ਮੁੰਬਈ- ‘ਚਲੋ ਬੁਲਾਵਾ ਆਇਆ ਹੈ’ ਮਨਿਕੀ ਸਿੰਘ ਲੋਧੀ ਨਾਮਕ ਇਕ 8 ਸਾਲ ਦੀ ਬੱਚੀ ਦੀ ਕਹਾਣੀ ਹੈ, ਜੋ ਝਾਂਸੀ ਦੇ ਬੁੰਦੇਲਖੰਡ ਦੇ ਇਕ ਪਿੰਡ ਵਿਚ ਰਹਿੰਦੀ ਹੈ। ਮਨਿਕੀ ਦੇ ਪਿਤਾ ਸਾਗਰ ਸਿੰਘ ਲੋਧੀ ਆਰਮੀ ਆਫਸਰ ਹਨ, ਜੋ ਬਾਰਡਰ ’ਤੇ ਲਾਪਤਾ ਹੋ ਜਾਂਦੇ ਹਨ। ਹੁਣ ਪਿਤਾ ਦੇ ਲਾਪਤਾ ਹੋਣ ਦੀ ਗੱਲ ’ਤੇ ਮਨਿਕੀ ਨੂੰ ਵਿਸ਼ਵਾਸ ਨਹੀਂ ਹੁੰਦਾ ਅਤੇ ਉਹ ਇਸ ਤੋਂ ਇਨਕਾਰ ਕਰਦੇ ਹੋਏ ਮਾਂ ਵੈਸ਼ਣੋ ਦੇਵੀ ਵਿਚ ਆਪਣੀ ਅਟੁੱਟ ਸ਼ਰਧਾ ਨਾਲ ਕਟਰਾ ਦੀ ਯਾਤਰਾ ਕਰਨ ਦਾ ਮਨ ਬਣਾ ਲੈਂਦੀ ਹੈ ਤਾਂ ਕਿ ਮਾਤਾ ਰਾਣੀ ਉਸ ਦੀ ਮਦਦ ਕਰੇ।
ਇਸ ਮਾਈਥੋਲਾਜੀ ਸ਼ੋਅ ਵਿਚ ਪਾਯੋਜਾ ਸ਼੍ਰੀਵਾਸਤਵ, ਮਨਿਕੀ ਸਿੰਘ ਲੋਧੀ ਦੇ ਲੀਡ ਰੋਲ ਵਿਚ ਹੈ। ਉੱਥੇ ਹੀ, ਅਵਿਨੇਸ਼ ਰੇਖੀ ਮਨਿਕੀ ਦੇ ਪਿਤਾ ਸਾਗਰ ਸਿੰਘ ਲੋਧੀ ਦੀ ਭੂਮਿਕਾ ਨਿਭਾ ਰਹੇ ਹਨ। ਆਲੀਆ ਘੋਸ਼ ਮਾਂ ਆਨੰਦੀ ਸਾਗਰ ਲੋਧੀ ਵਜੋਂ, ਪੁਨੀਤ ਵਸ਼ਿਸ਼ਠ ਨੈਗੇਟਿਵ ਕਿਰਦਾਰ, ਰਵਿੰਦਰ ਵਿਜੈਵਰਗੀਏ/ ਬੈਰਾਗੀ ਵਜੋਂ ਅਤੇ ਸ਼ਰੁਤੀ ਚੌਧਰੀ ਟੀਚਰ ਦੇ ਵਜੋਂ ਨਜ਼ਰ ਆਉਣ ਵਾਲੇ ਹਨ। ਸੂਤਰਾਂ ਮੁਤਾਬਕ ਸੋਨੂੰ ਨਿਗਮ ਸੋਨੀ ਟੀ.ਵੀ. ਦੇ ਆਉਣ ਵਾਲੇ ਸ਼ੋਅ ਲਈ ਭਜਨ ‘ਚਲੋ ਬੁਲਾਵਾ ਆਇਆ ਹੈ’ ਨੂੰ ਨਵੇਂ ਅੰਦਾਜ਼ ਵਿਚ ਗਾਉਣ ਵਾਲੇ ਹਨ।
ਦਿੱਲੀ ਹਾਈ ਕੋਰਟ ਪਹੁੰਚੀ ਐਸ਼ਵਰਿਆ ਰਾਏ, ਜਾਣੋ ਕੀ ਹੈ ਮਾਮਲਾ
NEXT STORY