ਮੁੰਬਈ — ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਮਾਣ ਰਹੀ ਹੈ। ਉਹ ਇਸ ਸਾਲ ਅਗਸਤ 'ਚ ਪਤੀ ਆਨੰਦ ਆਹੂਜਾ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਸੋਨਮ ਨੇ ਮਾਰਚ ਮਹੀਨੇ 'ਚ ਆਪਣੇ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਵਿਆਹ ਦੇ 4 ਸਾਲ ਬਾਅਦ ਮਾਂ ਬਣਨ ਜਾ ਰਹੀ ਸੋਨਮ ਆਪਣੀ ਪ੍ਰੈਗਨੈਂਸੀ ਨਾਲ ਜੁੜੇ ਹਰ ਪਲ ਨੂੰ ਕੈਮਰੇ 'ਚ ਕੈਦ ਕਰ ਰਹੀ ਹੈ। ਇੰਨਾ ਹੀ ਨਹੀਂ, ਮੌਮ ਟੂ ਬੀ ਅਭਿਨੇਤਰੀ ਇਸ ਸਮੇਂ ਵੀ ਪ੍ਰਸ਼ੰਸਕਾਂ ਦੇ ਨਾਲ ਸਟਾਈਲ ਲੁੱਕ ਸ਼ੇਅਰ ਕਰ ਰਹੀ ਹੈ।

ਹਾਲ ਹੀ 'ਚ ਸੋਨਮ ਨੇ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਇਸ ਸਮੇਂ ਚਰਚਾ 'ਚ ਹਨ। ਤਸਵੀਰਾਂ 'ਚ ਉਸ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਸੋਨਮ ਬਲੈਕ ਸ਼ੀਅਰ ਕਫਤਾਨ ਆਊਟਫਿਟ 'ਚ ਨਜ਼ਰ ਆ ਰਹੀ ਹੈ। ਗਰਭਵਤੀ ਸੋਨਮ ਪਾਰਦਰਸ਼ੀ ਡਰੈੱਸ 'ਚ ਆਪਣੇ ਵੱਡੇ ਬੇਬੀ ਬੰਪ ਨੂੰ ਫਲਾਂਟ ਕਰ ਰਹੀ ਹੈ।

ਉਸਨੇ ਵਾਲਾਂ ਦਾ ਬਨ ਬਣਾਇਆ ਹੈ। ਹਲਕੇ ਮੇਕਅੱਪ 'ਚ ਉਹ ਗਲੈਮਰਸ ਲੱਗ ਰਹੀ ਹੈ। ਹੀਲ ਦੇ ਨਾਲ ਸੋਨਮ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ।
ਸੋਨਮ ਕੈਮਰੇ ਦੇ ਸਾਹਮਣੇ ਕਾਤਿਲਾਨਾ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨਾਲ ਸੋਨਮ ਨੇ ਲਿਖਿਆ- Kaftan life with my 👼। ਸੋਨਮ ਦੇ ਇਸ ਫੋਟੋਸ਼ੂਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੋਨਮ ਆਪਣਾ ਮੈਟਰਨਿਟੀ ਫੋਟੋਸ਼ੂਟ ਕਰਵਾ ਚੁੱਕੀ ਹੈ।ਇੱਕ ਫੋਟੋਸ਼ੂਟ ਵਿੱਚ ਉਹ ਆਪਣੇ ਪਤੀ ਨਾਲ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਸੀ।
ਸੋਨਮ ਕਪੂਰ ਨੇ ਮਈ 2018 'ਚ ਦਿੱਲੀ ਦੇ ਕਾਰੋਬਾਰੀ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ 'ਚ ਬਾਲੀਵੁੱਡ ਇੰਡਸਟਰੀ ਦੀਆਂ ਜ਼ਿਆਦਾਤਰ ਹਸਤੀਆਂ ਨੇ ਸ਼ਿਰਕਤ ਕੀਤੀ। ਵਿਆਹ ਤੋਂ ਬਾਅਦ ਸੋਨਮ ਲੰਡਨ ਸ਼ਿਫਟ ਹੋ ਗਈ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਦਿਵਿਆਂਸ਼ ਤੇ ਮਨੁਰਾਜ ਦੀ ਜੋੜੀ ਨੇ ਜਿੱਤਿਆ ‘ਇੰਡੀਆਜ਼ ਗੌਟ ਟੈਲੇਂਟ’ ਸੀਜ਼ਨ 9 ਦਾ ਖ਼ਿਤਾਬ
NEXT STORY