ਮੁੰਬਈ- ਅਦਾਕਾਰ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਨੇ ਹਾਲੇ ਬਾਲੀਵੁੱਡ 'ਚ ਡੈਬਿਊ ਨਹੀਂ ਕੀਤਾ ਹੈ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਚਰਚਾ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਨਵਿਆ ਨੇ ਅਦਾਕਾਰ ਜਾਨ੍ਹਵੀ ਕਪੂਰ ਦੀ ਭੈਣ ਖੁਸ਼ੀ ਕਪੂਰ ਨਾਲ ਪਾਰਟੀ ਕੀਤੀ ਹੈ ਜਿਸ ਦੀਆਂ ਤਸਵੀਰਾਂ ਨਵਿਆ ਨੇ ਸ਼ੇਅਰ ਕੀਤੀਆਂ ਹਨ ਜੋ ਖੂਬ ਵਾਇਰਲ ਹੋ ਰਹੀਆਂ ਹਨ।

ਤਸਵੀਰਾਂ 'ਚ ਨਵਿਆ ਬਲੈਕ ਡਰੈੱਸ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਨਵਿਆ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਉਧਰ ਖੁਸ਼ੀ ਬਰਾਊਨ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਖੁਸ਼ੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ ਦੋਵੇਂ ਬਹੁਤ ਖੂਬਸੂਰਤ ਲੱਗ ਰਹੀਆਂ ਹਨ।

ਤਿੰਨੇ ਤਸਵੀਰਾਂ 'ਚ ਨਵਿਆ ਬਾਲਕਨੀ 'ਚ ਖੜ੍ਹੀ ਹੋ ਦੇ ਪੋਜ਼ ਦੇ ਰਹੀ ਹੈ। ਇਕ ਤਸਵੀਰ 'ਚ ਨਵਿਆ ਅਤੇ ਖੁਸ਼ੀ ਕਪੂਰ ਇਕ-ਦੂਜੇ ਨੂੰ ਹੱਗ ਕਰਕੇ ਬੈਠੀਆਂ ਹੋਈਆਂ ਹਨ।

ਦੋਵਾਂ 'ਚ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਖੂਬ ਪਿਆਰ ਲੁਟਾ ਰਹੇ ਹਨ।

ਦੱਸ ਦੇਈਏ ਕਿ ਨਵਿਆ ਅਤੇ ਖੁਸ਼ੀ ਕਾਫੀ ਚੰਗੀਆਂ ਸਹੇਲੀਆਂ ਹਨ। ਖੁਸ਼ੀ ਕਪੂਰ ਇਨ੍ਹੀਂ ਦਿਨੀਂ ਆਪਣੀ ਡਬਿਊ ਫਿਲਮ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਖਬਰ ਹੈ ਕਿ ਇਸ ਫਿਲਮ 'ਚ ਉਨ੍ਹਾਂ ਦੇ ਨਾਲ ਸੁਹਾਨਾ ਖਾਨ ਅਤੇ ਨਵਿਆ ਨਵੇਲੀ ਦਾ ਛੋਟੇ ਭਰਾ ਅਗਸਤਿਆ ਨੰਦਾ ਹੋਣਗੇ। ਇਸ ਫਿਲਮ ਦਾ ਨਿਰਦੇਸ਼ਨ ਜੋਯਾ ਅਖਤਰ ਕਰਨ ਵਾਲੀ ਹੈ।
ਮੌਤ ਤੋਂ ਦੋ ਦਿਨ ਪਹਿਲਾਂ ਸਿਧਾਰਥ ਸ਼ੁਕਲਾ ਨੇ ਕੀਤਾ ਸੀ ਵਿਸ਼ਾਲ ਨੂੰ ਫੋਨ, ਹੋਈ ਸੀ ਇਹ ਗੱਲ
NEXT STORY