ਮੁੰਬਈ- ਬੰਬੇ ਟਾਈਮਜ਼ ਫ਼ੈਸ਼ਨ ਵੀਕ 2022 ਦਾ ਦੂਜਾ ਸੀਜ਼ਨ ਸ਼ੁਰੂ ਹੋ ਗਿਆ ਹੈ। ਜਿੱਥੇ ਫ਼ੈਸ਼ਨ ਵੀਕ ਦੇ ਪਹਿਲੇ ਦਿਨ ਇੰਡਸਟਰੀ ਦੀਆਂ ਕਈ ਅਦਾਕਾਰਾਂ ਖੂਬਸੂਰਤੀ ਦਾ ਜਲਵਾ ਬਿਖੇਰਦੀਆਂ ਨਜ਼ਰ ਆਈਆਂ। ਸ਼ੋਅ ਦੇ ਆਖਰੀ ਦਿਨ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੇ ਰਵਾਇਤੀ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਬੰਬੇ ਟਾਈਮਜ਼ ਫ਼ੈਸ਼ਨ ਵੀਕ ਦੇ ਗ੍ਰੈਂਡ ਫ਼ਿਨਾਲੇ ’ਚ ਸੋਨਾਕਸ਼ੀ ਸਿਨਹਾ ਡਿਜ਼ਾਈਨਰ ਅੰਜੂ ਮੋਦੀ ਦੀ ਸ਼ੋਅ ਸਟਾਪਰ ਬਣੀ।
![PunjabKesari](https://static.jagbani.com/multimedia/16_30_410243822alfaz123456789012345-ll.jpg)
ਇਹ ਵੀ ਪੜ੍ਹੋ : ਜਾਲੀਦਾਰ ਡਰੈੱਸ ’ਚ ਮੌਨੀ ਨੇ ਕੀਤੀ ਰੈਂਪ ਵਾਕ, ਬਿਖੇਰੇ ਖੂਬਸੂਰਤੀ ਦੇ ਜਲਵੇ
ਲੁੱਕ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਮਲਟੀ ਡਿਜ਼ਾਈਨ ਲਹਿੰਗੇ ’ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।ਰੈੱਡ ਕਲਰ ਦੇ ਲਹਿੰਗੇ ਦੇ ਨਾਲ ਸੋਨਾਕਸ਼ੀ ਨੇ ਮਹਿਰੂਨ ਰੰਗ ਦਾ ਫੁਲ ਸਲੀਵ ਵੇਲਵੇਟ ਬਲਾਊਜ਼ ਲਹਿੰਗਾ ਨਾਲ ਪੇਅਰ ਕੀਤਾ। ![PunjabKesari](https://static.jagbani.com/multimedia/16_30_485400002alfaz1234567890123456-ll.jpg)
ਇਸ ਲੁੱਕ ਨਾਲ ਅਦਾਕਾਰਾ ਨੇ ਦੋ ਦੁਪੱਟਿਆਂ ਨਾਲ ਸਟਾਈਲ ਕੀਤਾ ਸੀ। ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ ’ਚ ਅਦਾਕਾਰਾ ਬੇਹੱਦ ਪਰਫ਼ੈਕਟ ਨਜ਼ਰ ਆ ਰਹੀ ਹੈ।
![PunjabKesari](https://static.jagbani.com/multimedia/16_30_418994464alfaz12345678901234567-ll.jpg)
ਇਸ ਦੇ ਨਾਲ ਸੋਨਾਕਸ਼ੀ ਨੈਕਲੇਸ ਅਤੇ ਵੱਡੇ ਝੁਮਕਿਆਂ ਨਾਲ ਚਾਰ-ਚੰਨ ਲਗ ਰਹੀ ਸੀ। ਸੋਨਾਕਸ਼ੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਅਦਾਕਾਰਾ ਦੀਆਂ ਇਹ ਤਸਵੀਰਾਂ ਨੂੰ ਬੇਹੱਦ ਪਸੰਦ ਕਰਦੇ ਹਨ।
![PunjabKesari](https://static.jagbani.com/multimedia/16_30_488212394alfaz123456789012345678-ll.jpg)
ਸੋਨਾਕਸ਼ੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਫ਼ਿਲਮ ਡਬਲ ਐਕਸਐੱਲ ’ਚ ਨਜ਼ਰ ਆਵੇਗੀ। ਇਸ ’ਚ ਹੁਮਾ ਕੁਰੈਸ਼ੀ, ਜ਼ਹੀਰ ਇਕਬਾਲ ਵਰਗੇ ਸਿਤਾਰੇ ਉਨ੍ਹਾਂ ਨਾਲ ਨਜ਼ਰ ਆਉਂਣਗੇ ਹਨ।
![PunjabKesari](https://static.jagbani.com/multimedia/16_30_490712332alfaz12345678901234567890-ll.jpg)
ਇਹ ਵੀ ਪੜ੍ਹੋ : ਗਾਇਕ ਅਲਫ਼ਾਜ਼ ’ਤੇ ਹੋਏ ਹਮਲੇ ਤੋਂ ਦੁਖੀ ਹੋ ਕੇ ਬੋਲੇ ਇੰਦਰਜੀਤ ਨਿੱਕੂ, ਸਰਕਾਰਾਂ ਸੁੱਤੀਆਂ ਪਈਆਂ
ਹਾਲ ਹੀ ’ਚ ਫ਼ਿਲਮ ਦਾ ਟੀਜ਼ਰ ਵੀਡੀਓ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਨੇ ਕਾਫ਼ੀ ਪਿਆਰ ਦਿੱਤਾ ਹੈ।
![PunjabKesari](https://static.jagbani.com/multimedia/16_30_489931218alfaz1234567890123456789-ll.jpg)
ਸੋਹਣੀ ਕਹਾਣੀ, ਭਰਪੂਰ ਕਾਮੇਡੀ ਤੇ ਸੁਨੇਹੇ ਭਰੀ ਹੈ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’
NEXT STORY