ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇੰਡਸਟਰੀ ਦੀ ਹਰਮਨਪਿਆਰੀ ਅਦਾਕਾਰ ਹੈ। ਸੋਨਮ ਨੇ ਹੁਣ ਤਕ ਆਪਣੇ ਫ਼ਿਲਮੀ ਕਰੀਅਰ 'ਚ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। ਉਹ ਨਾ ਸਿਰਫ਼ ਆਪਣੀਆਂ ਫ਼ਿਲਮਾਂ ਸਗੋ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫ਼ੀ ਸੁਰਖੀਆਂ 'ਚ ਰਹਿੰਦੀ ਹੈ। ਅੱਜ ਸੋਨਮ ਕਪੂਰ ਦਾ ਜਨਮਦਿਨ ਹੈ। ਉਸ ਦਾ ਜਨਮ 9 ਜੂਨ, 1985 ਨੂੰ ਮੁੰਬਈ 'ਚ ਹੋਇਆ ਸੀ। ਅੱਜ ਉਹ ਆਪਣੇ ਪਰਿਵਾਰ ਨਾਲ ਆਪਣੀ 36ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਇਸ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕ, ਪਰਿਵਾਰ ਵਾਲੇ ਅਤੇ ਦੋਸਤ ਉਸ ਨੂੰ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਸੋਨਮ ਕਪੂਰ ਦੇ ਪਾਪਾ ਯਾਨੀਕਿ ਅਨਿਲ ਕਪੂਰ ਨੇ ਅਦਾਕਾਰ ਦੇ ਬਚਪਨ ਦੀਆਂ ਅਨਸੀਨ ਤਸਵੀਰਾਂ ਸ਼ੇਅਰ ਕਰਕੇ Birthday Wish ਕੀਤਾ ਹੈ। ਉੱਥੇ ਹੀ ਸੋਨਮ ਦੇ ਪਤੀ ਆਨੰਦ ਆਹੂਜਾ ਨੇ ਆਪਣੀ ਪਤਨੀ ਨੂੰ ਬੇਹੱਦ ਹੀ ਖ਼ਾਸ ਅੰਦਾਜ਼ 'ਚ wish ਕੀਤਾ ਹੈ, ਜੋ ਸਭ ਦਾ ਧਿਆਨ ਆਪਣੇ ਵੱਖ ਖਿੱਚ ਰਿਹਾ ਹੈ।
ਪਤੀ ਆਨੰਦ ਨੇ ਇੰਝ ਕੀਤਾ ਬਰਥਡੇ ਵਿਸ਼
ਸੋਨਮ ਕਪੂਰ ਦੇ ਪਤੀ ਆਨੰਦ ਆਹੂਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਖ਼ਾਸ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਆਪਣਾ Mobile Wallpaper ਦਿਖਾਇਆ ਹੈ। ਨਾਲ ਹੀ ਦੱਸਿਆ ਹੈ ਕਿ ਸੋਨਮ ਨੂੰ ਵਾਲ ਪੇਪਰ ਨਾਲ ਕਿੰਨਾ ਮੋਹ ਹੈ। ਆਨੰਦ ਆਹੂਜਾ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਹ ਬਲੈਕ ਐਂਡ ਵ੍ਹਾਈਟ ਹੈ। ਇਸ 'ਚ ਦੋਵੇਂ ਇਕ-ਦੂਜੇ ਨੂੰ ਦੇਖਦੇ ਨਜ਼ਰ ਆ ਰਹੇ ਹਨ। ਉੱਥੇ ਹੀ ਸੋਨਮ ਨੇ ਇਕ ਟਰੈਂਡੀ ਜਿਹਾ ਚਸ਼ਮਾ ਵੀ ਲਗਾਇਆ ਹੋਇਆ ਹੈ, ਜੋ ਉਨ੍ਹਾਂ 'ਤੇ ਕਾਫ਼ੀ ਜੱਚ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਨੰਦ ਨੇ ਕੈਪਸ਼ਨ 'ਚ ਲਿਖਿਆ, ''ਮੈਂ ਜਾਣਦਾ ਹਾਂ ਕਿ ਤੁਸੀਂ ਵਾਲਪੇਪਰਾਂ ਨੂੰ ਕਿੰਨਾ ਪਿਆਰ ਕਰਦੇ ਹੋ। ਮੈਨੂੰ ਸਿਰਫ਼ ਇਕ ਵਾਲਪੇਪਰ ਦੀ ਜ਼ਰੂਰਤ ਹੈ ਅਤੇ ਇਹ ਤੁਸੀਂ ਹੋ। ਜਨਮਦਿਨ ਮੁਬਾਰਕ ਮੇਰੇ ਸਦਾ ਲਈ ਵਾਲਪੇਪਰ।'' ਇਸ ਸੰਦੇਸ਼ 'ਤੇ ਸੋਨਮ ਨੇ ਪਿਆਰਾ ਜਵਾਬ ਦਿੱਤਾ ਅਤੇ ਲਿਖਿਆ, 'ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।''
ਸਿੱਖ ਰੀਤੀ-ਰਿਵਾਜਾਂ ਨਾਲ ਬੱਝੇ ਵਿਆਹ ਦੇ ਬੰਧਨ 'ਚ
ਅਦਾਕਾਰਾ ਸੋਨਮ ਕਪੂਰ ਤਿੰਨ ਸਾਲ ਪਹਿਲਾਂ 8 ਮਈ 2018 ਨੂੰ ਆਪਣੇ ਪ੍ਰੇਮੀ ਆਨੰਦ ਆਹੂਜਾ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਸੋਨਮ ਦਾ ਵਿਆਹ ਸਾਲ 2018 ਦਾ ਸਭ ਤੋਂ ਸ਼ਾਨਦਾਰ ਅਤੇ ਚਰਚਿਤ ਵਿਆਹ ਸੀ। ਇਸ ਸਾਲ ਸੋਨਮ ਕਪੂਰ ਨੇ ਆਪਣੇ ਵਿਆਹ ਦੀ ਤੀਸਰੀ ਵਰ੍ਹੇਗੰਢ ਮਨਾਈ। ਸੋਨਮ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ।
ਕਈ ਸਾਲਾਂ ਤੱਕ ਇਕ-ਦੂਜੇ ਨੂੰ ਕੀਤਾ ਡੇਟ
ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਵਿਆਹ ਤੋਂ ਪਹਿਲਾਂ ਕਈ ਸਾਲਾਂ ਤਕ ਇਕ-ਦੂਜੇ ਨੂੰ ਡੇਟ ਕੀਤਾ ਸੀ। ਦੋਵਾਂ ਦੀ ਲਵ ਸਟੋਰੀ ਕਾਫ਼ੀ ਦਿਲਚਸਪ ਹੈ। ਸੋਨਮ ਅਤੇ ਆਨੰਦ ਦੀ ਪਹਿਲੀ ਮੁਲਾਕਾਤ ਫ਼ਿਲਮ 