ਐਂਟਰਟੇਨਮੈਂਟ ਡੈਸਕ - ਪੰਜਾਬੀ ਸੰਗੀਤ ਜਗਤ 'ਚ ਗੀਤਾਂ ਦੀ ਮਸ਼ੀਨ ਨਾਲ ਮਸ਼ਹੂਰ ਹੋਏ ਗਾਇਕ ਤੇ ਰੈਪਰ ਕਰਨ ਔਜਲਾ ਚੰਡੀਗੜ੍ਹ 'ਚ ਹੋਣ ਵਾਲੇ ਸ਼ੋਅ ਨੂੰ ਲੈ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਇਸ ਵਿਚਾਲੇ ਪ੍ਰਸ਼ੰਸਕਾਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਫੈਨਜ਼ ਦੇ ਚਿਹਰਿਆਂ 'ਤੇ ਨੂਰ ਆ ਜਾਵੇਗਾ।
ਦਰਅਸਲ, ਕਰਨ ਔਜਲਾ ਨੇ ਆਪਣੇ ਨਵੇਂ ਦਾ ਐਲਾਨ ਕੀਤਾ ਹੈ, ਜੋ ਕਿ ਕੱਲ੍ਹ ਯਾਨੀਕਿ 5 ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦਾ ਨਾਂ 'Aaye Haaye' ਹੈ। ਇਸ ਗੀਤ 'ਚ ਕਰਨ ਔਜਲਾ ਬਾਲੀਵੁੱਡ ਦੀ ਹੌਟ ਬਾਲਾ ਨੋਰਾ ਫਤੇਹੀ ਨਾਲ ਨਜ਼ਰ ਆਉਣਗੇ।
ਦੱਸ ਦਈਏ ਕਿ ਇਸ ਦੀ ਜਾਣਕਾਰੀ ਨੋਰਾ ਫਤੇਹੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਪੋਸਟਾਂ ਸਾਂਝੀਆਂ ਕਰਦਿਆਂ ਦਿੱਤੀ ਹੈ। ਇਸ ਸਬੰਧੀ ਨੋਰਾ ਨੇ 2 ਤਸਵੀਰਾਂ ਵੀ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਰਨ ਔਜਲਾ ਨਾਲ ਨਜ਼ਰ ਆ ਰਹੀ ਹੈ। ਇਸ ਗੀਤ 'ਚ ਕਰਨ ਔਜਲਾ ਦਾ ਸਾਥ ਨੇਹਾ ਕੱਕੜ ਦੇਵੇਗੀ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਕੱਲ੍ਹ ਰਿਲੀਜ਼ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਕਰਨ ਔਜਲਾ 7 ਦਸੰਬਰ ਨੂੰ ਚੰਡੀਗੜ੍ਹ 'ਚ ਲਾਈਵ ਸ਼ੋਅ ਕਰਨ ਜਾ ਰਹੇ ਹਨ। ਅਜਿਹੇ 'ਚ ਕਰਨ ਔਜਲਾ ਦਾ ਗੀਤ ਰਿਲੀਜ਼ ਹੋਣਾ ਫੈਨਜ਼ ਲਈ ਵੱਡਾ ਤੋਹਫ਼ਾ ਹੈ।
ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੋਰਾ ਫਤੇਹੀ ਦਾ 'ਬਲੈਕ ਬਾਡੀਫਿਟ ਗਾਊਨ' ’ਚ ਕਿਲਰ ਅੰਦਾਜ਼
NEXT STORY