ਮੁੰਬਈ—ਅੰਧ ਵਿਸ਼ਵਾਸ ਨਾਲ ਜੁੜੇ ਲੋਕ ਹਰ ਖੇਤਰ 'ਚ ਮਿਲ ਜਾਦੇ ਹਨ, ਫਿਰ ਭਲਾ ਉਹ ਫਿਲਮ ਇੰਡਸਟਰੀ ਹੋਵੇ ਜਾ ਕੋਈ ਸੈਲੇਬ੍ਰਿਟੀ,ਜੋ ਸਫਲਤਾ ਦੇ ਲਈ ਅੰਧ ਵਿਸ਼ਵਾਸੀ ਹੋ ਜਾਂਦੇ ਹਨ ਅਤੇ ਕਈ ਚੀਜਾ 'ਤੇ ਆਪਣਾ ਲੱਕੀ ਚਾਰਮ ਲਗਾਉਦੇ ਹਨ। ਆਊ ਦੇਖੋ ਇਨ੍ਹਾਂ ਸਿਤਾਰਿਆ ਨੂੰ। ਅਦਾਕਾਰਾ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਆਪਣੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਜੇਕਰ ਉਹ ਇੰਡੀਆ 'ਚ ਰਹਿਣਗੇ ਤਾਂ ਉਨ੍ਹਾਂ ਦੀ ਫਿਲਮ ਫਲੋਪ ਹੋ ਜਾਵੇਗੀ। ਇਸ ਲਈ ਇਹ ਹਮੇਸ਼ਾ ਵਿਦੇਸ਼ ਘੁੰਮਣ ਚਲੇ ਜਾਂਦੇ ਹਨ। ਅਦਾਕਾਰਾ ਬਿਪਾਸ਼ਾ ਬਾਸੂ ਹਰ ਸ਼ਨੀਵਾਰ ਨੂੰ ਨਿੰਬੂ ਮਿਰਚਾ ਖਰੀਦਦੀ ਹੈ ਅਤੇ ਆਪਣੀ ਕਾਰ 'ਚ ਲਗਾÀੁਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਕਾਲੇ ਸਾਏ ਦੂਰ ਹੋ ਜਾਂਦੇ ਹਨ। ਅਦਾਕਾਰ ਸਲਮਾਨ ਖਾਨ ਆਪਣੀ ਜਿਆਦਾਤਰ ਫਿਲਮਾਂ ਈਦ ਦੇ ਮੌਕੇ 'ਤੇ ਰਿਲੀਜ਼ ਕਰਵਾਉਦੇ ਹਨ ਅਤੇ ਉਨ੍ਹਾਂ ਦੇ ਪਿਤਾ ਵਲੋਂ ਦਿੱਤਾ ਨੀਲੇ ਰੰਗ ਦਾ ਬਰੈਸਲੇਟ ਹਰ ਵੇਲੇ ਪਾ ਕੇ ਰੱਖਦੇ ਹਨ। ਅਦਾਕਾਰ ਅਮਿਤਾਭ ਬੱਚਨ ਟੀਮ ਇੰਡੀਆ ਦਾ ਕੇਕ੍ਰਟ ਮੈਂਚ ਕਦੇ ਵੀ ਲਾਈਵ ਨਹੀਂ ਦੇਖਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਇਸ ਤਰ੍ਹਾਂ ਮੈਚ ਦੇਖਦੇ ਹਨ ਤਾਂ ਇੰਡੀਆ ਦੀਆਂ ਵਿਕਟਾ ਡਿੱਗਣੀਆ ਸ਼ੁਰੂ ਹੋ ਜਾਂਦੀਆ ਹਨ। ਬਿੰਗ ਬੀ ਨੇ ਨੀਲਮ ਪੱਥਰ ਦੀ ਮੁੰਦਰੀ ਵੀ ਪਾਈ ਹੋਈ ਹੈ। ਬਾਲੀਵੁੱਡ ਦੇ ਕਿੰਗ ਖਾਨ ਪਹਿਲਾਂ ਤਾਂ ਜਾਦੂ ਟੂਣੇ 'ਤੇ ਯਕੀਨ ਨਹੀਂ ਕਰਦੇ ਸੀ ਪਰ ਆਈ.ਪੀ.ਐਲ ਦੇ ਸ਼ੁਰੂਆਤੀ ਮੈਚਾ 'ਚ ਉਨ੍ਹਾਂ ਦੀ ਟੀਮ ਦੀ ਲਗਾਤਾਰ ਹਾਰ ਤੋਂ ਬਾਅਦ ਉਨ੍ਹਾਂ ਨੇ ਇੱਕ ਤਾਵੀਜ਼ ਪਾਇਆ। ਇਸ ਤੋਂ ਬਾਅਦ ਟੀਮ ਹਾਰ ਤੋਂ ਕਾਫੀ ਹੱਦ ਤਕ ਸਫਲ ਰਹੀ। ਇਸ ਤੋਂ ਇਲਾਵਾ ਆਪਣੀ ਕਾਰ ਦੇ ਲਈ ਹਮੇਸ਼ਾ 555 ਨੂੰ ਹੀ ਤਰਜੀਹ ਦਿੰਦੇ ਹਨ। ਅਦਾਕਾਰ ਅਜੈ ਦੇਵਗਨ ਦਾ ਅਸਲੀ ਨਾਂ ਵਿਸ਼ਾਲ ਦੇਵਗਨ ਹੈ। ਅਜੈ ਨਾਂ ਉਨ੍ਹਾਂ ਨੇ ਡੈਬਿਊ ਫਿਲਮ 'ਫੁੱਲ ਐਰ ਕਾਟੇ' ਤੋਂ ਮਿਲਿਆ। ਅਜੈ ਦੇ ਪਰਿਵਾਰਕ ਜੋਤਸ਼ੀ ਨੇ ਕੁਝ ਸਫਲਤਾ ਤੋਂ ਬਾਅਦ ਉਨ੍ਹਾਂ ਦੇ ਸਰਨੇਮ 'ਦੇਵਗਨ' ਤੋਂ a ਹਟਾ ਦਿੱਤਾ। ਜਿਸ ਤੋਂ ਬਾਅਦ ਅਜੈ ਸਰਨੇਮ 'ਦੇਵਗਨ' ਲਿਖਦੇ ਹਨ। ਅਦਾਕਾਰ ਅਮਿਰ ਖਾਨ ਆਪਣੇ ਲਈ ਦੰਸਬਰ ਮਹੀਨੇ ਨੂੰ ਲੱਕੀ ਮੰਨਦੇ ਹਨ। ਅਦਾਕਾਰਾ ਦੀਪਿਕਾ ਆਪਣਾ ਹਰ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਮੁੰਬਈ ਸਥਿਤ ਸਿਧਿਵਿਨਾਇਕ ਜਰੂਰ ਜਾਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਲਈ ਇਸ ਤਰ੍ਹਾਂ ਕਰਨਾ ਸ਼ੁੱਭ ਹੈ। ਏਕਤਾ ਕਪੂਰ ਆਪਣਾ ਹਰ ਸੀਰੀਅਲ 'ਕੇ' ਤੋਂ ਸ਼ੁਰੂ ਕਰਦੀ ਹੈ। ਡਾਇਰੈਕਟਰ ਰਾਕੇਸ਼ ਰੋਸ਼ਨ 'ਕੇ' ਅੱਖਰ ਨੂੰ ਲੱਕੀ ਮੰਨਦੇ ਹਨ। ਉਨ੍ਹਾਂ ਨੇ ਪਹਿਲੀ ਫਿਲਮ 'ਕਾਮਚੋਰ' ਅਤੇ 'ਖੁਦਗਰਜ' ਦੀ ਸ਼ੁਰੂਆਤ ਇਸ ਅੱਖਰ ਤੋਂ ਕੀਤੀ। ਅਦਾਕਾਰਾ ਸ਼ਿਲਪਾ ਸ਼ੈਟੀ ਦੀ ਟੀਮ ਰਾਜਸਥਾਨ ਰਾਇਲ ਆਈ.ਪੀ.ਐਲ 'ਚ ਨਹੀਂ ਪਰ ਜਦ ਇਹ ਟੀਮ ਖੇਡਦੀ ਸੀ ਤਾਂ ਸ਼ਿਲਪਾ ਆਪਣੇ ਗੁੱਟ 'ਤੇ ਦੋ ਘੜੀਆਂ 'ਤ ਨਜ਼ਰ ਆਉਦੀ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਕਰਨਾ ਉਨ੍ਹਾਂ ਦੇ ਲਈ ਲੱਕੀ ਸਾਬਤ ਹੁੰਦਾ ਹੈ। ਅਦਾਕਾਰਾ ਕੈਟਰੀਨਾ ਕੈਫ ਆਪਣੀ ਹਰ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਅਜਮੇਹਰ ਦਰਗਾਹ 'ਤੇ ਜਾਂਦੀ ਹੈ। ਅਦਾਕਾਰ ਸੰਜੇ ਦੱਤ 9 ਨੰਬਰ ਨੂੰ ਲੱਕੀ ਮੰਨਦੇ ਹਨ। ਉਨ੍ਹਾਂ ਦੀਆਂ ਜਿਆਦਾਤਰ ਕਾਰਾ ਦਾ ਨੰਬਰ 4545 ਹੈ ਜਿਸ ਦਾ ਜੋੜ 9 ਬਣਦਾ ਹੈ। ਸੁਭਾਸ਼ ਘਈ ਆਪਣਾ ਹਰ ਨਵਾਂ ਕੰਮ 24 ਅਕਤੂਬਰ ਨੂੰ ਸ਼ੁਰੂ ਕਰਦੇ ਹਨ। ਅਸਲ 'ਚ 24 ਨੂੰ ਉਨ੍ਹਾਂ ਦੀ ਪਤਨੀ ਦਾ ਜਨਮ ਦਿਨ ਹੋਣ ਦੇ ਨਾਲ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਵੀ ਹੁੰਦੀ ਹੈ। ਅਦਾਕਾਰ ਰਣਵੀਰ ਸਿੰਘ ਹਮੇਸ਼ਾ ਬਿਮਾਰ ਰਹਿੰਦੇ ਹੋ ਜਾਂਦੇ ਸੀ। ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਗੋਡੇ 'ਤੇ ਕਾਲਾ ਧਾਗਾ ਬੰਨਿਆ ਹੈ। ਜੋ ਉਨ੍ਹਾਂ ਨੇ ਅੱਜ ਤਕ ਨਹੀਂ ਖੋਲਿਆ। ਅਦਾਕਾਰ ਰਣਬੀਰ ਕਪੂਰ 8 ਨੰਬਰ ਨੂੰ ਲੱਕੀ ਮੰਨਦੇ ਹਨ ਕਿਉਂਕਿ ਉਨ੍ਹਾਂ ਦੀ ਮਾਂ ਨੀਤੂ ਕਪੂਰ ਦਾ ਜਨਮ ਦਿਨ ਹੁੰਦਾ ਹੈ।
ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ 'ਉਡਤਾ ਪੰਜਾਬ' ਨੇ ਬਣਾਇਆ ਨਵਾਂ ਰਿਕਾਰਡ
NEXT STORY