ਜਲੰਧਰ- ਬਾਲੀਵੁੱਡ ਅਦਾਕਾਰਾ 'ਤੇ MP ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਸਿੱਖ ਭਾਈਚਾਰੇ ਵੱਲੋਂ ਫਿਲਮ 'ਚ ਕਈ ਸੀਨਾਂ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਹੈ ਅਤੇ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਹੁਣ ਇਸ 'ਤੇ ਪੰਜਾਬੀ ਗਾਇਕ ਜਸਬੀਰ ਜੱਸੀ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰ ਕੇ ਕੰਗਨਾ ਨੂੰ ਅਹਿਸਾਨ ਫਰਾਮੋਸ਼ ਦੱਸਿਆ ਹੈ ।
ਗਾਇਕ ਜਸਬੀਰ ਜੱਸੀ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਕੰਗਨਾ ਤੂੰ ਚਾਹੇ ਇੰਦਰਾ ਗਾਂਧੀ 'ਤੇ ਫਿਲਮ ਬਣਾ ਜਾਂ ਔਰੰਗਜੇਬ/ਹਿਟਲਰ 'ਤੇ, ਪਰ ਤੈਨੂੰ ਪੰਜਾਬ ਬਾਰੇ ਕੱਖ ਨਹੀਂ ਪਤਾ ਹੈ। ਪੰਜਾਬੀ ਹੀ ਤੈਨੂੰ ਫਿਲਮ ਲਾਈਨ 'ਚ ਲੈ ਕੇ ਆਏ, ਪਰ ਤੂੰ ਪੰਜਾਬੀਆਂ ਬਾਰੇ ਹੀ ਗਲਤ ਬੋਲਦੀ ਹੈ। ਐਨੀ ਅਹਿਸਾਨ ਫਰਾਮੋਸ਼ੀ ਚੰਗੀ ਨਹੀਂ ਹੁੰਦੀ, ਤੂੰ ਸਾਬਿਤ ਕਰ ਰਹੀ ਹੈ ਕਿ ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ।'
ਇਹ ਖ਼ਬਰ ਵੀ ਪੜ੍ਹੋ -Kangana Ranaut ਕਿਸ ਦੀ ਬਣੇਗੀ ਲਾੜੀ? 'ਐਮਰਜੈਂਸੀ' ਮੁਲਤਵੀ ਵਿਚਾਲੇ ਦੱਸੀ ਦਿਲ ਦੀ ਗੱਲ
ਜਸਬੀਰ ਜੱਸੀ ਨੇ ਇਸ ਤੋਂ ਪਹਿਲਾਂ ਕੰਗਨਾ ਰਣੌਤ ਦੇ ਚੰਡੀਗੜ੍ਹ ਹਵਾਈ ਅੱਡੇ 'ਤੇ ਥੱਪੜ ਮਾਰੇ ਜਾਣ ਦੇ ਮਾਮਲੇ 'ਚ ਵੀ ਅਦਾਕਾਰਾ ਨੂੰ ਨਸੀਹਤ ਦਿੱਤੀ ਸੀ, ਜਦੋਂ ਕੰਗਨਾ ਨੇ ਘਟਨਾ ਨੂੰ ਅੱਤਵਾਦ ਤੋਂ ਪ੍ਰੇਰਤ ਦੱਸਿਆ ਸੀ। ਗਾਇਕ ਨੇ ਗਾਇਕ ਨੇ ਆਪਣੇ ਐਕਸ ਟਵਿੱਟਰ 'ਤੇ ਲਿਖਿਆ ਸੀ, 'ਬੀਬੀ ਥੱਪੜ ਅੱਤਵਾਦ ਨਹੀਂ ਹੁੰਦਾ, ਜ਼ਿੰਮੇਦਾਰੀ ਵੱਡੀ ਏ ਅਜੇ ਵੀ ਸੋਚ ਕੇ ਬੋਲ। ਇਸ ਦੇ ਨਾਲ ਹੀ ਜੱਸੀ ਨੇ ਹੱਥ ਜੋੜਨ ਵਾਲਾ ਇਮੋਜ਼ੀ ਬਣਾਇਆ ਸੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Kangana Ranaut ਕਿਸ ਦੀ ਬਣੇਗੀ ਲਾੜੀ? 'ਐਮਰਜੈਂਸੀ' ਮੁਲਤਵੀ ਵਿਚਾਲੇ ਦੱਸੀ ਦਿਲ ਦੀ ਗੱਲ
NEXT STORY