ਮੁੰਬਈ : ਆਉਣ ਵਾਲੀ ਫਿਲਮ 'ਬਾਰ ਬਾਰ ਦੇਖੋ' ਵਿਚ ਕੈਟਰੀਨਾ ਕੈਫ ਅਤੇ ਸਿਧਾਰਥ ਮਲਹੋਤਰਾ ਦੀ ਇਕ ਝਲਕ ਸਾਹਮਣੇ ਆਈ ਹੈ। ਜੀ ਹਾਂ, ਇਹ ਜੋੜੀ ਅੱਜਕਲ ਫਿਲਮ ਦੇ ਕੁਝ ਹੌਟ ਦ੍ਰਿਸ਼ਾਂ ਦੀ ਸ਼ੂਟਿੰਗ ਲਈ ਥਾਈਲੈਂਡ 'ਚ ਹੈ।
ਇਥੇ ਬੀਚ 'ਤੇ ਸ਼ੂਟਿੰਗ ਕਰਦਿਆਂ ਕੈਟ ਅਤੇ ਸਿਧਾਰਥ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਫਿਲਮ 'ਚ ਕੁਝ ਤਾਂ ਖਾਸ ਹੋਣ ਵਾਲਾ ਹੈ। ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਥੇ ਉਹ ਫਿਲਮ ਦੇ ਕਿਸ ਗੀਤ ਦੀ ਜਾਂ ਕਿਸ ਦ੍ਰਿਸ਼ ਦੀ ਸ਼ੂਟਿੰਗ ਲਈ ਆਏ ਹਨ ਪਰ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਸਕ੍ਰੀਨ 'ਤੇ ਕੈਟ ਅਤੇ ਸਿਡ ਦੀ ਕੈਮਿਸਟਰੀ ਦੇਖਣ ਲਾਇਕ ਹੋਵੇਗੀ।
ਸਿਧਾਰਥ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਸ਼ਰਟਲੈੱਸ ਤਸਵੀਰ ਸਾਂਝੀ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਆਪਣੀ ਪਿੱਠ ਦਿਖਾਈ ਹੈ ੁਪਰ ਉਹ ਬੇਹੱਦ ਹੌਟ ਲੱਗ ਰਹੇ ਹਨ। ਨਿਤਯਾ ਮਹਿਰਾ ਵਲੋਂ ਨਿਰਦੇਸ਼ਿਤ ਇਹ ਫਿਲਮ ਇਕ ਪਿਆਰੀ ਜਿਹੀ ਪ੍ਰੇਮ ਕਹਾਣੀ ਹੈ।
ਗਾਇਕਾ ਰਾਗੇਸ਼ਵਰੀ ਲੂੰਬਾ ਦੇ ਘਰ ਆਈ ਨੰਨ੍ਹੀ ਪਰੀ, ਦੇਖੋ ਤਸਵੀਰਾਂ
NEXT STORY