ਮੁੰਬਈ (ਬਿਊਰੋ) : ਆਨੰਦ ਪੰਡਤ ਦੀ ਫ਼ਿਲਮ ‘ਅੰਡਰਵਰਲਡ ਕਾ ਕਬਜ਼ਾ’ ਆਪਣੀਆਂ ਆਕਰਸ਼ਕ ਧੁਨਾਂ ਤੇ ਦਿਲਕਸ਼ ਟੀਜ਼ਰ ਲਈ ਸੁਰਖੀਆਂ ਬਟੋਰ ਰਹੀ ਹੈ। ਆਰ. ਚੰਦਰੂ ਦੀ ਫ਼ਿਲਮ ਹੋਣ ਕਰਕੇ ਦਰਸ਼ਕ ‘ਅੰਡਰਵਰਲਡ ਕਾ ਕਬਜ਼ਾ’ ਨਾਲ ਐਕਸ਼ਨ, ਰੋਮਾਂਸ ਤੇ ਵਧੀਆ ਮਨੋਰੰਜਨ ਦੀ ਉਮੀਦ ਕਰ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਗੁਰਲੇਜ ਅਖ਼ਤਰ ਦੇ ਘਰ ਲਿਆ ਧੀ ਨੇ ਜਨਮ, ਤਸਵੀਰ ਸਾਂਝੀ ਕਰ ਬਿਆਨ ਕੀਤੀ ਖ਼ੁਸ਼ੀ
ਮੇਕਰਸ ਨੇ ਇਸ ਨੂੰ ਵੱਡੀ ਫ਼ਿਲਮ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਚਾਹੇ ਉਸ ਦੇ ਗੀਤ ਹੋਣ, ਸਟੰਟ ਸੀਨ ਜਾਂ ਡਾਂਸ ਨੰਬਰ। ਚਿੰਨੀ ਪ੍ਰਕਾਸ਼, ਜੋ ਆਪਣੇ ਕਲਾਕਾਰਾਂ ਨੂੰ ਸ਼ਾਨਦਾਰ ਡਾਂਸ ਸਟੈਪ ਦੇਣ ਲਈ ਜਾਣੇ ਜਾਂਦੇ ਹਨ, ਨੇ ‘ਅੰਡਰਵਰਲਡ ਕਾ ਕਬਜ਼ਾ’ ਦੇ ਗੀਤਾਂ ਦੀ ਕੋਰੀਓਗ੍ਰਾਫੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ, 3 ਮਿੰਟਾਂ ’ਚ ਕਲਿੱਕ ਕੀਤੀਆਂ 184 ਸੈਲਫੀਜ਼
ਸ਼੍ਰੀਆ ਸਰਨ ਨੇ ਸਾਂਝਾ ਕੀਤਾ ਕਿ ਮੈਂ ਇਕ ਸਿਖਲਾਈ ਪ੍ਰਾਪਤ ਕਥਕ ਡਾਂਸਰ ਹਾਂ ਤੇ 2 ਘੰਟੇ ਦੇ ਅਭਿਆਸ ਤੇ 3 ਦਿਨਾਂ ਦੀ ਸ਼ੂਟਿੰਗ ਤੋਂ ਬਾਅਦ ਅਸੀਂ ਗੀਤ ਕੰਮ ਸ਼ੁਰੂ ਕੀਤਾ ਤੇ ਮੈਂ ਚਿੰਨੀ ਸਰ ਦੀ ਕੋਰੀਓਗ੍ਰਾਫੀ ਦਾ ਬਹੁਤ ਆਨੰਦ ਲਿਆ। ਉਨ੍ਹਾਂ ਕਿਹਾ ਕਿ ਚਿੰਨੀ ਪ੍ਰਕਾਸ਼ ਸਰ ਇਕ ਮਹਾਨ ਕਲਾਕਾਰ ਹਨ। ‘ਅੰਡਰਵਰਲਡ ਕਾ ਕਬਜ਼ਾ’ ’ਚ ਉਪੇਂਦਰ, ਸ਼੍ਰੀਆ ਸਰਨ ਤੇ ਕਿਚਾ ਸੁਦੀਪਾ ਮੁੱਖ ਭੂਮਿਕਾਵਾਂ ’ਚ ਹਨ ਤੇ ਇਹ 17 ਮਾਰਚ, 2023 ਨੂੰ ਪੂਰੇ ਭਾਰਤ ’ਚ ਰਿਲੀਜ਼ ਹੋਣ ਵਾਲੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਅਕਸ਼ੇ ਕੁਮਾਰ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ, 3 ਮਿੰਟਾਂ ’ਚ ਕਲਿੱਕ ਕੀਤੀਆਂ 184 ਸੈਲਫੀਜ਼
NEXT STORY