ਜਲੰਧਰ- ਜਲੰਧਰ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਪੂਰੇ ਦੇਸ਼ 'ਚ ਦੁੱਖ ਦੀ ਲਹਿਰ ਦੌੜ ਗਈ ਹੈ। 29 ਮਈ ਦੀ ਸ਼ਾਮ ਨੂੰ ਸਿੱਧੂ ਨੂੰ ਪੰਜਾਬ ਦੇ ਮਾਨਸਾ 'ਚ ਗੋਲੀਆਂ ਮਾਰੀਆਂ ਗਈਆਂ। ਜਿਸ ਤੋਂ ਬਾਅਦ ਗਾਇਕ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਇਸ 'ਤੇ ਪੰਜਾਬੀ ਇੰਡਸਟਰੀ ਦੇ ਗਾਇਕ ਸਿੰਗਾ ਨੇ ਲਾਈਵ ਹੋ ਕੇ ਸਿੱਧੂ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਗਾਇਕ ਬਿਨਾਂ ਚਿਹਰੇ ਦਿਖਾਏ ਲਾਈਵ ਹੋਏ, ਉਨ੍ਹਾਂ ਦੇ ਸਿਰਫ ਬੋਲ ਹੀ ਸੁਣਾਈ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਇਨਸਾਨੀਅਤ ਅਸੀਂ ਆਪਣੇ ਆਪ 'ਚੋਂ ਆਪ ਹੀ ਮਾਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਗੱਲਾਂ ਹੁੰਦੀਆਂ ਨੇ ਜੋ ਬੋਲੀਆਂ ਨਹੀਂ ਜਾਂਦੀਆਂ।
ਵਾਹਿਗੁਰੂ ਜੀ ਵੀਰ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ। ਇਕ ਚੰਗਾ ਕਲਾਕਾਰ ਅਤੇ ਆਰਟਿਸਟ ਇਸ ਦੁਨੀਆ 'ਚ ਨਹੀਂ ਰਿਹਾ। ਮੈਂ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ ਇਕ ਹੀ ਬੇਨਤੀ ਕਰਦਾ ਹੈ ਨਫਰਤ ਨਾ ਫਲਾਓ, ਜੇਕਰ ਕੋਈ ਆਰਟਿਸਟ ਚੰਗਾ ਲੱਗਦਾ ਤਾਂ ਸੁਣ ਲਓ ਨਹੀਂ ਤਾਂ ਨਾ ਸੁਣੋ। ਹਨ੍ਹੇਰਾ ਹੀ ਹੋ ਗਿਆ। ਸਿੱਧੂ ਦੀ ਮੌਤ ਨਾਲ ਸਾਰੀ ਪੰਜਾਬੀ ਇੰਡਸਟਰੀ ਦੁੱਖ 'ਚ ਹੈ।

ਉਨ੍ਹਾਂ ਕਿਹਾ ਕਿ ਲੋਕਾਂ 'ਚ ਇਨਸਾਨੀਅਤ ਖਤਮ ਹੋ ਗਈ ਹੈ। ਸਿੱਧੂ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ ਤਾਂ ਲੋਕ ਉਥੇ ਖੜ੍ਹੇ ਹੋ ਕੇ ਵੀਡੀਓ ਬਣਾ ਰਹੇ ਸਨ ਇਹ ਚੰਗੀ ਗੱਲ ਨਹੀਂ ਹੈ। ਤੁਸੀਂ ਲੋਕ ਚਾਹੁੰਦੇ ਤਾਂ ਉਸ ਦੀ ਵੀਡੀਓ ਬਣਾਉਣ ਦੀ ਬਜਾਏ ਉਸ ਨੂੰ ਹਸਪਤਾਲ ਲਿਜਾਂਦੇ ਤਾਂ ਸ਼ਾਇਦ ਤੁਹਾਡੇ ਕਾਰਨ ਉਸ ਦੀ ਜਾਨ ਬਚ ਜਾਂਦੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਿਸਟਮ ਬਹੁਤ ਗਲਤ ਹੈ। ਇਸ ਕਰਕੇ ਲੋਕ ਬਾਹਰਲੇ ਦੇਸ਼ਾਂ 'ਚ ਜਾਂਦੇ ਹਨ। ਇਥੇ ਪੰਜਾਬ 'ਚ ਕੁਝ ਵੀ ਨਹੀਂ ਰਿਹਾ।

ਗੱਲਬਾਤ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਸਿਰਫ ਤਮਾਸ਼ਾ ਹੀ ਦੇਖਿਓ ਕੁਝ ਹੋਰ ਨਾ ਕਰਨਾ। ਕਿਸੇ ਦੀ ਤਰੱਕੀ ਨੂੰ ਬਰਦਾਸ਼ਤ ਕਰਨਾ ਸਿੱਖੋ। ਆਪ ਤਾਂ ਤੁਸੀਂ ਕੁਝ ਕਰ ਨਹੀਂ ਸਕਦੇ। 24 ਘੰਟੇ ਫੋਨ 'ਚ ਲੱਗੇ ਰਹਿੰਦੇ ਹੋ। ਇਸ ਦੀ ਵਰਤੋਂ ਕਿਸੇ ਦੀ ਮਦਦ ਕਰਨ ਲਈ ਵੀ ਕਰੋ, ਹਮੇਸ਼ਾ ਵੀਡੀਓ ਬਣਾਉਣ ਲਈ ਨਹੀਂ। ਕਿਸੇ ਤੇ ਵੀ ਬੁਰਾ ਸਮਾਂ ਆ ਸਕਦੈ। ਫੋਨ ਤੋਂ ਕੁਝ ਚੰਗੀਆਂ ਗੱਲਾਂ ਵੀ ਸਿੱਖੋ, ਕਿਸੇ ਨੂੰ ਸਾਹ ਕਿੰਝ ਦੇਣਾ, ਔਖੇ ਟਾਈਮ 'ਤੇ ਤੁਸੀਂ ਕਿਸੇ ਮੁਸ਼ਕਿਲ 'ਚ ਹੋ ਤਾਂ ਸਵਿਮਿੰਗ ਕਿੰਝ ਕਰਨੀ ਹੈ। ਫਾਸਟਰੇਟ ਕਿੰਝ ਕਰਨਾ ਹੈ।
ਗਾਇਕ ਨੇ ਅੱਗੇ ਕਿਹਾ ਕਿ ਜ਼ਿੰਦਗੀ 'ਚ ਕੰਟਰੋਵਰਸੀ ਨੂੰ ਖਤਮ ਕਰੋ ਤੇ ਮਦਦ ਲਈ ਅੱਗੇ ਵਧੋ। ਮੈਂ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹਿੰਮਤ ਬਖ਼ਸਣ ਦੀ ਅਰਦਾਸ ਕਰਦਾ ਹਾਂ।
ਮੂਸੇਵਾਲਾ ਦੀ ਮੌਤ 'ਤੇ ਬੋਲੀ ਸ਼ਹਿਨਾਜ਼, ਕਿਹਾ- ਜਵਾਨ ਪੁੱਤ ਦੁਨੀਆ ਤੋਂ ਚਲਾ ਜਾਵੇ ਇਸ ਤੋਂ ਵੱਡਾ ਕੋਈ ਦੁੱਖ ਨਹੀਂ
NEXT STORY