ਮੁੰਬਈ- ਮਸ਼ਹੂਰ ਪਾਕਿਸਤਾਨੀ ਗਾਇਕ ਆਤਿਫ ਅਸਲਮ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦੇ ਪਿਤਾ ਦਾ 77 ਸਾਲ ਦੀ ਉਮਰ ਵਿਚ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। ਇਕ ਪਾਕਿਸਤਾਨੀ ਨਿਊਜ਼ ਵੈੱਬਸਾਈਟ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਲੰਬੇ ਸਮੇਂ ਤੋਂ ਬਿਮਾਰ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਲਾਹੌਰ ਵਿੱਚ ਆਖਰੀ ਸਾਹ ਲਿਆ।
ਇਹ ਵੀ ਪੜ੍ਹੋ: ਸਾਰਿਆਂ ਦੀ ਪਸੰਦੀਦਾ 'ਅਨੁਪਮਾ' 'ਤੇ ਲੱਗਾ ਬੀਫ ਖਾਣ ਦਾ ਦੋਸ਼, ਜਵਾਬ 'ਚ ਅਦਾਕਾਰਾ ਨੇ ਬੋਲੀ- ਮੈਨੂੰ ਮਾਣ ਹੈ ਕਿ ਮੈਂ...
ਆਤਿਫ ਅਸਲਮ ਆਪਣੇ ਪਿਤਾ ਦੇ ਬਹੁਤ ਨੇੜੇ ਸਨ। ਉਨ੍ਹਾਂ ਦੇ ਪਿਤਾ ਦਾ ਉਨ੍ਹਾਂ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਸੀ। ਗਾਇਕ ਨੇ ਕਈ ਇੰਟਰਵਿਊਜ਼ ਵਿੱਚ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਨੂੰ ਦਿੱਤਾ ਹੈ। ਆਤਿਫ ਬਾਲੀਵੁੱਡ ਵਿੱਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ 2005 ਵਿੱਚ ਇਮਰਾਨ ਹਾਸ਼ਮੀ ਦੀ ਫਿਲਮ 'ਜ਼ਹਿਰ' ਲਈ ਆਪਣਾ ਪਹਿਲਾ ਗੀਤ 'ਵੋ ਲਮਹੇ' ਗਾਇਆ ਸੀ। ਇਸ ਗੀਤ ਤੋਂ ਉਨ੍ਹਾਂ ਨੂੰ ਬਹੁਤ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਸਾਲ 2006 'ਚ ਉਹ ਆਪਣੀ ਪਹਿਲੀ ਮਿਊਜ਼ਿਕ ਐਲਬਮ 'ਜਲ ਪਰੀ' ਲੈ ਕੇ ਆਏ। ਆਤਿਫ ਨੇ ਬਾਲੀਵੁੱਡ ਲਈ 'ਤੇਰੇ ਸੰਗ ਯਾਰਾ', 'ਤੇਰੇ ਲੀਏ', 'ਮੈਂ ਅਗਰ', 'ਦੇਖਤੇ ਦੇਖਤੇ', 'ਪਹਿਲੀ ਨਜ਼ਰ ਮੇਂ', 'ਜੀਨੇ ਲਗਾ ਹੂੰ', 'ਤੂ ਜਾਨੇ ਨਾ' ਵਰਗੇ ਕਈ ਹਿੱਟ ਗੀਤ ਗਾਏ ਹਨ।
ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਈ ਵਾਰ 'ਬਲਾਤਕਾਰ' ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ ! ਕਹਾਣੀ ਜਾਣ ਅੱਖਾਂ 'ਚੋਂ ਆ ਜਾਣਗੇ ਹੰਝੂ
NEXT STORY