ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇਸ ਸਮੇਂ ਬਹੁਤ ਹੀ ਮੁਸ਼ਕਿਲ ਦੌਰ ’ਚੋਂ ਲੰਘ ਰਹੀ ਹੈ। ਸ਼ਿਲਪਾ ਦਾ ਪਤੀ ਅਤੇ ਬਿਜਨੈੱਸਮੈਨ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਐਪ ’ਤੇ ਅਪਲੋਡ ਕਰਨ ਦੇ ਦੋਸ਼ ’ਚ ਜੇਲ੍ਹ ’ਚ ਬੰਦ ਹੈ। ਰਾਜ ਕੁੰਦਰਾ ਨੂੰ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ 19 ਜੁਲਾਈ ਨੂੰ ਗਿ੍ਰਫਤਾਰ ਕਰ ਲਿਆ ਸੀ। ਪਤੀ ਦੀ ਗਿ੍ਰਫਤਾਰੀ ਤੋਂ ਬਾਅਦ ਸ਼ਿਲਪਾ ਸੋਸ਼ਲ ਮੀਡੀਆ ਤੋਂ ਲੈ ਕੇ ਹੋਰ ਚੀਜ਼ਾਂ ਤੋਂ ਦੂਰੀ ਬਣਾ ਰੱਖੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਡਾਂਸ ਇੰਡੀਆ ਸ਼ੋਅ ਤੋਂ ਦੂਰੀ ਬਣਾ ਰੱਖੀ ਹੈ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਪਤੀ ਦੀ ਗਿ੍ਰਫਤਾਰੀ ਤੋਂ ਬਾਅਦ ਪਹਿਲੀ ਵਾਰ ਸ਼ਿਲਪਾ ਕਿਸੇ ਪਬਲਿਕ ਇੰਵੈਂਟ ’ਚ ਨਜ਼ਰ ਆ ਸਕਦੀ ਹੈ।
ਦਰਅਸਲ ਕੋਵਿਡ-19 ਰਿਲੀਫ ਫੰਡ ਲਈ ਪੈਸਾ ਇਕੱਠਾ ਕਰਨ ਲਈ ਇਕ ਵਰਚੁਅਲ ਇੰਵੈਂਟ 'We For India: Saving Lives, Protecting Livelihoods' ਆਰਗਨਾਈਜ਼ ਕੀਤਾ ਜਾ ਰਿਹਾ ਹੈ। ਇਸ ਇਵੈਂਟ ’ਚ ਬਾਲੀਵੁੱਡ ਸਿਤਾਰੇ ਜਿਵੇਂ ਅਰਜੁਨ ਕਪੂਰ, ਦੀਆ ਮਿਰਜ਼ਾ, ਕਰਨ ਜੌਹਰ, ਪਰਿਣੀਤੀ ਚੋੋਪੜਾ, ਸੈਫ ਅਲੀ ਖ਼ਾਨ, ਸਾਰਾ ਅਲੀ ਖ਼ਾਨ ਦਾ ਨਾਂ ਸ਼ਾਮਲ ਹੈ। ਇਸ ਲਈ ਇੰਟਰਨੈਸ਼ਨਲ ਸਿਤਾਰੇ ਜਿਵੇਂ ਐਡ ਸ਼ਿਰੀਨ ਅਤੇ ਸਟੀਵਨ ਸਲੀਪਬਰਗ ਸ਼ਾਮਲ ਹੋਣ ਵਾਲੇ ਹਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਸਿਤਾਰਿਆਂ ਦੇ ਨਾਲ ਸ਼ਿਲਪਾ ਵੀ ਇਸ ਇਵੈਂਟ ’ਚ ਸ਼ਾਮਲ ਹੋ ਸਕਦੀ ਹੈ।
