ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ ’ਤੇ ਅਕਸਰ ਆਪਣੀਆਂ ਬੋਲਡ ਅਦਾਵਾਂ ਲਈ ਜਾਣੀ ਜਾਂਦੀ ਹੈ। ਸੋਨਮ ਬਾਜਵਾ ਨੇ ਹਾਲ ਹੀ ’ਚ ਇਕ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਨਵੇਂ ਫੋਟੋਸ਼ੂਟ ’ਚ ਸੋਨਮ ਬਾਜਵਾ ਸਫੈਦ ਰੰਗ ਦੀ ਟੀ-ਸ਼ਰਟ ਤੇ ਨੀਲੇ ਰੰਗ ਦੀ ਜੀਨਜ਼ ਪਹਿਨੀ ਨਜ਼ਰ ਆ ਰਹੀ ਹੈ।

ਸੋਨਮ ਦੇ ਨਵੇਂ ਫੋਟੋਸ਼ੂਟ ਨੂੰ ਇੰਸਟਾਗ੍ਰਾਮ ’ਤੇ ਲੱਖਾਂ ’ਚ ਲਾਈਕਸ ਮਿਲ ਚੁੱਕੇ ਹਨ। ਨਾ ਸਿਰਫ ਉਸ ਦੇ ਪ੍ਰਸ਼ੰਸਕਾਂ, ਸਗੋਂ ਕਲਾਕਾਰਾਂ ਵਲੋਂ ਵੀ ਸੋਨਮ ਦੇ ਫੋਟੋਸ਼ੂਟ ’ਤੇ ਕੁਮੈਂਟਸ ਕੀਤੇ ਜਾ ਰਹੇ ਹਨ।

ਸੋਨਮ ਨੇ ਇਨ੍ਹਾਂ ਤਸਵੀਰਾਂ ’ਚ ਮੇਕਅੱਪ ਆਰਟਿਸਟ ਕੋਕੋ ਬਲੂਚੀ ਨੂੰ ਵੀ ਟੈਗ ਕੀਤਾ ਹੈ। ਕੋਕੋ ਬਲੂਚੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸੋਨਮ ਬਾਜਵਾ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਫੋਟੋਸ਼ੂਟ ’ਚ ਸੋਨਮ ਬਾਜਵਾ ਦਾ ਮੇਕਅੱਪ ਉਸ ਵਲੋਂ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਸੋਨਮ ਬਾਜਵਾ ਕਿਸਾਨ ਅੰਦੋਲਨ ਦਾ ਵੀ ਸਮਰਥਨ ਕਰ ਰਹੀ ਹੈ। ਕਿਸਾਨ ਅੰਦੋਲਨ ਨਾਲ ਜੁੜੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਕੇ ਉਹ ਕਿਸਾਨਾਂ ਪ੍ਰਤੀ ਆਪਣੀ ਹਮਦਰਦੀ ਬਿਆਨ ਕਰ ਚੁੱਕੀ ਹੈ।

ਨੋਟ– ਤੁਹਾਨੂੰ ਸੋਨਮ ਬਾਜਵਾ ਦਾ ਇਹ ਫੋਟੋਸ਼ੂਟ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਮਾਂ ਨੂੰ ਯਾਦ ਕਰ ਭਾਵੁਕ ਹੋਏ ਜੈਜ਼ੀ ਬੀ, ਤਸਵੀਰ ਸਾਂਝੀ ਕਰ ਲਿਖੀ ਇਹ ਗੱਲ
NEXT STORY