ਬਾਲੀਵੁੱਡ ਡੈਕਸ: ਕਾਨਸ ਫ਼ਿਲਮ ਫ਼ੈਸਟੀਵਲ 2022 ਦੀ ਸ਼ੁਰੂਆਤ ਹੋ ਗਈ ਹੈ। ਈਵੈਂਟ ਦੇ ਪਹਿਲੇ ਦਿਨ ਹੀ ਬਾਲੀਵੁੱਡ ਦੀਆਂ ਖੂਬਸੂਰਤ ਹਸਤੀਆਂ ਆਪਣੇ ਫ਼ੈਸ਼ਨ ਦਾ ਜਲਵਾ ਬਿਖੇਰਦੀਆਂ ਨਜ਼ਰ ਆ ਰਹੀਆਂ ਹਨ। ਦੀਪਿਕਾ ਪਾਦੂਕੋਣ, ਉਰਵਸ਼ੀ ਰੌਤੇਲਾ ਤੋਂ ਲੈ ਕੇ ਤਮੰਨਾ ਭਾਟੀਆ ਆਪਣੀ ਲੁੱਕ ਨਾਲ ਲੋਕਾਂ ਨੂੰ ਦੀਵਾਨਾ ਬਣਾਉਂਦੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਨੂੰ ਟੱਕਰ ਦੇਣਗੇ ਅਦਾਕਾਰ ਸ਼ੇਖਰ ਸੁਮਨ, ਲੈ ਕੇ ਆ ਰਹੇ ਨੇ ‘ਇੰਡੀਆਜ਼ ਲਾਫ਼ਟਰ ਚੈਂਪੀਅਨ’
ਹਾਲ ਹੀ ’ਚ ਤਮੰਨਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਕਾਨਸ ਫ਼ਿਲਮ ਫ਼ੈਸਟੀਵਲ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਇੰਟਰਨੈੱਟ ’ਤੇ ਆਉਂਦੇ ਹੀ ਵਾਇਰਲ ਹੋ ਗਈਆਂ ਹਨ। ਪ੍ਰਸ਼ੰਸਕਾਂ ਨੇ ਅਦਾਕਾਰਾ ਦੀ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਹੈ ਅਤੇ ਉਹ ਕੁਮੈਂਟ ਕਰਕੇ ਉਸ ਦੀ ਖੂਬਸੂਰਤੀ ਦੀ ਤਾਰੀਫ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਰੋਹਨਪ੍ਰੀਤ ਦੀ ਐਪਲਵਾਚ-ਹੀਰੇ ਦੀ ਅੰਗੂਠੀ ਚੋਰੀ ਕਰਨ ਦੇ ਮਾਮਲੇ 'ਚ ਦੋ ਕਾਬੂ
ਲੁੱਕ ਦੀ ਗੱਲ ਕਰੀਏ ਤਾਂ ਤਮੰਨਾ ਨੇ ਫ਼ਲੋਰ ਟਚ ਬਲੈਕ ਅਤੇ ਵਾਈਟ ਬਾਡੀ ਹਗਿੰਗ ਮੋਨੋਕ੍ਰੋਮ ਗਾਉਨ ਪਾਇਆ ਹੈ ਜਿਸ ’ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਓਵਰਆਲ ਲੁੱਕ ’ਚ ਤਮੰਨਾ ਦੀ ਖੂਬਸੂਰਤੀ ਚਾਰ-ਚੰਨ ਲਗਾ ਰਹੀ ਹੈ। ਕੈਮਰੇ ਦੇ ਸਾਹਮਣੇ ਅਦਾਕਾਰਾ ਇਕ ਤੋਂ ਵੱਧ ਇਕ ਪੋਜ਼ ਦੇ ਰਹੀ ਹੈ।

ਇਹ ਵੀ ਪੜ੍ਹੋ: ਭਾਰਤੀ ਸਿੰਘ ਦਾ ਹੱਥ ਜੋੜਣਾ ਵੀ ਨਹੀਂ ਆਇਆ ਕੰਮ, ਦਾੜ੍ਹੀ-ਮੁੱਛ ਵਾਲੇ ਮਜ਼ਾਕ ’ਤੇ ਸਿੱਖ ਕੌਮ ਨੇ ਕਰਵਾਈ FIR
ਤੰਮਨਾ ਦੇ ਕੰਮ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਸ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਅਦਾਕਾਰਾ ਅਨਿਲ ਰਵੀਪੁੜੀ ਦਾ ਕਾਮੇਡੀਅਨ ਫੀਚਰ ਐਫ3: ਫਨ ਐਂਡ ਫ਼ਰਸਟਰੇਸ਼ਨ ’ਚ ਦਿਖਾਈ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ’ਚ ਵਰੁਣ ਤੇਜ ਮੁੱਖ ਭੂਮਿਕਾ ’ਚ ਹਨ ਅਤੇ ਵੈਂਕਟੇਸ਼ ਵੀ ਖ਼ਾਸ ਭੂਮਿਕਾ ਨਿਭਾਅ ਰਹੇ ਹਨ। ਇਹ ਫ਼ਿਲਮ 27 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਅਨੁਭਵ ਸਰ ਤੇ ਮੇਰਾ ਡੀ. ਐੱਨ. ਏ. ਇਕ ਹੀ ਹੈ : ਆਯੂਸ਼ਮਾਨ ਖੁਰਾਣਾ
NEXT STORY