ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੀ ਐਲਬਮ ‘ਮੂਸਟੇਪ’ ਦੀ ਉਸ ਦੇ ਚਾਹੁਣ ਵਾਲਿਆਂ ਨੂੰ ਬੇਸਬਰੀ ਨਾਲ ਉਡੀਕ ਹੈ। ਸਿੱਧੂ ਦੀ ਇਹ ਐਲਬਮ 15 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਐਲਬਮ ਨੂੰ ਲੈ ਕੇ ਸਿੱਧੂ ਨੇ ਇਕ ਨਵੀਂ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਆਪਣੇ ਚਾਹੁਣ ਵਾਲਿਆਂ ਨੂੰ ਖ਼ਾਸ ਅਪੀਲ ਕੀਤੀ ਹੈ।
ਸਿੱਧੂ ਨੇ 3 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਸਿੱਧੂ ਦੀ ‘ਮੂਸਟੇਪ’ ਐਲਬਮ ਦੀ ਟਰੈਕ ਲਿਸਟ ਹੈ। ਐਲਬਮ ਦੇ ਕੁਲ 30 ਟਰੈਕ ਹਨ।
ਇਹ ਖ਼ਬਰ ਵੀ ਪੜ੍ਹੋ : ਜਦੋਂ ਪਾਕਿ ਪੀ. ਐੱਮ. ਇਮਰਾਨ ਖ਼ਾਨ ਨਾਲ ਹੋਣ ਵਾਲਾ ਸੀ ਰੇਖਾ ਦਾ ਵਿਆਹ, ਅਦਾਕਾਰਾ ਦੇ ਘਰਦਿਆਂ ਨੇ ਕਰ ਲਈ ਸੀ ਤਿਆਰੀ
ਉਥੇ ਦੂਜੀ ਤਸਵੀਰ ’ਚ ਸਿੱਧੂ ਨੇ ਚਾਹੁਣ ਵਾਲਿਆਂ ਨੂੰ ਖ਼ਾਸ ਅਪੀਲ ਕਰਦਿਆਂ ਲਿਖਿਆ, ‘ਮੇਰੇ ਕਰੀਅਰ ਦੀ ਸ਼ੁਰੂਆਤ ਤੋਂ ਮੇਰੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਅੱਜ ਮੈਂ ਜੋ ਕੁਝ ਵੀ ਹਾਂ, ਸਿਰਫ ਤੁਹਾਡੇ ਪਿਆਰ ਤੇ ਸਮਰਥਨ ਕਰਕੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੇਰੀ ਨਵੀਂ ਐਲਬਮ 15 ਮਈ ਨੂੰ ਰਿਲੀਜ਼ ਹੋਣ ਵਾਲੀ ਹੈ ਤਾਂ ਮੈਂ ਇਸ ਨੂੰ ਲੈ ਕੇ ਐਲਬਮ ਦਾ ਸ਼ੈਡਿਊਲ ਛੇਤੀ ਹੀ ਸਾਂਝਾ ਕਰਾਂਗਾ। ਸ਼ੈਡਿਊਲ ’ਚ ਟਰੈਕ ਲਿਸਟ ਦੇ ਨਾਲ-ਨਾਲ ਉਨ੍ਹਾਂ ਦੀ ਰਿਲੀਜ਼ ਡੇਟ ਵੀ ਲਿਖੀ ਹੋਵੇਗੀ। ਮੈਂ ਇਸ ਲਈ ਬਹੁਤ ਮਿਹਨਤ ਕੀਤੀ ਹੈ ਤੇ ਤੁਹਾਨੂੰ ਵਧੀਆ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ।’
