ਮੁੰਬਈ- ਬਾਲੀਵੁੱਡ ਦੀਆਂ ਫ਼ਿਲਮਾਂ ਦੇ ਗੀਤਾਂ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਗਾਇਕਾ ਸ਼੍ਰੇਆ ਘੋਸ਼ਾਲ ਦੇ ਵਿਆਹ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ 'ਤੇ ਉਸ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪਤੀ ਸ਼ਿਲਾਦਿਤਿਆ ਦੇ ਗਾਲ੍ਹ 'ਤੇ ਕਿੱਸ ਕਰਦੀ ਨਜ਼ਰ ਆ ਰਹੀ ਹੈ। ਫੋਟੋ ਨਾਲ ਸ਼੍ਰੇਆ ਨੇ ਲਿਖਿਆ ਹੈ,"shreyaghoshalHappy first anniversary to us.. Love you till eternity @shiladitya Blessed to have you in my life. Thank you dear friends and fans for your wonderful wishes..".
ਤੁਹਾਨੂੰ ਦੱਸ ਦਈਏ ਕਿ ਸ਼੍ਰੇਆ ਘੋਸ਼ਾਲ ਨੇ 5 ਫਰਵਰੀ 2015 ਨੂੰ ਆਪਣੇ ਬੁਆਏਫ੍ਰੈਂਡ ਸ਼ਿਲਾਦਿਤਿਆ ਨਾਲ ਵਿਆਹ ਕੀਤਾ ਸੀ। ਇਹ ਸੈਰੇਮਨੀ ਪੂਰੀ ਤਰ੍ਹਾਂ ਪ੍ਰਾਈਵੇਟ ਸੀ, ਜਿਸ 'ਚ ਕੇਵਲ ਦੋਹਾਂ ਦੇ ਪਰਿਵਾਰ ਵਾਲੇ ਅਤੇ ਕੁਝ ਦੋਸਤ ਹੀ ਸ਼ਾਮਲ ਸਨ। ਖੁਦ ਸ਼੍ਰੇਆ ਨੇ ਇਸ ਦੀ ਜਾਣਕਾਰੀ 6 ਫਰਵਰੀ ਨੂੰ ਆਪਣੇ ਫੈਂਸ ਨੂੰ ਦਿੱਤੀ ਸੀ।
ਰਣਦੀਪ ਹੁੱਡਾ ਦਾ ਇਹ ਹਾਲ ਦੇਖ ਹੈਰਾਨ ਰਹਿ ਜਾਓਗੇ ਤੁਸੀਂ
NEXT STORY