ਮੁੰਬਈ- ਬਾਲੀਵੁੱਡ ਸਿਤਾਰਿਆਂ ਨੇ ਗਣੇਸ਼ ਚਤੁਰਥੀ ਦੇ ਦਿਨ ਗਣਪਤੀ ਬੱਪਾ ਦਾ ਆਪੋ-ਆਪਣੇ ਘਰ ‘ਚ ਸਵਾਗਤ ਬਹੁਤ ਹੀ ਧੂਮਧਾਮ ਦੇ ਨਾਲ ਕੀਤਾ। ਇਸ ਦੇ ਨਾਲ ਹੀ ਹੁਣ ਗਣੇਸ਼ ਵਿਸਰਜਨ ਵੀ ਸ਼ੁਰੂ ਹੋ ਗਿਆ ਹੈ। ਅਦਾਕਾਰਾ ਸ਼ਿਲਪਾ ਸ਼ੈੱਟੀ ਜੋ ਕਿ ਹਰ ਸਾਲ ਬਹੁਤ ਹੀ ਗਰਮਜੋਸ਼ੀ ਦੇ ਨਾਲ ਗਣਪਤੀ ਨੂੰ ਆਪਣੇ ਘਰ ‘ਚ ਲੈ ਕੇ ਆਉਂਦੀ ਹੈ ਅਤੇ ਰੀਤੀ-ਰਿਵਾਜਾਂ ਦੇ ਨਾਲ ਪੂਜਾ ਕਰਦੀ ਹੈ। ਉਨ੍ਹਾਂ ਨੇ ਡੇਢ ਦਿਨ ਤੋਂ ਬਾਅਦ ਹੀ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਗਣੇਸ਼ ਵਿਸਰਜਨ ਕੀਤਾ ਹੈ। ਸ਼ਿਲਪਾ ਸ਼ੈੱਟੀ ਦੇ ਪਰਿਵਾਰ ਨਾਲ ਗਣੇਸ਼ ਉਤਸਵ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
ਗਣੇਸ਼ ਵਿਸਰਜਨ ਦੇ ਵੀਡੀਓ ‘ਚ ਦੇਖ ਸਕਦੇ ਹੋ ਸ਼ਿਲਪਾ ਸ਼ੈੱਟੀ ਆਪਣੇ ਪੁੱਤਰ ਵਿਆਨ ਅਤੇ ਧੀ ਸਮਿਸ਼ਾ ਦੇ ਨਾਲ ਨਜ਼ਰ ਆ ਰਹੀ ਹੈ। ਤਿੰਨਾਂ ਨੇ ਇੱਕ ਹੀ ਰੰਗ ਅਤੇ ਡਿਜ਼ਾਇਨ ਦੇ ਕੱਪੜੇ ਪਾਏ ਹੋਏ ਹਨ। ਸ਼ਿਲਪਾ ਸ਼ੈੱਟੀ ਦੇ ਨਾਲ ਉਨ੍ਹਾਂ ਦੀ ਮਾਂ ਸੁਨੰਦਾ ਸ਼ੈੱਟੀ ਵੀ ਦਿਖਾਈ ਦੇ ਰਹੀ ਹੈ।
ਸ਼ਿਲਪਾ ਸ਼ੈੱਟੀ ਨੇ ਆਪਣੇ ਘਰ ‘ਚ ਹੀ ਗਣੇਸ਼ ਵਿਸਰਜਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਕਈ ਹੋਰ ਲੋਕ ਵੀ ਮੌਜੂਦ ਸਨ। ਸ਼ਿਲਪਾ ਸ਼ੈੱਟੀ ਦੀ ਧੀ ਸਮਿਸ਼ਾ ਨੇ ਗਣੇਸ਼ ਵਿਸਰਜਨ ਦੌਰਾਨ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ ਛੋਟੀ ਸਮਿਸ਼ਾ ਲੋਕਾਂ ਨੂੰ ਫਲਾਇੰਗ ਕਿੱਸ ਦਿੰਦੀ ਹੋਈ ਨਜ਼ਰ ਆਈ। ਸਮਿਸ਼ਾ ਨੇ ਆਪਣੀ ਕਿਊਟ ਅਦਾਵਾਂ ਦੇ ਨਾਲ ਹਰ ਇੱਕ ਦਾ ਦਿਲ ਜਿੱਤਿਆ।
ਨਵਿਆ ਨਵੇਲੀ ਨੇ ਦੋਸਤ ਖੁਸ਼ੀ ਕਪੂਰ ਨਾਲ ਕੀਤੀ ਪਾਰਟੀ, ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ
NEXT STORY