ਸਿੱਧੂ ਨੇ ਅੱਗੇ ਲਿਖਿਆ, ‘ਮੈਂ ਕੁਝ ਗੱਲਾਂ ਤੁਹਾਨੂੰ ਦੱਸਣੀਆਂ ਚਾਹੁੰਦਾ ਹਾਂ, ਜਿਸ ਨਾਲ ਤੁਸੀਂ ਮੇਰੀ ਐਲਬਮ ਨੂੰ ਦੁਨੀਆ ਭਰ ’ਚ ਮਸ਼ਹੂਰ ਕਰ ਸਕਦੇ ਹੋ–
1. ਐਲਬਮ ਦੇ ਹਰੇਕ ਗੀਤ ਨਾਲ ਜੋ ਲਿੰਕ ਦਿੱਤੇ ਹੋਣਗੇ, ਤੁਸੀਂ ਉਨ੍ਹਾਂ ਤੋਂ ਹੀ ਐਲਬਮ ਨੂੰ ਸੁਣੋ ਤੇ ਡਾਊਨਲੋਡ ਕਰੋ।
2. ਟਰੈਕ ਨਾਲ ਜੋ ਪਲੇਟਫਾਰਮ ਨਹੀਂ ਦੱਸੇ ਜਾਂਦੇ, ਉਨ੍ਹਾਂ ’ਤੇ ਗੀਤ ਨਾ ਸੁਣੋ ਤੇ ਪਾਇਰੇਸੀ ਨੂੰ ਖ਼ਤਮ ਕਰੋ।
3. #MooseTape ਹੈਸ਼ਟੈਗ ਦੀ ਵਰਤੋਂ ਕਰੋ ਤੇ ਮੇਰੇ ਅਧਿਕਾਰਕ ਸੋਸ਼ਲ ਮੀਡੀਆ ਹੈਂਡਲਜ਼ ਨੂੰ ਮੈਂਸ਼ਨ ਕਰਕੇ ਇੰਸਟਾ ਰੀਲਜ਼, ਟਿਕ-ਟਾਕ ਤੇ ਟਰਿੱਲਰ ਵੀਡੀਓਜ਼ ਬਣਾਓ।
4. ਆਪਣੇ ਇਲਾਕੇ ਦੇ ਰੇਡੀਓ ਸਟੇਸ਼ਨ ਜਾਂ ਆਰ. ਜੇ. ਨੂੰ ਕਾਲ ਕਰੋ ਜਾਂ ਟੈਗ ਕਰੇ ਤੇ ਉਨ੍ਹਾਂ ਨੂੰ ਇਸ ਐਲਬਮ ਦੇ ਗੀਤ ਚਲਾਉਣ ਲਈ ਕਹੋ।
5. ਤੁਹਾਡੇ ਸਮਰਥਨ ਤੇ ਵਾਰ-ਵਾਰ ਦੱਸੇ ਗਏ ਪਲੇਟਫਾਰਮਜ਼ ’ਤੇ ਗੀਤ ਚੱਲਣ ਕਰਕੇ ਅਸੀਂ ਇਤਿਹਾਸ ਰਚਾਂਗੇ ਤੇ ਦੁਨੀਆ ਭਰ ’ਚ ਨਵੇਂ ਰਿਕਾਰਡ ਕਾਇਮ ਕਰਾਂਗੇ।’
ਇਸ ਤੋਂ ਬਾਅਦ ਸਿੱਧੂ ਨੇ ਐਲਬਮ ਦੇ ਗੀਤਾਂ ਦੀ ਰਿਲੀਜ਼ ਡੇਟ ਵਾਲਾ ਪੋਸਟਰ ਸਾਂਝਾ ਕੀਤਾ। ਦੱਸਣਯੋਗ ਹੈ ਕਿ ਪਹਿਲਾਂ ਗੀਤ ‘ਬਿੱਚ ਆਈ ਐਮ ਬੈਕ (ਮੂਸਟੇਪ ਇੰਟਰੋ)’ 15 ਮਈ ਨੂੰ ਰਿਲੀਜ਼ ਹੋਵੇਗਾ ਤੇ ਆਖਰੀ ਗੀਤ 21 ਜੁਲਾਈ ਨੂੰ ਰਿਲੀਜ਼ ਹੋਵੇਗਾ। ਸਿੱਧੂ ਦੀ ਐਲਬਮ ਦਾ ਹਰੇਕ ਗੀਤ 2-2 ਦਿਨਾਂ ਬਾਅਦ ਰਿਲੀਜ਼ ਹੋਵੇਗਾ।
ਨੋਟ– ਸਿੱਧੂ ਦੀ ਇਸ ਐਲਬਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਜਦੋਂ ਪਾਕਿ ਪੀ. ਐੱਮ. ਇਮਰਾਨ ਖ਼ਾਨ ਨਾਲ ਹੋਣ ਵਾਲਾ ਸੀ ਰੇਖਾ ਦਾ ਵਿਆਹ, ਅਦਾਕਾਰਾ ਦੇ ਘਰਦਿਆਂ ਨੇ ਕਰ ਲਈ ਸੀ ਤਿਆਰੀ
NEXT STORY