ਐਂਟਰਟੇਨਮੈਂਟ ਡੈਸਕ- ਟੈਲੀਵਿਜ਼ਨ ਦੇ ਪ੍ਰਸਿੱਧ ਨਾਟਕ 'ਦੇਵੋਂ ਕੇ ਦੇਵ ਮਹਾਦੇਵ' 'ਚ 'ਪਾਰਵਤੀ' ਦਾ ਕਿਰਦਾਰ ਨਿਭਾ ਕੇ ਆਪਣੀ ਖਾਸ ਪਛਾਣ ਬਣਾਉਣ ਵਾਲੀ ਅਦਾਕਾਰਾ ਸੋਨਾਰਿਕਾ ਭਦੌਰੀਆ ਜਲਦ ਹੀ ਮਾਂ ਬਣਨ ਵਾਲੀ ਹੈ। ਇਹ ਗੁਡ ਨਿਊਜ਼ ਸੋਨਾਰਿਕਾ ਨੇ ਆਪਣੇ ਪਤੀ ਵਿਕਾਸ ਪਰਾਸ਼ਰ ਨਾਲ ਮਿਲ ਕੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਸੋਨਾਰਿਕਾ ਨੇ ਇੰਸਟਾਗ੍ਰਾਮ 'ਤੇ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਵਿਚ ਉਹ ਵ੍ਹਾਈਟ ਲੇਸ ਗਾਊਨ ਪਹਿਨੇ ਹੋਏ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਵਿਕਾਸ ਪਰਾਸ਼ਰ ਨਾਲ ਉਹ ਪਿਆਰ ਭਰੇ ਪੋਜ਼ ਦਿੰਦੀ ਦਿਖੀ। ਦੋਹਾਂ ਦੇ ਚਿਹਰਿਆਂ ‘ਤੇ ਪੇਰੈਂਟਸ ਬਣਨ ਦੀ ਖ਼ਾਸ ਖੁਸ਼ੀ ਸਾਫ਼ ਝਲਕ ਰਹੀ ਹੈ।
ਇਹ ਫੋਟੋਜ਼ ਸ਼ੇਅਰ ਕਰਦੇ ਹੋਏ ਸੋਨਾਰਿਕਾ ਨੇ ਕੈਪਸ਼ਨ ਲਿਖਿਆ,“ਸਾਡਾ ਹੁਣ ਤੱਕ ਦਾ ਸਭ ਤੋਂ ਵੱਡਾ ਸਫ਼ਰ।” ਇਸ ਪੋਸਟ ਤੋਂ ਬਾਅਦ ਫੈਨਜ਼ ਅਤੇ ਸੈਲੇਬਸ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।'' ਦੱਸਣਯੋਗ ਹੈ ਕਿ ਸੋਨਾਰਿਕਾ ਭਦੌਰੀਆ ਅਤੇ ਵਿਕਾਸ ਪਰਾਸ਼ਰ ਨੇ ਫਰਵਰੀ 2024 'ਚ ਵਿਆਹ ਕੀਤਾ ਸੀ। ਵਿਆਹ ਤੋਂ ਪਹਿਲਾਂ ਦੋਵੇਂ ਕਾਫ਼ੀ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਦੇ ਰਹੇ। ਹੁਣ ਵਿਆਹ ਨੂੰ ਲਗਭਗ ਡੇਢ ਸਾਲ ਬੀਤਣ ਤੋਂ ਬਾਅਦ, ਉਨ੍ਹਾਂ ਦੇ ਘਰ ‘ਚ ਜਲਦੀ ਹੀ ਪਹਿਲੇ ਬੱਚੇ ਦੀ ਕਿਲਕਾਰੀ ਗੂੰਜੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੌਣ ਹੈ 15 ਸਾਲ ਦਾ ਇਹ ਸਿੰਗਰ? ਜਿਸ ਦੀ ਤਾਰੀਫ਼ 'ਚ ਸਲਮਾਨ ਨੇ ਸ਼ੇਅਰ ਕੀਤਾ ਪੋਸਟ
NEXT STORY