ਮੁੰਬਈ : ਅਦਾਕਾਰਾ ਅਤੇ ਗਾਇਕਾ ਰਾਗੇਸ਼ਵਰੀ ਲੂੰਬਾ ਨੂੰ ਤੁਸੀਂ ਟੀ.ਵੀ. ਸ਼ੋਅ 'ਬਿਗ ਬੌਸ', 'ਬਾਰ ਬਾਰ ਦੇਖੋ' ਅਤੇ ਬਾਲੀਵੁੱਡ 'ਚ 'ਮੈਂ ਖਿਲਾੜੀ ਤੂ ਅਨਾੜੀ' ਵਿਚ ਸੈਫ ਅਲੀ ਖਾਨ ਦੇ ਆਪੋਜ਼ਿਟ ਦੇਖ ਚੁੱਕੇ ਹੋ। ਖ਼ਬਰ ਹੈ ਕਿ ਇਸ ਖੂਬਸੂਰਤ ਅਤੇ ਚੁਲਬੁਲੀ ਗਾਇਕਾ ਨੇ ਇਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ। ਦੱਸ ਦੇਈਏ ਕਿ ਗਾਇਕਾ ਰਾਗੇਸ਼ਵਰੀ ਨੇ ਸੁਧਾਂਸ਼ੂ ਸਵਰੂਪ ਨਾਲ 27 ਜਨਵਰੀ 2014 'ਚ ਵਿਆਹ ਕੀਤਾ ਸੀ ਅਤੇ ਇਸ ਵੇਲੇ ਉਨ੍ਹਾਂ ਨਾਲ ਲੰਦਨ 'ਚ ਰਹਿ ਰਹੀ ਹੈ।
ਇਕ ਇੰਟਰਵਿਊ ਦੌਰਾਨ ਰਾਗੇਸ਼ਵਰੀ ਨੇ ਕਿਹਾ ਸੀ ਕਿ ਮੈਂ 40 ਸਾਲ ਦੀ ਉਮਰ 'ਚ ਕੁਦਰਤੀ ਰੂਪ 'ਚ ਗਰਭਵਤੀ ਹਾਂ ਅਤੇ ਇਸ ਗੱਲ ਤੋਂ ਮੈਂ ਬਹੁਤ ਖੁਸ਼ ਹਾਂ। ਰਾਗੇਸ਼ਵਰੀ ਨੂੰ ਉਨ੍ਹਾਂ ਦੇ ਪੌਪ ਗਾਇਕੀ ਵਾਲੇ ਕਰੀਅਰ ਨਾਲ ਲੋਕਾਂ ਵਿਚਾਲੇ ਪਛਾਣ ਮਿਲੀ ਸੀ। ਉਨ੍ਹਾਂ ਦੀਆਂ 'ਦੁਨੀਆ', 'ਚਾਹਤ' ਅਤੇ 'ਰਫ਼ਤਾਰ' ਐਲਬਮਸ ਦੇ ਗੀਤ ਲੋਕਾਂ ਵਿਚਾਲੇ ਕਾਫੀ ਮਕਬੂਲ ਹੋਏ ਸਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਰਾਗੇਸ਼ਵਰੀ ਨੈਸ਼ਨਲ ਅਵਾਰਡ ਜੇਤੂ ਰਹੇ ਸੰਗੀਤਕਾਰ ਤ੍ਰਿਲੋਕ ਸਿੰਘ ਲੂੰਬਾ ਦੀ ਬੇਟੀ ਹੈ।
ਔਰਤਾਂ ਲਈ ਇਕ ਸੰਦੇਸ਼ ਦਿੰਦਿਆਂ ਰਾਗੇਸ਼ਵਰੀ ਨੇ ਕਿਹਾ ਕਿ ਸਾਨੂੰ ਜੂਨ 2015 'ਚ ਪਤਾ ਲੱਗਾ ਕਿ ਮੈਂ ਗਰਭਵਤੀ ਹਾਂ ਅਤੇ ਇਸ ਦਿਨ ਮੇਰੀ ਮਾਂ ਦਾ ਜਨਮ ਦਿਨ ਸੀ। ਸੁਧਾਂਸ਼ੂ ਬਹੁਤ ਖੁਸ਼ ਅਤੇ ਭਾਵੁਕ ਸਨ। ਮੈਂ 40 ਸਾਲ ਦੀ ਉਮਰ 'ਚ ਕੁਦਰਤੀ ਰੂਪ 'ਚ ਗਰਭਵਤੀ ਸੀ। ਇਸ ਗੱਲ ਨੂੰ ਮੈਂ ਉਨ੍ਹਾਂ ਸਭ ਔਰਤਾਂ ਤੱਕ ਪਹੁੰਚਾਉਣਾ ਚਾਹੁੰਦੀ ਹਾਂ, ਜੋ ਇਹ ਸੋਚਦੀਆਂ ਹਨ ਕਿ ਹੁਣ ਉਨ੍ਹਾਂ ਕੋਲ ਸਮਾਂ ਨਹੀਂ ਹੈ। ਇੰਝ ਨਾ ਸੋਚੋ ਅਤੇ ਆਪਣੇ ਸਰੀਰ ਅਤੇ ਖੁਦ 'ਤੇ ਵਿਸ਼ਵਾਸ ਰੱਖੋ। ਹਰ ਜੋੜੇ ਨੂੰ ਹੱਕ ਹੈ ਕਿ ਉਹ ਆਪਣੇ ਬੱਚੇ ਨੂੰ ਇਸ ਦੁਨੀਆ 'ਚ ਲਿਆਵੇ।
ਯੂ-ਟਿਊਬ 'ਤੇ ਚਰਚਾ ਬਟੋਰਨ ਵਾਲੀ ਇਸ ਖੂਬਸੂਰਤ ਗਾਇਕਾ ਨੇ ਠੁਕਰਾਏ ਫਿਲਮੀ ਆਫਰ (ਦੇਖੋ ਤਸਵੀਰਾਂ)
NEXT STORY