ਮੋਗਾ (ਗੋਪੀ ਰਾਊਕੇ)- ਸੋਨੂੰ ਸੂਦ ਬਾਲੀਵੁੱਡ ਹੀ ਨਹੀਂ ਸਗੋਂ ਸਾਊਥ ਦੀਆਂ ਫਿਲਮਾਂ ਦਾ ਵੱਡਾ ‘ਹੀਰੋ’ ਹੈ। ਪੰਜਾਬ ਦੇ ਦਿਲ ਮੋਗਾ ਸ਼ਹਿਰ ਦਾ ਜੰਮਪਲ ਇਹ ਨੌਜਵਾਨ ਸਚਮੁੱਚ ਪੰਜਾਬ ਦੀ ‘ਮਿੱਟੀ’ ਨਾਲ ਜੁੜਿਆ ਹੋਇਆ ਹੈ। ਇਕੱਲੇ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਇਸ ਨੌਜਵਾਨ ਦੇ ਫਿਲਮ ਇੰਡ੍ਰਸਟਰੀ ਦਾ ਵੱਡਾ ਨਾਂ ਹੋਣ ਦੇ ਨਾਲ-ਨਾਲ ਇਸ ਗੱਲੋਂ ਵੀ ਮਾਣ ਹੈ ਕਿ ਇਹ ਦੇਸ਼ ਵਾਸੀਆਂ ਦੀ ਸੇਵਾ ਨੂੰ ਸਮਰਪਿਤ ਹੈ।
ਆਪਣੇ ਮਾਤਾ ਲੈਕਚਰਾਰ ਮਰਹੂਮ ਸਰੋਜ ਸੂਦ ਅਤੇ ਪਿਤਾ ਤੋਂ ਸਮਾਜ ਸੇਵਾ ਦੀ ਗੁੜ੍ਹਤੀ ਲੈ ਕੇ ਪੈਦਾ ਹੋਏ ਸੋਨੂੰ ਸੂਦ ਨੇ ਆਪਣੀ ਭੈਣ ਤੇ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ਼ ਮਾਲਵਿਕਾ ਸੂਦ ਨੂੰ ਵੀ ਸਮਾਜ ਸੇਵਾ ਦੇ ਰਾਹ ਤੋਰਿਆ ਹੈ, ਇੰਨਾ ਵੱਡਾ ਅਦਾਕਾਰ ਹੋਵੇ ਤੇ ਉਸ ਕੋਲ ਭਾਵੇਂ ਮਿੰਟ ਦਾ ਵੀ ਸਮਾਂ ਆਪਣੇ ਪਰਿਵਾਰ ਲਈ ਕੱਢਣਾ ਵੀ ਔਖਾ ਹੁੰਦਾ ਹੈ, ਪਰੰਤੂ ਇਹ ‘ਹੀਰੋ’ ਸਚਮੁੱਚ ਪੰਜਾਬੀਆਂ ਦਾ ਮਾਣ ਹੈ ਜੋਂ ਦੇਸ਼ ਜਾਂ ਪੰਜਾਬ ’ਤੇ ਕਿਸੇ ਵੇਲੇ ਵੀ ਬਿਪਤਾ ਹੋਵੇ ਤਾਂ ਕਰੋੜਾਂ ਰੁਪਏ ਦਾਨ ਹੀ ਨਹੀਂ ਕਰਦਾ ਸਗੋਂ ਦਿਨ-ਰਾਤ ਸੇਵਾ ਵਿਚ ਜੁੱਟ ਵੀ ਜਾਂਦਾ ਹੈ।
