ਮੁੰਬਈ: ਅਸ਼ਲੀਲ ਵੀਡੀਓ ਮਾਮਲੇ ’ਚ ਫਸੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਘੱਟਦੀਆਂ ਨਜ਼ਰ ਨਹੀਂ ਆ ਰਹੀਆਂ। ਇਸ ਦੌਰਾਨ ਹੁਣ ਸ਼ਿਲਪਾ ਸ਼ੈੱਟੀ ਦੀ ਮਾਂ ਸੁਨੰਦਾ ਸ਼ੈੱਟੀ ਨੇ ਮੁੰਬਈ ਪੁਲਸ ’ਚ ਧੋਖਾਧੜੀ ਨੂੰ ਲੈ ਕੇ ਇਕ ਸ਼ਿਕਾਇਤ ਦਰਜ ਕਰਵਾਈ ਹੈ ਜਿਸ ’ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਲੈਂਡ ਡੀਲ ’ਚ 1.6 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ।
ਆਪਣੀ ਸ਼ਿਕਾਇਤ ’ਚ ਸ਼ਿਲਪਾ ਦੀ ਮਾਂ ਨੇ ਸੁਧਾਕਰ ਘਰੇ ਨਾਂ ਦੇ ਸ਼ਖ਼ਸ ਨੂੰ ਮੁਲਜ਼ਮ ਦੱਸਿਆ ਹੈ। ਪੁਲਸ ਨੇ ਸੁਨੰਦਾ ਦੀ ਸ਼ਿਕਾਇਤ ’ਤੇ ਆਈ.ਪੀ.ਸੀ. ਦੀਆਂ ਧਾਰਾਵਾਂ ’ਤੇ ਕੇਸ ਦਰਜ ਕਰ ਲਿਆ ਹੈ।
ਨਿਊਜ਼ ਏਜੰਸੀ ਏ.ਐੱਨ.ਆਈ. ਦੀ ਰਿਪੋਰਟ ਮੁਤਾਬਕ ਸੁਨੰਦਾ ਸ਼ੈੱਟੀ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਦੋਸ਼ੀ ਸੁਧਾਕਰ ਨੇ ਫਰਜ਼ੀ ਕਾਗਜ਼ਾਤਾ ਦੀ ਮਦਦ ਨਾਲ ਉਨ੍ਹਾਂ ਨੂੰ 1.6 ਕਰੋੜ ਰੁਪਏ ’ਚ ਇਕ ਜ਼ਮੀਨ ਵੇਚ ਦਿੱਤੀ। ਇਸ ਮਾਮਲੇ ’ਚ ਅਜੇ ਹੋਰ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪਤੀ ਰਾਜ ਕੁੰਦਰਾ ਤੋਂ ਬਾਅਦ ਮਾਂ ਸੁਨੰਦਾ ਦੇ ਨਾਲ ਧੋਖਾਧੜੀ ਵਾਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਿਲਪਾ ਸ਼ੈੱਟੀ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਦੀ ਰੈਗੂਲੇਟਰੀ ਬੋਰਡ ਸੇਬੀ ਨੇ ਸ਼ਿਲਾਪਾ ਅਤੇ ਰਾਜ ਕੁੰਦਰਾ ’ਤੇ 3 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ। ਉਸ ’ਤੇ ਕੰਪਨੀ ਵਿਆਨ ਇੰਡਸਟਰੀਜ਼ ਲਿਮਟਿਡ ਨੂੰ ਇਨਸਾਈਡ ਟ੍ਰੇਡਿੰਗ ਦੇ ਬਾਜ਼ਾਰ ਦੇ ਨਿਯਮਾਂ ਨੂੰ ਤੋੜਨ ਦਾ ਦੋਸ਼ ਹੈ।
ਬਾਦਸ਼ਾਹ ਦਾ ਨਵਾਂ ਗਾਣਾ 'ਬਾਵਲਾ' ਹੋਇਆ ਰਿਲੀਜ਼, ਡਾਂਸ ਫਲੋਰ 'ਤੇ ਮਚਾਏਗਾ ਧਮਾਲ
NEXT STORY