ਮੁੰਬਈ (ਬਿਊਰੋ)– ਸੋਨੂੰ ਨਿਗਮ ਨੇ ਸੰਗੀਤਕ ਰਿਐਲਿਟੀ ਸ਼ੋਅਜ਼ ਦੀ ਪੋਲ ਖੋਲ੍ਹੀ ਹੈ। ਉਸ ਨੇ ਕਿਹਾ ਕਿ ਕਈ ਸ਼ੋਅ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਪੇਸ਼ਕਾਰੀ ਅਲੱਗ ਤੋਂ ਡੱਬ ਕੀਤੀ ਜਾਂਦੀ ਹੈ। ‘ਇੰਡੀਅਨ ਆਈਡਲ’ ਵਿਵਾਦ ਵਿਚਾਲੇ ਸੋਨੂੰ ਨਿਗਮ ਦੀ ਇਹ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ’ਚ ਉਹ ਸੰਗੀਤਕ ਰਿਐਲਿਟੀ ਸ਼ੋਅਜ਼ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ।
ਸੋਨੂੰ ਨਿਗਮ ਹਿੰਦੀ ਸੰਗੀਤ ਜਗਤ ਦੇ ਇਕ ਮਸ਼ਹੂਰ ਗਾਇਕ ਹਨ। ਉਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਮਿਊਜ਼ਿਕ ਦੇ ਖੇਤਰ ’ਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਉਨ੍ਹਾਂ ਦੇ ਕਈ ਮਸ਼ਹੂਰ ਗੀਤ ਅੱਜ ਵੀ ਲੋਕਾਂ ਨੂੰ ਯਾਦ ਹਨ। ਉਨ੍ਹਾਂ ਦੀ ਸੋਸ਼ਲ ਮੀਡੀਆ ’ਤੇ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਹ ‘ਇੰਡੀਅਨ ਆਈਡਲ’ ਦਾ ਵੀ ਹਿੱਸਾ ਰਹਿ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ : ਜੈਕਲੀਨ ਫਰਨਾਂਡੀਜ਼ ਨੂੰ ਬਿਨਾਂ ਮੇਕਅੱਪ ਦੇ ਦੇਖ ਕੇ ਹੈਰਾਨ ਹੋਏ ਪ੍ਰਸ਼ੰਸਕ, ਦੇਣ ਲੱਗੇ ਇਹ ਪ੍ਰਤੀਕਿਰਿਆਵਾਂ
ਇਕ ਵੀਡੀਓ ’ਚ ਸੋਨੂੰ ਨਿਗਮ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਨਾਲ ਗੱਲ ਕਰ ਰਹੇ ਹਨ। ਇਸ ’ਚ ਉਹ ਸੰਗੀਤਕ ਰਿਐਲਿਟੀ ਸ਼ੋਅ ਦੀ ਸੱਚਾਈ ਦੱਸ ਰਹੇ ਹਨ। ਸੋਨੂੰ ਨਿਗਮ ਕਹਿ ਰਹੇ ਹਨ, ‘ਕਈ ਸ਼ੋਅ ਅਜਿਹੇ ਹੁੰਦੇ ਹਨ, ਜਿਥੇ ਗੀਤਾਂ ਨੂੰ ਬਾਅਦ ’ਚ ਡੱਬ ਕੀਤਾ ਜਾਂਦਾ ਹੈ। ਉਹ ਗਲਤ ਚੀਜ਼ਾਂ ਨਹੀਂ ਦਰਸਾਉਂਦੇ, ਉਹ ਸਹੀ ਚੀਜ਼ ਨੂੰ ਹੀ ਦਿਖਾਉਣਾ ਚਾਹੁੰਦੇ ਹਨ।’
ਉਨ੍ਹਾਂ ਦੋਸ਼ ਲਗਾਇਆ ਕਿ ਮਿਊਜ਼ਿਕ ਕੰਪਨੀਆਂ ਗਾਇਕਾਂ ਦਾ ਸਮਰਥਨ ਕਰਦੀਆਂ ਹਨ। ਉਹ ਸਿਰਫ ਉਨ੍ਹਾਂ ਦੇ ਗੀਤ ਵਜਾਉਣ ਦੇ ਅਧਿਕਾਰ ਦਿੰਦੀਆਂ ਹਨ। ਹੋਰਨਾਂ ਗਾਇਕਾਂ ਦੇ ਗੀਤ ਵਜਾਉਣ ਦੇ ਅਧਿਕਾਰ ਨਹੀਂ ਦਿੰਦੀਆਂ।
ਸੋਨੂੰ ਨਿਗਮ ਨੇ ਇਹ ਵੀ ਕਿਹਾ ਕਿ ਮਿਊਜ਼ਿਕ ਕੰਪਨੀ ਆਪਣੇ ਕਲਾਕਾਰਾਂ ਦਾ ਪ੍ਰਚਾਰ ਕਰਦੀ ਹੈ, ਜਦਕਿ ਬਾਕੀ ਕਲਾਕਾਰ ਵੀ ਉਨੇ ਹੀ ਟੈਲੇਂਟਿਡ ਹੁੰਦੇ ਹਨ। ਇਸ ਤੋਂ ਪਹਿਲਾਂ ਅਭਿਜੀਤ ਸਾਵੰਤ ਨੇ ਸੰਗੀਤਕ ਰਿਐਲਿਟੀ ਸ਼ੋਅ ’ਤੇ ਦੋਸ਼ ਲਗਾਇਆ ਸੀ ਕਿ ਉਹ ਕਲਾਕਾਰਾਂ ਦੀ ਪ੍ਰਤਿਭਾ ਨੂੰ ਛੱਡ ਕੇ ਗਰੀਬੀ ’ਤੇ ਹੀ ਧਿਆਨ ਦਿੰਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਬਿੰਨੂ ਢਿੱਲੋਂ ਕਰ ਰਹੇ ਨੇ ਖ਼ੂਬ ਮਿਹਨਤ, ਦਰਸ਼ਕਾਂ ਨਾਲ ਸਾਂਝਾ ਕੀਤਾ ਵਰਕਆਊਟ ਕਰਦਿਆਂ ਦਾ ਵੀਡੀਓ
NEXT STORY