ਚੰਡੀਗੜ੍ਹ (ਬਿਊਰੋ)-ਪੰਜਾਬ ਸਮੇਤ ਪੱਛਮੀ ਉੱਤਰ ਖੇਤਰ ਵਿਚ ਪਿਛਲੇ ਕੁਝ ਦਿਨਾਂ ਤੋਂ ਬਹੁਤ ਹੀ ਭਿਆਨਕ ਗਰਮੀ ਪੈ ਰਹੀ ਹੈ। ਜਿਸ ਕਰਕੇ ਲੋਕ ਪਸੀਨੋ-ਪਸੀਨੀ ਹੋ ਰਹੇ ਹਨ। ਹਾਲਾਤ ਇਹ ਹਨ ਕਿ ਦੁਪਹਿਰ ਦੇ ਸਮੇਂ ਸੜਕਾਂ 'ਤੇ ਅੱਗ ਦੇ ਰੂਪ 'ਚ ਵਰ੍ਹ ਰਹੀ ਗਰਮੀ ਕਾਰਨ ਪੂਰੀ ਤਰ੍ਹਾਂ ਸੰਨਾਟਾ ਛਾਇਆ ਪਿਆ ਹੈ। ਗਰਮੀ ਨੇ ਇਨਸਾਨਾਂ ਤੋਂ ਲੈ ਕੇ ਪਸ਼ੂ-ਪੰਛੀ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਗਾਇਕ ਬੀ ਪਰਾਕ ਨੇ ਆਪਣੇ ਅੰਦਾਜ਼ ਦੇ ਨਾਲ ਰੱਬ ਨੂੰ ਰਹਿਮ ਕਰਨ ਦੇ ਲਈ ਕਿਹਾ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਐ ਖੁਦਾ ਤੂ ਬੋਲਦੇ ਤੇਰੇ ਬਾਦਲੋਂ ਕੋ ਬਹੁਤ ਜ਼ਿਆਦਾ ਗਰਮੀ ਹੋਗੀ ਹੈ # ਬਾਰਿਸ਼ ਕੀ ਜਾਏ'। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਤੱਕ 23k ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਹਨ।
ਦੱਸ ਦਈਏ ਪਿਛਲੇ ਸਾਲ ਬੀ ਪਰਾਕ ਨੂੰ ਪਰਮਾਤਮਾ ਨੇ ਪੁੱਤ ਦੀ ਦਾਤ ਬਖ਼ਸ਼ੀ ਹੈ। ਮੀਰਾ ਤੇ ਬੀ ਪਰਾਕ ਨੇ ਆਪਣੇ ਬੇਟੇ ਦਾ ਨਾਂਅ ਅਦਾਬ ਬੱਚਨ ਰੱਖਿਆ ਹੈ। ਇਸ ਸਾਲ ਉਨ੍ਹਾਂ ਨੇ ਇੱਕ ਲਗਜ਼ਰੀ ਗੱਡੀ ਵੀ ਲਈ ਹੈ ਅਤੇ ਉਹ ਆਪਣਾ ਨਵਾਂ ਘਰ ਵੀ ਤਿਆਰ ਕਰਵਾ ਰਹੇ ਹਨ।
ਮੀਕਾ ਸਿੰਘ ਦਾ ਵਿਵਾਦਾਂ ਨਾਲ ਰਿਹੈ ਗੂੜ੍ਹਾ ਰਿਸ਼ਤਾ, ਜਾਣੋ ਕਦੋਂ-ਕਿੱਥੇ ਤੇ ਕਿਸ ਨਾਲ ਪਿਆ ਪੰਗਾ
NEXT STORY