ਜਲੰਧਰ- ਸੂਫ਼ੀ ਗਾਇਕ ਸਤਿੰਦਰ ਸਰਤਾਜ ਪਾਲੀਵੁੱਡ ਦੇ ਮਸ਼ਹੂਰ ਗਾਇਕ ਹਨ। ਅੱਜ ਉਹ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ ਅਤੇ ਉਨ੍ਹਾਂ ਨੇ ਬਹੁਤ ਸਾਰੇ ਹਿੱਟ ਗੀਤ ਪਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ। ਜਾਬੀ ਗਾਇਕ ਸਤਿੰਦਰ ਸਰਤਾਜ ਇਸ ਸਮੇਂ ਆਪਣੀ ਨਵੀਂ ਫਿਲਮ 'ਹੁਸ਼ਿਆਰ ਸਿੰਘ' ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ, ਇਸ ਫਿਲਮ ਵਿੱਚ ਅਦਾਕਾਰ ਸਿੰਮੀ ਚਾਹਲ ਨਾਲ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ। ਇਹ ਫਿਲਮ 7 ਫ਼ਰਵਰੀ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
ਇਹ ਵੀ ਪੜ੍ਹੋ-ਕੀ Barack Obama ਕਰ ਰਹੇ ਹਨ ਇਸ ਖੂਬਸੂਰਤ ਹਸੀਨਾ ਨੂੰ ਡੇਟ!
ਦੱਸ ਦਈਏ ਕਿ ਹਾਲ ਹੀ 'ਚ ਗਾਇਕ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਜਦੋਂ ਉਨ੍ਹਾਂ ਦਾ 'ਹਿਮਾਇਤ' ਗਾਣਾ ਆਇਆ ਸੀ ਤਾਂ ਗੀਤ ਕਾਰਨ ਗੁਰਦਾਸਪੁਰ ਦੇ ਰਹਿਣ ਵਾਲੇ ਮਾਪਿਆਂ ਨੂੰ ਉਨ੍ਹਾਂ ਦਾ ਬੱਚਾ ਮਿਲਿਆ ਸੀ, ਅਸਲ 'ਚ ਉਨ੍ਹਾਂ ਦਾ ਬੱਚਾ ਗੁਆਚਿਆ ਹੋਇਆ ਸੀ। ਪਰਿਵਾਰ ਨੇ ਬੱਚੇ ਨੂੰ ਗੀਤ ਦੀ ਵੀਡੀਓ 'ਚ ਦੇਖਿਆ ਜੋ ਕਿ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਵਿੱਚ ਸ਼ੂਟ ਕੀਤੀ ਗਈ।ਇਸ ਵੀਡੀਓ ਨੂੰ ਦੇਖ ਕੇ ਪਰਿਵਾਰ ਨੂੰ ਉਨ੍ਹਾਂ ਦਾ ਬੱਚਾ ਮਿਲਿਆ। ਇਸ ਦੌਰਾਨ ਗਾਇਕ ਨੇ ਇਹ ਵੀ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸ਼ਬਾਬ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਪਿਲ ਸ਼ਰਮਾ ਸਮੇਤ ਹੋਰ ਸਿਤਾਰਿਆਂ ਨੂੰ ਧਮਕੀ ਦੇਣ ਵਾਲੇ ਮਾਮਲੇ ਦੀ ਜਾਂਚ ਕਰੇਗੀ CBI
NEXT STORY