿਆ ਗਿਆ ਹੈ ਅਤੇ ਸਭ ਤੋਂ ਵੱਡਾ ਬਦਲਾਅ ਇਸ ਦੀ ਹੋਸਟਿੰਗ ’ਚ ਦੇਖਣ ਨੂੰ ਮਿਲੇਗਾ। ਪਹਿਲੇ ਸੀਜ਼ਨ ਨੂੰ ਹੋਸਟ ਕਰਨ ਵਾਲੀ ਕੰਗਨਾ ਰਣੌਤ ਇਸ ਵਾਰ ਸ਼ੋਅ ਦਾ ਹਿੱਸਾ ਨਹੀਂ ਹੋਵੇਗੀ। ਉਨ੍ਹਾਂ ਦੀ ਜਗ੍ਹਾ ਹੁਣ ਫ਼ਰਾਹ ਖ਼ਾਨ ਅਤੇ ਰਿਤੇਸ਼ ਦੇਸ਼ਮੁਖ ਸ਼ੋਅ ਦੀ ਕਮਾਨ ਸੰਭਾਲਣਗੇ। ਹਾਲ ਹੀ ’ਚ ਜਾਰੀ ਕੀਤੇ ਗਏ ਟੀਜ਼ਰ ’ਚ ਫ਼ਰਾਹ ਅਤੇ ਰਿਤੇਸ਼ ਜੇਲ ਅੰਦਰ ਨਜ਼ਰ ਆਉਂਦੇ ਹਨ ਅਤੇ ਨਵੇਂ ਸੀਜ਼ਨ ਦੇ ਕੰਸੈਪਟ ਦੀ ਝਲਕ ਦਿੰਦੇ ਹਨ।
ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਤੇ ਵੈੱਬ ਡਿਵੈਲਪਰ ਨੂੰ ਕੀਤਾ ਤਲਬ, ਜਾਣੋ ਪੂਰਾ ਮਾਮਲਾ
NEXT STORY