ਮੁੰਬਈ: ਬਾਲੀਵੁੱਡ 'ਚ ਮੁਮਤਾਜ ਨੂੰ ਅਜਿਹੀ ਅਭਿਨੇਤਰੀ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ 60-70 ਦਹਾਕੇ 'ਚ ਆਪਣੇ ਰੂਮਾਨੀ ਅੰਦਾਜ਼ ਅਤੇ ਅਦਾਕਾਰੀ ਨਾਲ ਸਿਨੇਮਾ ਪ੍ਰੇਮੀਆਂ ਨੂੰ ਦੀਵਾਨਾ ਬਣਾਇਆ ਸੀ। ਮੁਮਤਾਜ ਦਾ ਜਨਮ 31 ਜੁਲਾਈ 1947 ਨੂੰ ਮੁੰਬਈ 'ਚ ਹੋਇਆ। ਬਚਪਨ ਤੋਂ ਹੀ ਉਹ ਅਭਿਨੇਤਰੀ ਬਣਨਾ ਚਾਹੁੰਦੀ ਸੀ ਅਤੇ 12 ਸਾਲ ਦੀ ਉਮਰ 'ਚ ਉਨ੍ਹਾਂ ਨੇ ਫ਼ਿਲਮੀ ਦੁਨੀਆ 'ਚ ਕਦਮ ਰੱਖਿਆ। ਮੁਮਤਾਜ ਨੇ ਕਈ ਸਟੰਟ ਫ਼ਿਲਮਾਂ 'ਚ ਕੰਮ ਕੀਤਾ ਜਿਸ 'ਚ ਉਨ੍ਹਾਂ ਦੇ ਆਪੋਜ਼ਿਟ ਦਾਰਾ ਸਿੰਘ ਨਜ਼ਰ ਆਏ ਸਨ। ਦਾਰਾ ਸਿੰਘ ਨਾਲ ਮੁਮਤਾਜ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ ਅਤੇ ਇਨ੍ਹਾਂ 'ਚੋਂ ਕਈ ਫ਼ਿਲਮਾਂ ਸੁਪਰਹਿੱਟ ਹੋਈਆਂ ਪਰ ਇਸਦਾ ਸਾਰਾ ਸਿਹਰਾ ਦਾਰਾ ਸਿੰਘ ਨੂੰ ਦਿੱਤਾ ਗਿਆ ਸੀ। ਜਦੋਂ ਕਿਸਮਤ ਨੇ ਸਾਥ ਨਹੀਂ ਦਿੱਤਾ ਤਾਂ ਮੁਮਤਾਜ ਬੀ ਗ੍ਰੇਡ ਫ਼ਿਲਮਾਂ 'ਚ ਨਜ਼ਰ ਆਉਣ ਲੱਗ ਪਈ ਸੀ। ਫਿਰ 1965 'ਚ ਫ਼ਿਲਮ 'ਮੇਰੇ ਸਨਮ' ਤੋਂ ਉਨ੍ਹਾਂ ਦੇ ਕਰੀਅਰ ਨੂੰ ਇਕ ਨਵਾਂ ਰੂਪ ਮਿਲਿਆ। ਇਸ ਫ਼ਿਲਮ 'ਚ ਆਸ਼ਾ ਭੋਂਸਲੇ ਦੀ ਆਵਾਜ਼ 'ਚ 'ਯੇ ਹੈ ਰੇਸ਼ਮੀ ਜੁਲਫੋਂ ਕਾ ਅੰਧੇਰਾ ਨਾ ਘਬਰਾਈਏ' ਗੀਤ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਸ ਫ਼ਿਲਮ ਤੋਂ ਬਾਅਦ ਮੁਮਤਾਜ ਨੂੰ ਏ ਗ੍ਰੇਡ ਦੀਆਂ ਫ਼ਿਲਮਾਂ ਮਿਲਣ ਲੱਗੀਆਂ ਸਨ।
ਪ੍ਰਿਅੰਕਾ ਚੋਪੜਾ ਕਿਸ ਗੱਲ ਨੂੰ ਲੈ ਕੇ ਹੈ ਨਾਖੁਸ਼?
NEXT STORY