ਮੁੰਬਈ (ਬਿਊਰੋ) - ਪ੍ਰਸਿੱਧ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਨਵਾਂ ਘਰ ਖਰੀਦਿਆ ਹੈ, ਜਿਸ ਦੀਆਂ ਤਸਵੀਰਾਂ ਇਸ ਜੋੜੀ ਵੱਲੋਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਦਿਨ ਪਹਿਲਾਂ ਹੀ ਸਾਂਝੀਆਂ ਕੀਤੀਆਂ ਗਈਆਂ ਸਨ।

ਗ੍ਰਹਿ ਪ੍ਰਵੇਸ਼ ਦੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਕੱਕੜ ਆਪਣੇ ਪਰਿਵਾਰ ਨਾਲ ਖੁਸ਼ੀਆਂ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਘਰ ਦੀਆਂ ਝਲਕ ਵੀ ਵੇਖਣ ਨੂੰ ਮਿਲ ਰਹੀਆਂ ਹਨ।

ਇੱਕ ਤਸਵੀਰ 'ਚ ਨੇਹਾ ਕੱਕੜ ਆਪਣੀ ਮਾਂ ਨਾਲ ਨਜ਼ਰ ਆ ਰਹੀ ਹੈ, ਜਦੋਂਕਿ ਦੂਜੀ ਤਸਵੀਰ 'ਚ ਉਹ ਆਪਣੀ ਸੱਸ ਮਾਂ ਅਤੇ ਪਤੀ ਨਾਲ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਸਿੰਘ ਨੂੰ ਨਵੇਂ ਘਰ ਦੇ ਲਈ ਵਧਾਈ ਵੀ ਦਿੱਤੀ ਹੈ।

ਜਿਵੇਂ ਹੀ ਇਨ੍ਹਾਂ ਤਸਵੀਰਾਂ ਨੂੰ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਅਤੇ ਨਾਲ ਹੀ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਨੇਹਾ ਕੱਕੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਲਈ ਵੀ ਕਈ ਗੀਤ ਗਾਏ ਹਨ।

ਸੋਸ਼ਲ ਮੀਡੀਆ 'ਤੇ ਗਾਇਕਾ ਦੀ ਵੱਡੀ ਫੈਨ ਫਾਲੋਵਿੰਗ ਹੈ। ਕਦੇ ਸਮਾਂ ਹੁੰਦਾ ਸੀ ਕਿ ਨੇਹਾ ਕੱਕੜ ਜਗਰਾਤਿਆਂ 'ਚ ਗਾਉਂਦੀ ਹੁੰਦੀ ਸੀ।

ਉਸ ਦਾ ਸਬੰਧ ਉਤਰਾਖੰਡ ਨਾਲ ਹੈ। ਉਹ ਅਕਸਰ ਦਿੱਲੀ 'ਚ ਆਪਣੀ ਭੈਣ ਸੋਨੂੰ ਕੱਕੜ ਦੇ ਨਾਲ ਗਾਉਂਦੀ ਹੁੰਦੀ ਸੀ, ਜਿਸ ਤੋਂ ਬਾਅਦ ਉਸ ਨੇ ਕਈ ਰਿਐਲਟੀ ਸ਼ੋਅ 'ਚ ਪਰਫਾਰਮ ਕੀਤਾ ਅਤੇ ਉਸ ਨੂੰ ਕਾਮਯਾਬੀ ਮਿਲੀ ਅਤੇ ਅੱਜ ਕੱਲ੍ਹ ਉਸ ਦਾ ਨਾ ਚੋਟੀ ਦੇ ਸਿੰਗਰਸ 'ਚ ਆਉਂਦਾ ਹੈ।



ਸੰਜੇ ਦੱਤ ਚਾੜ੍ਹਨ ਵਾਲੇ ਸਨ ਵਿਦੇਸ਼ੀਆਂ ਦਾ ਕੁਟਾਪਾ, ਲੋਕ ਸਮਝਣ ਲੱਗੇ ਗੈਂਗਸਟਰ, ਸੜਕ 'ਤੇ ਪੈ ਗਿਆ ਰੌਲਾ
NEXT STORY