'ਪ੍ਰੇਮ ਰਤਨ ਧਨ ਪਾਓ' ਦੇ ਪ੍ਰਮੋਸ਼ਨ ਦੌਰਾਨ ਹੋਈ ਸੀ। ਇਸ ਬਾਰੇ ਸੋਨਮ ਨੇ ਖ਼ੁਦ ਆਪਣੇ ਇੰਸਟਾ ਲਾਈਵ 'ਤੇ ਦੱਸਿਆ ਸੀ। ਸੋਨਮ ਨੇ ਦੱਸਿਆ ਸੀ ਕਿ 'ਮੈਂ ਉਸ ਨੂੰ (ਆਨੰਦ) ਨੂੰ ਮਿਲੀ, ਜਦੋਂ ਮੈਂ 'ਪ੍ਰੇਮ ਰਤਨ ਧਨ ਪਾਓ' ਦੀ ਪ੍ਰਮੋਸ਼ਨ ਕਰ ਰਹੀ ਸੀ। ਮੇਰੀ ਦੋਸਤ ਮੈਨੂੰ ਉਸ ਦੇ ਬੈਸਟ ਫ੍ਰੈਂਡ ਨਾਲ ਮਿਲਵਾ ਰਹੀ ਸੀ। ਮੈਂ ਉਸ ਨਾਲ ਪੂਰੀ ਸ਼ਾਮ ਗੱਲ ਕਰਦੀ ਰਹੀ।'
ਕਿਸੇ ਹੋਰ ਹੀ ਚੱਕਰ 'ਚ ਸਨ ਆਨੰਦ ਦੇ ਦੋਸਤ
ਸੋਨਮ ਨੇ ਫਿਲਮਫੇਅਰ ਨਾਲ ਗੱਲਬਾਤ ਕਰਦਿਆਂ ਖ਼ੁਲਾਸਾ ਕੀਤਾ ਸੀ ਕਿ ਉਸ ਦੇ ਦੋਸਤ ਆਨੰਦ ਦੇ ਇਕ ਦੋਸਤ ਨਾਲ ਮੇਰਾ ਰਿਸ਼ਤਾ ਕਰਵਾਉਣ ਦੇ ਚੱਕਰ 'ਚ ਸਨ। ਆਨੰਦ ਦੇ ਬੈਸਟ ਫ੍ਰੈਂਡ ਵੀ ਸੋਨਮ ਦੀ ਤਰ੍ਹਾਂ ਲੰਬੇ ਸਨ, ਪੜ੍ਹਨ ਦਾ ਸ਼ੌਂਕ ਸੀ ਅਤੇ ਹਿੰਦੀ ਫ਼ਿਲਮਾਂ ਦੇ ਸ਼ੌਕੀਨ ਸਨ। ਸੋਨਮ ਨੇ ਦੱਸਿਆ, ਉਨ੍ਹਾਂ ਨੂੰ ਦੇਖ ਸੋਨਮ ਨੂੰ ਆਪਣੇ ਭਰਾ ਹਰਸ਼ਵਰਧਨ ਦੀ ਯਾਦ ਆਉਂਦੀ ਸੀ।
ਉਥੇ ਹੀ ਸਾਲ 2014 'ਚ ਆਨੰਦ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਦੋਵਾਂ ਨੇ ਇਕ-ਦੂਸਰੇ ਨੂੰ ਫੇਸਬੁੱਕ 'ਤੇ ਐਡ ਕਰ ਲਿਆ। ਇਸ ਤੋਂ ਬਾਅਦ ਦੋਵੇਂ ਇਕ-ਦੂਸਰੇ ਨਾਲ ਖ਼ੂਬ ਗੱਲਾਂ ਕਰਨ ਲੱਗੇ ਅਤੇ ਦੇਖਦੇ ਹੀ ਦੇਖਦੇ ਇਨ੍ਹਾਂ ਦੀ ਦੋਸਤੀ ਗਹਿਰੀ ਹੁੰਦੀ ਚਲੀ ਗਈ ਅਤੇ ਇਹ ਦੋਸਤੀ ਕਦੋਂ ਪਿਆਰ 'ਚ ਬਦਲ ਗਈ ਪਤਾ ਹੀ ਨਹੀਂ ਲੱਗਾ। ਇਸ ਤੋਂ ਬਾਅਦ ਸਾਲ 2018 'ਚ ਦੋਵੇਂ ਪਰਿਵਾਰ ਦੀ ਰਜ਼ਾਮੰਦੀ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ।
ਬ੍ਰੇਕਅੱਪ ਤੋਂ ਬਾਅਦ ਆਸ਼ਾ ਨੇਗੀ ਨੇ ਤੋੜੀ ਚੁੱਪੀ, ਰਿਤਵਿਕ ਧਨਜਾਨੀ ਨੂੰ ਲੈ ਕੇ ਆਖੀ ਇਹ ਗੱਲ
NEXT STORY