ਬਾਲੀਵੁੱਡ ਡੈਕਸ: ਟੀ.ਵੀ.ਸੀਰੀਅਲ ’ਚ ਦੇਵੋਂ ਕੇ ਦੇਵ: ਮਹਾਦੇਵ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰ ਸੋਨਾਰਿਕਾ ਭਦੌਰੀਆ ਨੇ ਵਿਕਾਸ ਪਰਾਸ਼ਰ ਨਾਲ ਮੰਗਣੀ ਕਰ ਲਈ ਹੈ। ਅਦਾਕਾਰਾ ਨੇ ਮੰਗਣੀ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾ ਨਾਲ ਸਾਂਝੀਆਂ ਕੀਤੀਆਂ ਹਨ। ਉਦੋਂ ਤੋਂ ਹੀ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

ਇਹ ਵੀ ਪੜ੍ਹੋ: ਕਰੀਨਾ ਕਪੂਰ ਦੇ ਸ਼ਹਿਜ਼ਾਦਿਆਂ ਦਾ ਦੇਖੋ ਪਿਆਰ, ਇਕ ਦੂਜੇ ਦੇ ਗਲੇ ਲੱਗਦੇ ਨਜ਼ਰ ਆਏ ਜੇਹ-ਤੈਮੂਰ
ਸੋਨਾਰਿਕਾ ਨੇ ਵਿਕਾਸ ਪਰਾਸ਼ਰ ਨਾਲ ਸਮੁੰਦਰ ਦੇ ਕਿਨਾਰੇ ’ਤੇ ਮੰਗਣੀ ਕੀਤੀ ਹੈ। ਜਿੱਥੇ ਇਹ ਜੋੜਾ ਸਫ਼ੇਦ ਰੰਗ ਦੇ ਪਹਿਰਾਵੇ ’ਚ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਸੋਨਾਰਿਕਾ ਦੇ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਸਫ਼ੇਦ ਡਰੈੱਸ ਨਾਲ ਸਫ਼ੇਦ ਰੰਗ ਦਾ ਮੈਚਿੰਗ ਰੀਬਨ ਲਗਾਇਆ ਹੋਇਆ ਹੈ ਅਤੇ ਉਨ੍ਹਾਂ ਦੇ ਮੰਗੇਤਰ ਵੀ ਸਫ਼ੇਦ ਰੰਗ ਦੀ ਸ਼ਰਟ ਨਾਲ ਮੈਚਿੰਗ ਪੈਂਟ ਪਾ ਕੇ ਸਮਾਰਟ ਲੱਗ ਰਹੇ ਹਨ।

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਤਮੰਨਾ ਭਾਟੀਆ ਨੇ ਬਾਡੀ ਹਗਿੰਗ ਮੋਨੋਕ੍ਰੋਮ ਗਾਊਨ ’ਚ ਬਿਖੇਰੇ ਹੁਸਨ ਦੇ ਜਲਵੇ
ਵਿਕਾਸ ਸਮੁੰਦਰ ਕਿਨਾਰੇ ਗੋਡਿਆਂ ਭਾਰ ਬੈਠ ਕੇ ਅਦਾਕਾਰਾ ਨੂੰ ਪ੍ਰਪੋਜ਼ ਕਰਦੇ ਅਤੇ ਉਸ ਨੂੰ ਰਿੰਗ ਪਾਉਂਦੇ ਨਜ਼ਰ ਆ ਰਹੇ ਹਨ।ਮੰਗਣੀ ਤੋਂ ਬਾਅਦ ਜੋੜੇ ਦਾ ਰੋਮਾਂਟਿਕ ਅੰਦਾਜ਼ ਵੀ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ: ਕਪਿਲ ਸ਼ਰਮਾ ਨੂੰ ਟੱਕਰ ਦੇਣਗੇ ਅਦਾਕਾਰ ਸ਼ੇਖਰ ਸੁਮਨ, ਲੈ ਕੇ ਆ ਰਹੇ ਨੇ ‘ਇੰਡੀਆਜ਼ ਲਾਫ਼ਟਰ ਚੈਂਪੀਅਨ’

ਦੱਸ ਦੇਈਏ ਕਿ ਵਿਕਾਸ ਪਰਾਸ਼ਰ-ਸੋਨਾਰਿਕਾ ਭਦੌਰੀਆ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ 2020 ’ਚ ਹੀ ਉੱਡਣੀਆਂ ਸ਼ੁਰੂ ਹੋ ਗਈਆਂ ਸਨ। ਹਾਲਾਂਕਿ ਅਦਾਕਾਰਾ ਸ਼ੁਰੂਆਤ ’ਚ ਡੇਟਿੰਗ ਦੀਆਂ ਖ਼ਬਰਾਂ ਤੋਂ ਇਨਕਾਰ ਕਰਦੀ ਰਹੀ ਅਤੇ ਵਿਕਾਸ ਪਰਾਸ਼ਰ ਨੂੰ ਆਪਣਾ ਚੰਗਾ ਦੋਸਦ ਦੱਸਦੀ ਸੀ। ਆਖਿਰਕਾਰ ਅਦਾਕਾਰਾ ਨੇ ਵਿਕਾਸ ਦੇ ਨਾਲ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਹਨ।

ਦਿਲਜੀਤ ਦੋਸਾਂਝ ਨੇ ਪੂਰੀ ਕੀਤੀ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਦੀ ਸ਼ੂਟਿੰਗ
NEXT STORY