ਮੁੰਬਈ- ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ 'ਸਤ੍ਰੀ 2' ਬਲਾਕਬਸਟਰ ਡਰਾਉਣੀ ਕਾਮੇਡੀ ਸਤ੍ਰੀ ਦਾ ਸੀਕਵਲ ਹੈ, ਜੋ 2018 'ਚ ਰਿਲੀਜ਼ ਹੋਈ ਸੀ। ਇਹ ਫਿਲਮ 14 ਅਗਸਤ, 2024 ਦੀ ਰਾਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ 600 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਤੋਂ ਕੁਝ ਹੀ ਕਦਮ ਦੂਰ ਹੈ। ਫਿਲਮ ਨੂੰ ਰਿਲੀਜ਼ ਹੋਏ 50 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਦਰਸ਼ਕ ਅਜੇ ਵੀ ਫਿਲਮ ਦੇਖਣ ਲਈ ਸਿਨੇਮਾਘਰਾਂ 'ਚ ਪਹੁੰਚ ਰਹੇ ਹਨ। ਹੁਣ ਹਾਲ ਹੀ 'ਚ ਸ਼ਰਧਾ ਕਪੂਰ ਸ਼ਿਰਡੀ ਦੇ ਸਾਈਂ ਬਾਬਾ ਮੰਦਰ ਗਈ ਹੈ।ਹਾਲ ਹੀ 'ਚ ਸ਼ਰਧਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੰਦਰ ਦੀ ਯਾਤਰਾ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼੍ਰੀ ਸਾਈਬਾਬਾ ਸੰਸਥਾਨ ਟਰੱਸਟ ਸ਼ਿਰਡੀ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟ ਨੇ ਵੀ ਪ੍ਰਸ਼ੰਸਕਾਂ ਨਾਲ ਅਦਾਕਾਰਾ ਦੀ ਯਾਤਰਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਕ ਤਸਵੀਰ 'ਚ ਸ਼ਰਧਾ ਹੱਥ ਜੋੜ ਕੇ ਪ੍ਰਾਰਥਨਾ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਪੀਲੇ ਰੰਗ ਦੀ ਡਰੈੱਸ ਪਾਈ ਹੋਈ ਹੈ। ਦੂਜੀ ਤਸਵੀਰ 'ਚ ਸ਼ਰਧਾ ਮੰਦਰ ਦੇ ਅੰਦਰ ਸਾਈਂ ਬਾਬਾ ਦੀ ਮੂਰਤੀ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਸ਼ਰਧਾ ਦੀ ਇਹ ਤਸਵੀਰ ਵਾਇਰਲ ਹੋਈ, ਪ੍ਰਸ਼ੰਸਕਾਂ ਨੇ ਉਸ ਦੀ ਪੋਸਟ 'ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਕ ਯੂਜ਼ਰ ਨੇ ਲਿਖਿਆ, 'ਸ਼ਰਧਾ ਨੂੰ ਬਾਬਾ ਦਾ ਆਸ਼ੀਰਵਾਦ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਸ਼ਰਧਾ ਦੀ ਅਗਲੀ ਫਿਲਮ ਦਾ ਇੰਤਜ਼ਾਰ।'ਸ਼ਰਧਾ ਅਤੇ ਰਾਜਕੁਮਾਰ ਰਾਓ ਦੀ ਡਰਾਉਣੀ-ਕਾਮੇਡੀ ਨੇ ਸਿਨੇਮੇ ਦੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰ ਲਿਆ ਹੈ ਕਿਉਂਕਿ ਇਹ ਸ਼ਾਹਰੁਖ ਖਾਨ ਦੀ 'ਜਵਾਨ' ਦੀ ਜੀਵਨ ਭਰ ਦੀ ਕਮਾਈ ਨੂੰ ਪਛਾੜਦੇ ਹੋਏ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ।
ਇਹ ਖ਼ਬਰ ਵੀ ਪੜ੍ਹੋ -ਜਸਬੀਰ ਜੱਸੀ ਨੇ ਕੰਗਨਾ ਨੂੰ ਦੱਸਿਆ ਦੇਸ਼ ਲਈ ਖ਼ਤਰਾ, ਦਿੱਤੀ ਇਹ ਚੇਤਾਵਨੀ
'ਸਤ੍ਰੀ 2' ਇਸ ਸਾਲ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੀ ਫਿਲਮ ਵੀ ਹੈ। ਅਮਰ ਕੌਸ਼ਿਕ ਦੁਆਰਾ ਨਿਰਦੇਸ਼ਤ 'ਸਤ੍ਰੀ 2' ਨੇ ਨਾ ਸਿਰਫ਼ ਆਪਣੀ ਵਿਲੱਖਣ ਕਹਾਣੀ ਨਾਲ ਬਲਕਿ ਵਰੁਣ ਧਵਨ ਅਤੇ ਅਕਸ਼ੈ ਕੁਮਾਰ ਦੇ ਸ਼ਾਨਦਾਰ ਕੈਮਿਓ ਨਾਲ ਵੀ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ। ਫਿਲਮ 'ਚ ਅਪਾਰਸ਼ਕਤੀ ਖੁਰਾਨਾ, ਅਭਿਸ਼ੇਕ ਬੈਨਰਜੀ ਅਤੇ ਪੰਕਜ ਤ੍ਰਿਪਾਠੀ ਵੀ ਮੁੱਖ ਭੂਮਿਕਾਵਾਂ 'ਚ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਿਧਾਰਥ ਸ਼ੁਕਲਾ ਨੂੰ ਲੈ ਕੇ ਸ਼ਹਿਨਾਜ਼ ਗਿੱਲ ਦਾ ਵੱਡਾ ਬਿਆਨ, ਕਿਹਾ...
NEXT STORY