ਚੰਡੀਗੜ੍ਹ : ਯਸ਼ ਰਾਜ ਫਿਲਮਸ 'ਚ ਸ਼ੁਰੂ ਕੀਤੀ ਵੈਕਸੀਨੇਸ਼ਨ ਮੁਹਿੰਮ ਨਾਲ ਹੀ ਪਹਿਲੀ ਫ਼ਿਲਮ ਜਿਸ ਦੀ ਯੂਨਿਟ ਨੂੰ ਵੈਕਸੀਨੇਸ਼ਨ ਦੀ ਦੂਜੀ ਡੋਜ਼ ਤੋਂ ਬਾਅਦ ਸਭ ਤੋਂ ਪਹਿਲਾਂ ਸ਼ੂਟ ਕਰਨ ਲਈ ਹਰੀ ਝੰਡੀ ਮਿਲੀ ਹੈ। ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਸਟਾਰਰ ਫ਼ਿਲਮ 'ਪਠਾਨ' ਹੈ, ਜਿਸ ਨੂੰ ਹਰੀ ਝੰਡੀ ਮਿਲੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪਹਿਲਾਂ ਅਪ੍ਰੈਲ ਅਤੇ ਮਈ ਦੇ ਮਹੀਨਿਆਂ 'ਚ ਯੂਰਪ 'ਚ ਹੋਣੀ ਸੀ ਪਰ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇਸ ਫ਼ਿਲਮ ਦੀ ਸ਼ੂਟਿੰਗ ਮੁਲਤਵੀ ਕਰ ਦਿੱਤੀ ਗਈ। ਹੁਣ ਇਸ ਮਹੀਨੇ ਦੇ ਆਖ਼ਰੀ ਹਫ਼ਤੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਹੁਣ ਕਰੀਨਾ ਕਪੂਰ ਖ਼ਾਨ ਦੇ ਬਾਈਕਾਟ ਦੀ ਉੱਠੀ ਮੰਗ
ਯਸ਼ ਰਾਜ ਫ਼ਿਲਮਸ ਦੇ ਕਰਮਚਾਰੀਆਂ ਨੂੰ ਫਿਲਹਾਲ ਕੰਮ ਲਈ ਦਫ਼ਤਰ ਨਹੀਂ ਬੁਲਾਇਆ ਜਾ ਰਿਹਾ ਹੈ। ਇਸ ਦੇ ਬਾਵਜੂਦ ਕੰਪਨੀ ਦੇ ਸਾਰੇ ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਮਿਲੀ ਹੈ। ਯਸ਼ ਰਾਜ ਫਿਲਮਜ਼ ਦੀਆਂ ਰੁਕੀਆਂ ਫ਼ਿਲਮਾਂ 'ਚੋਂ ਪਹਿਲੀ ਫ਼ਿਲਮ, ਜਿਸ ਦਾ ਕੰਮ ਸ਼ੁਰੂ ਹੋਣ ਵਾਲਾ ਹੈ, ਉਹ 'ਪਠਾਨ' ਹੈ। ਇਸ ਮਹੀਨੇ ਦੇ ਅਖੀਰਲੇ ਹਫ਼ਤੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦੀਆਂ ਤਿਆਰੀਆਂ ਨੂੰ ਯਸ਼ ਰਾਜ ਫਿਲਮਜ਼ ਵਲੋਂ ਪੁਸ਼ਟੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਕਾਰਤਿਕ ਆਰਿਅਨ ਦਾ ਸਿੱਧੂ ਮੂਸੇ ਵਾਲਾ ਨੂੰ ਖ਼ਾਸ ਤੋਹਫ਼ਾ, ਛਿੜੀ ਹਰ ਪਾਸੇ ਚਰਚਾ
ਸਾਲ 2021 'ਚ 'ਪਠਾਨ' ਤੋਂ ਇਲਾਵਾ ਯਸ਼ ਰਾਜ ਫਿਲਮਜ਼ ਵੀ 'ਟਾਈਗਰ 3' ਦੀ ਸ਼ੂਟਿੰਗ ਪੂਰੀ ਕਰਨ ਦਾ ਇਰਾਦਾ ਰੱਖਦੀ ਹੈ ਪਰ ਇਸ ਫ਼ਿਲਮ ਦੀ ਸ਼ੂਟਿੰਗ ਅਜੇ ਦੇਰੀ ਨਾਲ ਹੈ। ਯਸ਼ ਰਾਜ ਫਿਲਮਸ ਨੇ ਹਾਲ ਹੀ 'ਚ ਫ਼ਿਲਮ 'ਟਾਈਗਰ 3' ਦੇ ਸੈੱਟ ਮੁੰਬਈ ਦੇ ਗੋਰੇਗਾਓਂ ਤੋਂ ਮੂਵ ਕੀਤੇ ਸਨ। ਇਸ ਦੇ ਸਾਰੇ ਮੈਂਬਰਾਂ ਨੂੰ ਅਜੇ ਵੈਕਸੀਨ ਲਗਵਾਉਣਾ ਬਾਕੀ ਹੈ। ਇਸ ਫ਼ਿਲਮ ਤੋਂ ਪਹਿਲਾਂ 'ਪਠਾਨ' ਦੀ ਸਾਰੀ ਟੀਮ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਮਿਲ ਰਹੀ ਹੈ ਤਾਂ ਜੋ ਇਸ ਫ਼ਿਲਮ ਦੀ ਸ਼ੂਟਿੰਗ ਸ਼ੈਡਿਊਲ ਅਨੁਸਾਰ ਸ਼ੁਰੂ ਹੋ ਸਕੇ।
ਇਹ ਖ਼ਬਰ ਵੀ ਪੜ੍ਹੋ : ਭਾਰੀ ਇਕੱਠ ਨਾਲ ਸਿੱਧੂ ਮੂਸੇ ਵਾਲਾ ਦੇ ਘਰ ਪਹੁੰਚੀ ਅਫ਼ਸਾਨਾ ਖ਼ਾਨ, ਇੰਝ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ
ਦਿਸ਼ਾ ਪਾਟਨੀ ਦੀਆਂ ਬਲੈਕ ਡਰੈੱਸ ’ਚ ਅਦਾਵਾਂ ਦੇਖ ਹਰ ਕੋਈ ਹੋਇਆ ਦੀਵਾਨਾ
NEXT STORY