ਇਸ ਇਵੈਂਟ ’ਚ ਜੁਟਾਏ ਗਏ ਪੈਸਿਆਂ ਦੀ ਵਰਤੋਂ ਆਕਸੀਜਨ ਕੰਸਨਟ੍ਰੇਟਰ ਵੈਂਟੀਲੇਟਰ, ਆਕਸੀਜਨ ਦਵਾਈਆਂ, ਆਈ.ਸੀ.ਯੂ ਯੂਨਿਟ ਬਣਾਉਣ ਤੋਂ ਇਲਾਵਾ ਸਪੋਰਟ ਸਟਾਫ ਦੇ ਵੈਕਸੀਨੇਸ਼ਨ ’ਚ ਕੀਤੀ ਜਾਵੇਗੀ। 3 ਘੰਟੇ ਦੇ ਇਸ ਵਰਚੁਅਲ ਇੰਵੈਂਟ ਨੂੰ ਫੇਸਬੁੱਕ ’ਤੇ ਸਟ੍ਰੀਮ ਕੀਤਾ ਜਾਵੇਗਾ। ਇੰਵੈਂਟ ਦੀ ਹੋਸਟਿੰਗ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਕਰਨਗੇ।
ਖੁਦ ’ਤੇ ਵੀ ਲਟਕ ਰਹੀ ਹੈ ਗਿ੍ਰਫਤਾਰੀ ਦੀ ਤਲਵਾਰ
ਉੱਧਰ ਦੂਜੇ ਪਾਸੇ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੀ ਮਾਂ ਸੁਨੰਦਾ ਸ਼ੈੱਟੀ ਵੀ ਮੁਸ਼ਕਿਲਾਂ ’ਚ ਫਸਦੀਆਂ ਨਜ਼ਰ ਆ ਰਹੀਆਂ ਹਨ। ਸ਼ਿਲਪਾ ਅਤੇ ਉਨ੍ਹਾਂ ਦੀ ਮਾਂ ਸੁਨੰਦਾ ’ਤੇ ਕਰੋੜਾਂ ਦੀ ਠੱਗੀ ਕਰਨ ਦਾ ਦੋਸ਼ ਹੈ। ਦੋਵਾਂ ਦੇ ਖ਼ਿਲਾਫ਼ ਲਖਨਊ ਦੇ ਹਜ਼ਰਤਗੰਜ ਅਤੇ ਵਿਭੂਤੀਖੰਡ ਥਾਣੇ ’ਚ ਦੋ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ। ਪੁਲਸ ਨੇ ਹੁਣ ਇਸ ਮਾਮਲੇ ’ਚ ਜਾਂਚ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ। ਸ਼ਿਲਪਾ ਅਤੇ ਸੁਨੰਦਾ ’ਤੇੇ ਵੈਲਨੈੱਸ ਸੈਂਟਰ ਦੇ ਨਾਂ ਠੱਗੀ ਦਾ ਦੋਸ਼ ਹੈ। ਲਖਨਊ ਪੁਲਸ ਦੀ ਇਕ ਟੀਮ ਮੁੰਬਈ ਪਹੁੰਚ ਗਈ ਹੈ। ਇਕ ਪਾਸੇ ਟੀਮ ਅੱਜ ਮੁੰਬਈ ਲਈ ਰਵਾਨਾ ਹੋਵੇਗੀ ਦੂਜੇ ਪਾਸੇ ਇਸ ਮਾਮਲੇ ’ਚ ਪੁੁਲਸ ਸ਼ਿਲਪਾ ਅਤੇ ਸੁਨੰਦਾ ਤੋਂ ਪੁੱਛਗਿੱਛ ਕਰੇਗੀ। ਦੋਵੇਂ ਜੇਕਰ ਦੋਸ਼ੀ ਪਾਈਆਂ ਜਾਂਦੀਆਂ ਹਨ ਤਾਂ ਗਿ੍ਰਫਤਾਰੀ ਵੀ ਹੋ ਸਕਦੀ ਹੈ।
ਦੱਸ ਦੇਈਏ ਕਿ ਮੁੰਬਈ ਪੁਲਸ ਨੇ ਦੋਸ਼ ਲਗਾਇਆ ਹੈ ਕਿ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਸਹਿਯੋਗੀ ਗੈਰ-ਕਾਨੂੰਨੀ ਤਰੀਕੇ ਨਾਲ ਜਬਰਨ ਅਸ਼ਲੀਲ ਫਿਲਮਾਂ ਬਣਾ ਕੇ ਉਨ੍ਹਾਂ ਨੂੰ ਪੇਡ ਐਪਸ ’ਤੇ ਅਪਲੋਡ ਕਰ ਰਹੇ ਸਨ। ਇਸ ਮਾਮਲੇ ’ਚ ਰਾਜ ਕੁੰਦਰਾ ਤੋਂ ਇਲਾਵਾ ਉਨ੍ਹਾਂ ਦੇ ਸਹਿਯੋਗੀ ਰਾਇਨ ਥੋਰਪ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ।
ਗੁਰਸ਼ਬਦ ਨੂੰ ਪਿਆਰ 'ਚ ਹੋਈ ਵੱਡੀ ਗਲਤਫ਼ਹਿਮੀ, ਵੱਖ ਹੋਣ ਦਾ ਲਿਆ ਫ਼ੈਸਲਾ (ਵੀਡੀਓ)
NEXT STORY