ਮੁੰਬਈ- ਹਾਲ ਹੀ 'ਚ ਸੋਨਾਕਸ਼ੀ ਸਿਨਹਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਪ੍ਰਸ਼ੰਸਕ ਉਸ ਦੇ ਸਟਾਈਲ ਅਤੇ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ। ਸੋਨਾਕਸ਼ੀ ਹਮੇਸ਼ਾ ਹੀ ਵੈਸਟਰਨ ਲੁੱਕ ਦੇ ਨਾਲ-ਨਾਲ ਟ੍ਰੈਡੀਸ਼ਨਲ ਅਤੇ ਐਥਨਿਕ ਲੁੱਕ 'ਚ ਵੀ ਬੇਹੱਦ ਖੂਬਸੂਰਤ ਲੱਗਦੀ ਹੈ। ਕੁਝ ਅਜਿਹਾ ਹੀ ਇਨ੍ਹਾਂ ਤਸਵੀਰਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ।

ਉਹ ਟਿੱਕਾ ਅਤੇ ਸਿਰ 'ਤੇ ਪੱਲੂ ਰੱਖ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਸੋਨਾਕਸ਼ੀ ਇਕ ਵਾਰ ਫਿਰ ਐਥਨਿਕ ਅਤੇ ਟ੍ਰੈਡੀਸ਼ਨਲ ਲੁੱਕ 'ਚ ਨਜ਼ਰ ਆ ਰਹੀ ਹੈ। ਜਿੱਥੇ ਉਸ ਨੇ ਹਲਕੇ ਰੰਗ ਦੇ ਅਨਾਰਕਲੀ ਸੂਟ ਪਾਇਆ ਹੋਇਆ ਹੈ ਅਤੇ ਉਸ ਦੇ ਦੁੱਪਟੇ ਦੇ ਪੱਲਿਆਂ 'ਤੇ ਪੀਲਾ ਅਤੇ ਡਾਰਕ ਗੁਲਾਬੀ ਰੰਗ ਨਜ਼ਰ ਆ ਰਿਹਾ ਹੈ, ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ।

ਤਸਵੀਰ 'ਚ ਅਦਾਕਾਰਾ ਆਪਣੇ ਸਿਰ 'ਤੇ ਪੱਲੂ ਰੱਖ ਕੇ ਬਹੁਤ ਹੀ ਖਾਸ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਇਨ੍ਹਾਂ ਸਾਰੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਸਾਨੂੰ ਇਕ ਵਾਰ ਫਿਰ 'ਹੀਰਾਮੰਡੀ' ਦੇ 'ਫਰੀਦਾਨ' ਦੇ ਕਿਰਦਾਰ ਦੀ ਯਾਦ ਆ ਗਈ, ਜਿਸ ਨੂੰ ਸੋਨਾਕਸ਼ੀ ਸਿਨਹਾ ਨੇ ਬਹੁਤ ਵਧੀਆ ਢੰਗ ਨਾਲ ਨਿਭਾਇਆ ਸੀ ਅਤੇ ਉਸ ਦੇ ਸ਼ਾਨਦਾਰ ਅਤੇ ਦਮਦਾਰ ਕਿਰਦਾਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ।

ਤਸਵੀਰਾਂ 'ਚ ਅਦਾਕਾਰਾ ਘੱਟ ਤੋਂ ਘੱਟ ਮੇਕਅੱਪ ਦੇ ਨਾਲ ਹੈਵੀ ਟਿੱਕਾ ਅਤੇ ਕੰਨਾਂ 'ਚ ਭਾਰੀ ਝੁਮਕੇ ਪਾਈ ਨਜ਼ਰ ਆ ਰਹੀ ਹੈ। ਉਸ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਹ ਉਸ ਦੀ ਕਾਫੀ ਤਾਰੀਫ ਵੀ ਕਰ ਰਹੇ ਹਨ।

ਅਦਾਕਾਰਾ ਦੇ ਕੰਮ ਦੀ ਗੱਲ ਕਰੀਏ ਤਾਂ, ਉਹ ਆਖਰੀ ਵਾਰ ਆਦਿਤਿਆ ਸਰਪੋਤਦਾਰ ਦੁਆਰਾ ਨਿਰਦੇਸ਼ਤ ਡਰਾਉਣੀ-ਕਾਮੇਡੀ ਫ਼ਿਲਮ 'ਕਾਕੂਡਾ' 'ਚ ਨਜ਼ਰ ਆਈ ਸੀ, ਜਿਸ 'ਚ ਉਸ ਦੇ ਨਾਲ ਰਿਤੇਸ਼ ਦੇਸ਼ਮੁਖ ਅਤੇ ਸਾਕਿਬ ਸਲੀਮ ਦਿਖਾਈ ਦੇ ਰਹੇ ਹਨ। ਇਹ ਫ਼ਿਲਮ ਕੁਝ ਹਫਤੇ ਪਹਿਲਾਂ OTT ਪਲੇਟਫਾਰਮ Zee5 'ਤੇ ਸਟ੍ਰੀਮ ਕੀਤੀ ਗਈ ਸੀ।


ਮਸ਼ਹੂਰ ਸੋਸ਼ਲ ਮੀਡੀਆ Influencer ਦੀ ਮੌਤ, ਪ੍ਰੈਗਨੈਂਸੀ ਬਣਿਆ ਕਾਰਨ
NEXT STORY