ਮੁੰਬਈ: ਕੋਰੋਨਾ ਆਫ਼ਤ ’ਚ ਮਸ਼ਹੂਰ ਗਾਇਕ ਸੋਨੂੰ ਨਿਗਮ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਮਦਦ ਕਰਨ ਦੀ ਕੋਸ਼ਿਸ਼ ’ਚ ਜੁਟੇ ਹੋਏ ਹਨ। ਮੁੰਬਈ ’ਚ ਦੌੜਕੇ ਐਂਬੂਲੈਂਸ ’ਚ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਤੱਕ, ਉਨ੍ਹਾਂ ਨੂੰ ਜ਼ਰੂਰਤ ਪੈਣ ’ਤੇ ਆਕਸੀਜਨ ਜੁਟਾਉਣ ਤੋਂ ਲੈ ਕੇ ਤਮਾਮ ਤਰ੍ਹਾਂ ਦੀ ਮਦਦ ਕਰਨ ਤੱਕ ਸੋਨੂੰ ਨਿਗਮ ਲਗਾਤਾਰ ਕੋਸ਼ਿਸ਼ਾਂ ’ਚ ਜੁਟੇ ਹਨ, ਅੱਜ ਸੋਨੂੰ ਨਿਗਮ ਨੇ ਮੁੰਬਈ ਜੁਹੂ ’ਚ ਲਗਾਏ ਗਏ ਖ਼ੂਨਦਾਨ ਕੈਂਪ ’ਚ ਖ਼ੂਨ ਦਾਨ ਕੀਤਾ।
ਖ਼ੂਨਦਾਨ ਕਰਨ ਤੋਂ ਬਾਅਦ ਸੋਨੂੰ ਨੇ ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਡਾਕਟਰਾਂ ਮੁਤਾਬਕ ‘ਕੋਰੋਨਾ ਵੈਕਸੀਨ ਲਗਵਾਉਣ ਦੇ ਇਕ ਮਹੀਨੇ ਤੱਕ ਖ਼ੂਨਦਾਨ ਕਰਨਾ ਸਿਹਤ ਲਈ ਠੀਕ ਨਹੀਂ ਹੈ। ਅਜਿਹੇ ’ਚ ਮੈਨੂੰ ਲੱਗਦਾ ਹੈ ਕਿ ਅੱਗੇ ਚੱਲ ਕੇ ਵੱਡੇ ਪੈਮਾਨੇ ’ਤੇ ਖ਼ੂਨ ਦੀ ਘਾਟ ਦਾ ਸੰਕਟ ਆ ਜਾਵੇਗਾ। ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਵੈਕਸੀਨ ਲਗਵਾਉਣ ਤੋਂ ਪਹਿਲਾਂ ਹੀ ਖ਼ੂਨਦਾਨ ਕਰੋ ਤਾਂ ਜੋ ਅੱਗੇ ਚੱਲ ਕੇ ਹਸਪਤਾਲਾਂ ਨੂੰ ਖ਼ੂਨ ਦੀ ਘਾਟ ਨਾਲ ਜੂਝਣਾ ਨਾ ਪਏ। ਇਹ ਕਾਰਨ ਹੈ ਕਿ ਮੈਂ ਇਥੇ ਖ਼ੂਨ ਦਾਨ ਕਰਕੇ ਲੋਕਾਂ ਨੂੰ ਪ੍ਰੇਰਿਤ ਕਰਨ ਆਇਆ ਹਾਂ’।
ਸੋਨੂੰ ਨਿਗਮ ਨੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਆਕਸੀਜਨ ਕੰਟੇਨਰ ਵੀ ਇਕੱਠੇ ਕਰਕੇ ਮੁੰਬਈ ਦੀਆਂ ਤਮਾਮ ਐਂਬੂਲੈਂਸਾਂ ਨੂੰ ਦਾਨ ਵਜੋਂ ਦੇ ਰਹੇ ਹਨ। ਇਸ ਸਬੰਧ ’ਚ ਸੋਨੂੰ ਨੇ ਕਿਹਾ ਕਿ ਮਰੀਜ਼ ਦੇ ਹਸਪਤਾਲ ਪਹੁੰਚਣ ਤੱਕ ਉਸ ਦੇ ਜਿਉਂਦਾ ਰਹਿਣ ਲਈ ਹਮੇਸ਼ਾ ਆਕਸੀਜਨ ਕੰਟੇਨਰਸ ਬਹੁਤ ਕਾਰਗਰ ਸਾਬਤ ਹੁੰਦੇ ਹਨ। ਹਰ ਐਂਬੂਲੈਂਸ ’ਚ ਆਕਸੀਜਨ ਸਿਲੰਡਰ ਨਹੀਂ ਹੁੰਦੇ ਹਨ। ਅਜਿਹੇ ’ਚ ਬਹੁਤ ਜ਼ਰੂਰੀ ਹੈ ਕਿ ਹਰ ਐਂਬੂਲੈਂਸ ’ਚ ਇਸ ਤਰ੍ਹ੍ਹਾਂ ਦੇ ਕੰਟੇਨਰ ਹੋਣ। ਹਰ ਐਂਬੂਲੈਂਸ ਨੂੰ ਇਸ ਨਾਲ ਲੇਸ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗਾ ਹੋਇਆ ਹਾਂ।
ਦੇਸ਼ ਭਰ ਦੇ ਹਸਪਤਾਲਾਂ ’ਚ ਬੈੱਡ, ਆਕਸੀਜਨ ਸਿਲੰਡਰ, ਰੇਮਡੇਸਿਵਰ ਆਦਿ ਦੀ ਘਾਟ ’ਤੇ ਪੁੱਛੇ ਗਏ ਸਵਾਲ ’ਤੇ ਸੋਨੂੰ ਨੇ ਕਿਹਾ ਕਿ ਇਸ ਦੇਸ਼ ਦੀ ਆਬਾਦੀ ਬਹੁਤ ਜ਼ਿਆਦਾ ਹੈ ਅਜਿਹੇ ’ਚ ਇਸ ਤਰ੍ਹਾਂ ਦੇ ਸੰਕਟ ਦਾ ਖੜ੍ਹਾ ਹੋ ਜਾਣਾ ਕੁਦਰਤੀ ਹੈ। ਇਹ ਸਮਾਂ ਕਿਸੇ ਵੀ ਰਾਜਨੀਤਿਕ ਦਲ ’ਤੇ ਇਲਜ਼ਾਮ ਲਗਾਉਣ ਦਾ ਨਹੀਂ ਸਗੋਂ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਨਾਲ ਲੋਕੀ ਮਦਦ ਕਰਕੇ ਉਨ੍ਹਾਂ ਦੀ ਜਾਨ ਬਚਾ ਸਕਦੇ ਹਾਂ।
ਟਵਿਟਰ ਬੈਨ ਤੋਂ ਬਾਅਦ ਕੀ ਇਸ ਐਪ ’ਤੇ ਸਰਗਰਮ ਹੋਵੇਗੀ ਕੰਗਨਾ ਰਣੌਤ?
NEXT STORY