ਮੁੰਬਈ (ਬਿਊਰੋ)– ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਆਉਣ ਵਾਲੀ ਫ਼ਿਲਮ ‘ਕੇ. ਡੀ. ਦਿ ਡੈਵਿਲ’ ਦੀ ਸ਼ੂਟਿੰਗ ਲਈ ਬੈਂਗਲੁਰੂ ਰਵਾਨਾ ਹੋ ਗਈ ਹੈ। ਨਿਰਮਾਤਾਵਾਂ ਨੇ ਗੁੜੀ ਪੜਵਾ ਦੇ ਸ਼ੁਭ ਮੌਕੇ ’ਤੇ ‘ਸੱਤਿਆਵਤੀ’ ਨਾਂ ਦੇ ਉਸ ਦੇ ਕਿਰਦਾਰ ਦੇ ਪੋਸਟਰ ਨੂੰ ਲਾਂਚ ਕੀਤਾ, ਜਿਸ ਨੇ ਇੰਟਰਨੈੱਟ ’ਤੇ ਤੂਫ਼ਾਨ ਲਿਆ ਦਿੱਤਾ।
1970 ਦੇ ਦਹਾਕੇ ’ਚ ਬੈਂਗਲੁਰੂ ’ਚ ਵਾਪਰੀਆਂ ਅਸਲ ਘਟਨਾਵਾਂ ’ਤੇ ਆਧਾਰਿਤ ਇਸ ਐਕਸ਼ਨ ਪੀਰੀਅਡ ਐਂਟਰਟੇਨਰ ’ਚ ਸ਼ੈੱਟੀ ਇਕ ਨਵੇਂ ਅੰਦਾਜ਼ ’ਚ ਨਜ਼ਰ ਆਵੇਗੀ।
ਇਹ ਖ਼ਬਰ ਵੀ ਪੜ੍ਹੋ : ਹਨੂੰਮਾਨ ਜਯੰਤੀ ਮੌਕੇ ‘ਆਦਿਪੁਰਸ਼’ ਦੀ ਟੀਮ ਨੇ ਸਾਂਝਾ ਕੀਤਾ ਬਜਰੰਗ ਬਲੀ ਦਾ ਪੋਸਟਰ, ਦੇਖ ਮੁੜ ਭੜਕੇ ਲੋਕ
ਫ਼ਿਲਮ ’ਚ ਧਰੁਵਾ ਸਰਜਾ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ, ਇਸ ਤੋਂ ਇਲਾਵਾ ਵੀ. ਰਾਮਚੰਦਰਨ, ਸੰਜੇ ਦੱਤ ਵੀ ਫ਼ਿਲਮ ਦਾ ਹਿੱਸਾ ਹੋਣਗੇ।
ਕੇ. ਵੀ. ਐੱਨ. ਪ੍ਰੋਡਕਸ਼ਨ ਦੀ ‘ਕੇ. ਡੀ. ਦਿ ਡੈਵਿਲ’ ਦਾ ਨਿਰਦੇਸ਼ਨ ਪ੍ਰੇਮ ਵਲੋਂ ਕੀਤਾ ਜਾ ਰਿਹਾ ਹੈ। ਪੈਨ ਇੰਡੀਆ ਫ਼ਿਲਮ ਤਾਮਿਲ, ਕੰਨੜਾ, ਤੇਲਗੂ, ਮਲਿਆਲਮ ਤੇ ਹਿੰਦੀ ’ਚ ਰਿਲੀਜ਼ ਹੋਣ ਵਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਖ਼ਾਨ ਨੇ ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਤੋੜੀ ਚੁੱਪੀ, ਲੋਕ ਕਰ ਰਹੇ ਤਾਰੀਫ਼
NEXT STORY