ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਸਿਮਰਨ ਕੌਰ ਧਾਦਲੀ ਆਪਣੇ ਗੀਤ ‘ਲਹੂ ਦੀ ਆਵਾਜ਼’ ਕਾਰਨ ਕਾਫੀ ਚਰਚਾ ’ਚ ਬਣੀ ਹੋਈ ਹੈ। ਜਿਥੇ ਕੁਝ ਲੋਕਾਂ ਵਲੋਂ ਉਸ ਦੇ ਗੀਤ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਕੁਝ ਲੋਕ ਉਸ ਦੇ ਵਿਰੋਧ ’ਚ ਹਨ।
ਇਹ ਖ਼ਬਰ ਵੀ ਪੜ੍ਹੋ : ਨਿਮਰਤ ਖਹਿਰਾ ਤੇ ਸਿਮੀ ਚਾਹਲ ਨੇ ਠੁਕਰਾਈ ਸੰਨੀ ਦਿਓਲ ਦੀ ‘ਗਦਰ 2’ ਫ਼ਿਲਮ, ਹੋਰ ਪ੍ਰਾਜੈਕਟਾਂ ਨੂੰ ਵੀ ਕੀਤੀ ਨਾਂਹ
ਦਰਅਸਲ ਸਿਮਰਨ ਕੌਰ ਧਾਦਲੀ ਨੇ ‘ਲਹੂ ਦੀ ਆਵਾਜ਼’ ਗੀਤ ’ਚ ਫੈਮੇਨਿਜ਼ਮ ਦਾ ਮੁੱਦਾ ਚੁੱਕਿਆ ਹੈ। ਸਿਮਰਨ ਗੀਤ ਰਾਹੀਂ ਆਖ ਰਹੀ ਹੈ ਕਿ ਫੈਮੇਨਿਜ਼ਮ ਦਾ ਮਤਲਬ ਸੋਸ਼ਲ ਮੀਡੀਆ ’ਤੇ ਜਿਸਮ ਦਿਖਾਉਣਾ ਜਾਂ ਛੋਟੇ ਕੱਪੜੇ ਪਹਿਨਣਾ ਨਹੀਂ ਹੈ। ਇਸ ਗੀਤ ਦੀ ਵੀਡੀਓ ’ਚ ਉਸ ਨੇ ਚਰਚਿਤ ਚਿਹਰਿਆਂ ਦੀਆਂ ਵੀਡੀਓਜ਼ ਨੂੰ ਸਾਂਝਾ ਕੀਤਾ ਹੈ, ਜਿਨ੍ਹਾਂ ਨੂੰ ਸ਼ਾਇਦ ਇਸ ਗੀਤ ’ਤੇ ਇਤਰਾਜ਼ ਹੈ।
ਉਥੇ ਹੁਣ ਸਿਮਰਨ ਕੌਰ ਧਾਦਲੀ ਦਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਹੋ ਗਿਆ ਹੈ। ਸਿਮਰਨ ਦਾ ਅਕਾਊਂਟ ਡਿਲੀਟ ਹੋਣ ਦਾ ਵੱਡਾ ਕਾਰਨ ਲੋਕਾਂ ਵਲੋਂ ਉਸ ਦੇ ਅਕਾਊਂਟ ਨੂੰ ਰਿਪੋਰਟ ਕਰਨਾ ਹੋ ਸਕਦਾ ਹੈ। ਇਸ ਸਬੰਧੀ ਅਜੇ ਸਿਮਰਨ ਕੌਰ ਧਾਦਲੀ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਸਿਮਰਨ ਨੇ ਗੀਤ ਰਾਹੀਂ ਮੂਸ ਜਟਾਣਾ, ਜਸਲੀਨ ਕੌਰ, ਮੀਤੀ ਕਲੇਰ ਤੇ ਹੋਰ ਵੀ ਬਹੁਤ ਸਾਰੀਆਂ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨੂੰ ਨਿਸ਼ਾਨੇ ’ਤੇ ਲਿਆ ਹੈ। ਨਾਲ ਹੀ ਗੀਤ ’ਚ ਉਸ ਨੇ ਇਤਿਹਾਸ ਦਾ ਹਵਾਲਾ ਵੀ ਦਿੱਤਾ ਹੈ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼ਾਹਰੁਖ ਖਾਨ ਨੂੰ ਬਾਈਕਾਟ ਕਰਨ ਦੀ ਉੱਠੀ ਮੰਗ, ਜਾਣੋ ਕੀ ਹੈ ਮਾਮਲਾ
NEXT STORY