ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਘਰ ਹਾਲ ਹੀ ’ਚ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਅਦਾਕਾਰਾ ਨੇ ਪੁੱਤਰ ਵਾਯੂ ਨੂੰ ਜਨਮ ਦਿੱਤਾ ਹੈ। ਮਾਂ ਬਣਨ ਤੋਂ ਬਾਅਦ ਸੋਨਮ ਦਾ ਪਹਿਲਾ ਕਰਵਾ ਚੌਥ ਬਹੁਤ ਖ਼ਾਸ ਸੀ। ਸੋਨਮ ਨੇ ਹਾਲ ਹੀ ’ਚ ਕਰਵਾ ਚੌਥ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ : ਰਿਤਿਕ ਰੋਸ਼ਨ ਨੇ ਲੰਡਨ ਤੋਂ ਛੁੱਟੀਆਂ ਦੀ ਤਸਵੀਰ ਕੀਤੀ ਸਾਂਝੀ, ਗਰਲਫ੍ਰੈਂਡ ਸਬਾ ਨੂੰ ਦੇਖ ਯੂਜ਼ਰਸ ਨੇ ਉਡਾਇਆ ਮਜ਼ਾਕ
ਤਸਵੀਰਾਂ ਸਾਂਝੀਆਂ ਕਰਦਿਆਂ ਅਦਾਕਾਰਾ ਨੇ ਆਪਣੇ ਪਤੀ ਬਾਰੇ ਕਰਵਾਚੌਥ ਨੂੰ ਲੈ ਕੇ ਗੱਲ ਸਾਂਝੀ ਕੀਤੀ ਹੈ।
ਅਦਾਕਾਰਾ ਨੇ ਲਿਖਿਆ ਕਿ ‘ਮੇਰੇ ਪਤੀ ਕਰਵਾ ਚੌਥ ਦੇ ਪ੍ਰਸ਼ੰਸਕ ਨਹੀਂ ਹਨ। ਇਸੇ ਲਈ ਮੈਂ ਕਦੇ ਵਰਤ ਨਹੀਂ ਰੱਖਿਆ! ਪਰ ਅਸੀਂ ਦੋਵੇਂ ਮੰਨਦੇ ਹਾਂ ਕਿ ਕੋਈ ਵੀ ਤਿਉਹਾਰ ਹੋਵੇ ਜਾਂ ਪਰੰਪਰਾ, ਇਹ ਪਰਿਵਾਰ ਅਤੇ ਦੋਸਤਾਂ ਨੂੰ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਮੈਨੂੰ ਬਹੁਤ ਪਸੰਦ ਹੈ ਕਿ ਮੇਰੀ ਮਾਂ ਇਸ ਵਰਤ ਨੂੰ ਬਹੁਤ ਪਿਆਰ ਨਾਲ ਮਨਾਉਂਦੀ ਹੈ ਅਤੇ ਮੈਂ ਵੀ ਇਸ ਪਰੰਪਰਾ ਦਾ ਹਿੱਸਾ ਬਣ ਰਹੀ ਹਾਂ। ਕਰਵਾ ਚੌਥ ਦੀਆਂ ਸਭ ਨੂੰ ਮੁਬਾਰਕਾਂ।’
ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਤਸਵੀਰਾਂ ’ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਗ੍ਰੀਨ ਅਤੇ ਰੈੱਡ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ।ਇਸ ਦੇ ਨਾਲ ਸੋਨਮ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਹਰ ਕੋਈ ਅਦਾਕਾਰਾ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਿਹਾ ਹੈ।
ਇਹ ਵੀ ਪੜ੍ਹੋ : ਕਰਨ ਔਜਲਾ ਨੇ ਮੰਗੇਤਰ ਪਲਕ ਨੂੰ ਜਨਮਦਿਨ ਦੀ ਦਿੱਤੀ ਵਧਾਈ, ਇੰਸਟਾ ਸਟੋਰੀ ਸਾਂਝੀ ਕਰਕੇ ਕਹੀ ਇਹ ਗੱਲ
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 20 ਅਗਸਤ ਨੂੰ ਸੋਨਮ ਅਤੇ ਆਨੰਦ ਆਹੂਜਾ ਨੇ ਪਹਿਲੇ ਪੁੱਤਰ ਵਾਯੂ ਕਪੂਰ ਆਹੂਜਾ ਦਾ ਸਵਾਗਤ ਕੀਤਾ ਹੈ। ਅਦਾਕਾਰਾ ਦੇ ਪੁੱਤਰ ਦੀ ਪਹਿਲੀ ਝਲਕ ਦੇਖਣ ਲਈ ਪ੍ਰਸ਼ੰਸਕ ਅਜੇ ਵੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਰਿਤਿਕ ਰੋਸ਼ਨ ਨੇ ਲੰਡਨ ਤੋਂ ਛੁੱਟੀਆਂ ਦੀ ਤਸਵੀਰ ਕੀਤੀ ਸਾਂਝੀ, ਗਰਲਫ੍ਰੈਂਡ ਸਬਾ ਨੂੰ ਦੇਖ ਯੂਜ਼ਰਸ ਨੇ ਉਡਾਇਆ ਮਜ਼ਾਕ
NEXT STORY