ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਫਿਲਮ ਜਗਤ ਦੇ ਦਿੱਗਜ ਗਾਇਕ ਹਰਭਜਨ ਮਾਨ ਦਾ ਅੱਜ ਜਨਮਦਿਨ ਹੈ। ਇਸ ਖ਼ਾਸ ਮੌਕੇ 'ਤੇ ਉਨ੍ਹਾਂ ਦੀ ਪਤਨੀ ਹਰਮਨ ਮਾਨ ਨੇ ਸੋਸ਼ਲ ਮੀਡੀਆ 'ਤੇ ਪਤੀ ਨਾਲ ਕੁਝ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਹੈ।
ਹਰਭਜਨ ਮਾਨ ਦਾ ਜਨਮ 1965 ਵਿੱਚ ਪਿੰਡ ਖੇਮੂਆਣਾ ਵਿਖੇ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਵੀ ਉੱਥੋਂ ਹੀ ਪੂਰੀ ਕੀਤੀ। ਉਨ੍ਹਾਂ ਦਾ ਵਿਆਹ ਹਰਮਨਦੀਪ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਤਿੰਨ ਬੱਚੇ—ਪੁੱਤਰ ਅਵਕਾਸ਼ ਮਾਨ, ਮਿਹਰਇੰਦਰ ਸਿੰਘ ਅਤੇ ਧੀ ਸਾਹਿਰ ਕੌਰ ਹਨ। ਹਰਭਜਨ ਮਾਨ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾ ਰਹੇ ਹਨ।
ਮਿਥਿਕ ਤੋਂ ਪਰੇ ਇਕ ਨਵੀਂ ਸੋਚ ਦੀ ਫੈਂਟੇਸੀ ਡਰਾਮਾ ਫਿਲਮ ਹੈ 'ਰਾਹੂ ਕੇਤੂ' : ਸੂਰਜ ਸਿੰਘ
NEXT STORY