ਜਲੰਧਰ (ਬਿਊਰੋ)– ਅੱਜ ਐਮਾਜ਼ਾਨ ਪ੍ਰਾਈਮ ਵੀਡੀਓ ’ਤੇ ਪ੍ਰਸਾਰਿਤ ਹੋਣ ਵਾਲੀ ਨਵੀਂ ਸੀਰੀਜ਼ ‘ਸੰਨਜ਼ ਆਫ ਦਿ ਸੋਇਲ : ਜੈਪੁਰ ਪਿੰਕ ਪੈਂਥਰਜ਼’ ਦਾ ਅਧਿਕਾਰਕ ਪੋਸਟਰ ਰਿਲੀਜ਼ ਹੋਇਆ ਹੈ। ਇਹ ਪੋਸਟਰ ਟੂਰਨਾਮੈਂਟ ਦੇ 7ਵੇਂ ਸੀਜ਼ਨ ’ਚ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੀ ਯਾਤਰਾ ਨੂੰ ਦਰਸਾਉਂਦੇ ਹਨ।
ਪੀ. ਕੇ. ਐੱਲ. ਦੇ ਆਉਣ ਨਾਲ ਕਬੱਡੀ ਦਾ ਖੇਡ, ਜੋ ਕਿ ਦੇਸ਼ ਦੇ ਪੇਂਡੂ ਹਿੱਸਿਆਂ ’ਚ ਬਹੁਤ ਪ੍ਰਸਿੱਧ ਸੀ, ਨੇ ਆਪਣੇ ਆਪ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਚਲਿਤ ਕੀਤਾ ਤੇ ਨਾ ਸਿਰਫ਼ ਭਾਰਤ ਦੇ ਸ਼ਹਿਰੀ ਖ਼ੇਤਰਾਂ ’ਚ, ਸਗੋਂ ਅੰਤਰਰਾਸ਼ਟਰੀ ਖਿਡਾਰੀਆਂ ਦੇ ਹਿੱਸਾ ਲੈਣ ਨਾਲ ਇਸ ਖੇਡ ਦੇ ਬਹੁਤ ਸਾਰੇ ਪ੍ਰਸ਼ੰਸਕ ਬਣ ਗਏ।
4 ਦਸੰਬਰ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ ’ਤੇ ਸਟ੍ਰੀਮ ਕਰਨ ਲਈ ਸੈੱਟ ਕੀਤੀ ਗਈ ਇਹ ਦਿਲਚਸਪ ਡਾਕੂਮੈਂਟਰੀ ਭਾਰਤ ਤੇ 200 ਤੋਂ ਜ਼ਿਆਦਾ ਦੇਸ਼ਾਂ ’ਚ ਰਿਲੀਜ਼ ਹੋਵੇਗੀ।
‘ਸੰਨਜ਼ ਆਫ ਦਿ ਸੋਇਲ : ਜੈਪੁਰ ਪਿੰਕ ਪੈਂਥਰਜ਼’ ਹਜ਼ਾਰਾਂ ਟੀ. ਵੀ. ਸ਼ੋਅਜ਼ ਤੇ ਫ਼ਿਲਮਾਂ ’ਚ ਪ੍ਰਾਈਮ ਵੀਡੀਓ ਕੈਟਾਲਾਗ ’ਚ ਸ਼ਾਮਲ ਹੋਵੇਗੀ। ਇਨ੍ਹਾਂ ’ਚ ਭਾਰਤੀ ਫ਼ਿਲਮਾਂ ‘ਸ਼ਕੁੰਤਲਾ ਦੇਵੀ’, ‘ਗੁਲਾਬੋ ਸਿਤਾਬੋ’, ‘ਪੋਨਮਗਲ ਵੰਧਲ’, ‘ਸੀ ਯੂ ਸੂਨ’, ‘ਵੀ’ ਤੇ ‘ਪੇਂਗੁਇਨ’, ਭਾਰਤ ਨਿਰਮਿਤ ਐਮਾਜ਼ਾਨ ਆਰੀਜਨਲ ਸੀਰੀਜ਼ ਜਿਵੇਂ ‘ਬੈਂਡੀਸ਼ ਬੈਂਡਿਟਸ’, ‘ਕਾਮਿਕਸਤਾਨ ਸੇਮਾ ਕਾਮੇਡੀ ਪਾ’, ‘ਪਾਤਾਲ ਲੋਕ’, ‘ਦਿ ਫਾਰਗੌਟਨ ਆਰਮੀ : ਅਜ਼ਾਦੀ ਕੇ ਲੀਏ’, ‘ਫੌਰ ਮੋਰ ਸ਼ਾਟਸ ਪਲੀਜ਼’, ‘ਫੈਮਿਲੀ ਮੈਨ’, ‘ਮਿਰਜ਼ਾਪੁਰ’, ‘ਇਨਸਾਈਡ ਐੱਜ’ ਤੇ ‘ਮੇਡ ਇਨ ਹੈਵਨ’ ਸ਼ਾਮਲ ਹਨ।
ਪ੍ਰਾਈਮ ਮੈਂਬਰ ਪੁਰਸਕਾਰ ਜੇਤੂ ਤੇ ਆਲੋਚਨਾਤਮਕ ਤੌਰ ’ਤੇ ਪ੍ਰਸ਼ੰਸਾਯੋਗ ਗਲੋਬਲ ਐਮਾਜ਼ਾਨ ਆਰੀਜਨਲ ਸੀਰੀਜ਼ ਜਿਵੇਂ ਕਿ ਦੇ ‘ਟੈਸਟ : ਏ ਨਿਯੂ ਏਰਾ ਫਾਰ ਆਸਟ੍ਰੇਲੀਆਸ ਟੀਮ’, ‘ਟੌਮ ਕਲੈਂਸੀ ਦਿ ਜੈਕ ਰਿਆਨ’, ‘ਦਿ ਬੁਆਏਜ਼’, ‘ਹੰਟਰਜ਼’, ‘ਫਲੀਬੈਗ’ ਤੇ ‘ਦਿ ਮਾਰਵਲਸ ਮਿਸਿਜ਼ ਮੇਸਲ’ ਨੂੰ ਵੀ ਵੇਖ ਸਕਦੇ ਹਨ।
ਇਹ ਸਭ ਐਮਾਜ਼ਾਨ ਪ੍ਰਾਈਮ ਮੈਂਬਰਾਂ ਲਈ ਬਿਨਾਂ ਕਿਸੇ ਫਾਲਤੂ ਕੀਮਤ ’ਤੇ ਉਪਲੱਬਧ ਹੈ। ਸੇਵਾ ’ਚ ਹਿੰਦੀ, ਮਰਾਠੀ, ਗੁਜਰਾਤੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਪੰਜਾਬੀ ਤੇ ਬੰਗਾਲੀ ਦੇ ਸਿਰਲੇਖ ਸ਼ਾਮਲ ਹਨ।
ਭਾਰਤੀ ਅਤੇ ਹਰਸ਼ ਦੀ ਗ੍ਰਿਫ਼ਤਾਰੀ 'ਤੇ ਕਰਨ ਪਟੇਲ ਦਾ ਰਿਐਕਸ਼ਨ, ਆਖੀ ਇਹ ਗੱਲ
NEXT STORY