ਕੋਰੋਨਾ ਕਾਲ ਦੌਰਾਨ ਦੇਸ਼ ਦੇ ਕੋਨੇ-ਕੋਨੇ ਵਿਚ ਫਸੇ ਲੋਕਾਂ ਨੂੰ ਹਵਾਈ ਜਹਾਜਾਂ ਦੀਆਂ ਸਪੈਸ਼ਲਾਂ ਫਲਾਈਟ ਰਾਹੀਂ ਘਰਾਂ ਪਹੁੰਚਾਉਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਹੁਣ ਜਦੋਂ ਪੰਜਾਬ ਹੜ੍ਹਾਂ ਦੀ ਬਿਪਤਾ ਨਾਲ ਜੂਝ ਰਿਹਾ ਹੈ ਅਤੇ ਲੱਖਾਂ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ ਤਾਂ ਇਸ ਵੇਲੇ ਫ਼ਿਰ ਸੋਨੂੰ ਸੂਦ ਨੇ ਆਪਣੇ ਸਾਰੇ ਰੁਝੇਵੇ ਤਿਆਗ ਤੇ ਆਪਣੀ ਭੈਣ ਮਾਲਵਿਕਾ ਸੂਦ ਨਾਲ ਲੋਕਾਂ ਦੀ ਮੱਦਦ ਕਰਨ ਦਾ ਬੀੜਾ ਚੁੱਕ ਲਿਆ ਹੈ।
ਭੈਣ ਮਾਲਵਿਕਾ ਸੂਦ ਤੇ ਮੋਗਾ ਨਿਵਾਸੀਆਂ ਨੂੰ ਆਪਣੀ ‘ਧੀ’ ਹੋਣ ਦਾ ਇਸ ਕਰ ਕੇ ਵੀ ਮਾਣ ਹੈ ਕਿ ਉਨ੍ਹਾਂ ਦੀ ਚੋਣ ਲੜ੍ਹਨ ਵਾਲਾ ਹਲਕਾ ਮੋਗਾ ਪ੍ਰਮਾਤਮਾ ਦੀ ਕ੍ਰਿਪਾ ਨਾਲ ਹੜ੍ਹਾਂ ਤੋਂ ਪ੍ਰਭਾਵਿਤ ਨਹੀਂ ਪ੍ਰੰਤ ਇਹ ਮੋਗਾ ਦੀ ‘ਧੀ’ ਹੋਣ ਦੇ ਨਾਲ-ਨਾਲ ਅੱਜ ਪੰਜਾਬ ਦੀ ‘ਧੀ’ ਹੋਣ ਦਾ ਫ਼ਰਜ਼ ਨਿਭਾਅ ਰਹੀ ਹੈ। ਮੋਗਾ ਜ਼ਿਲੇ ਦੀ ਹੱਦ ਤੋਂ ਲੰਘਦੇ ਸਤਲੁਜ ਦਰਿਆ ਤੋਂ ਪੀੜ੍ਹਤ ਧਰਮਕੋਟ ਹਲਕੇ ਦੇ ਲੋਕਾਂ ਦੀ ਸੇਵਾ ਤੋਂ ਇਲਾਵਾ ਅਜਨਾਲਾ, ਫਾਜ਼ਿਲਕਾ ਸਮੇਤ ਪੰਜਾਬ ਦੇ ਕੋਨੇ-ਕੋਨੇ ਵਿਚ ਜਾ ਕੇ ਦੋਵੇਂ ਭੈਣ ਭਰਾ ਮੱਦਦ ਕਰ ਰਹੇ ਹਨ।‘ਜਗ ਬਾਣੀ’ ਵਲੋਂ ਸੰਪਰਕ ਕਰਨ ’ਤੇ ਹਲਕਾ ਮੋਗਾ ਤੋਂ ਕਾਂਗਰਸੀ ਇੰਚਾਰਜ ਮਾਲਵਿਕਾ ਸੂਦ ਨੇ ਕਿਹਾ ਕਿ ਜਦੋਂ ਮੇਰੇ ਭਰਾ ਨੂੰ ਪਤਾ ਲੱਗਾ ਕੇ ਪੰਜਾਬ ਪਾਣੀ ਦੀ ਮਾਰ ਝੱਲ ਰਿਹਾ ਹੈ ਤਾਂ ਉਨ੍ਹਾਂ ਤਰੁੰਤ ਪੰਜਾਬ ਆਉਣ ਦਾ ਪ੍ਰੋਗਰਾਮ ਬਣਾ ਲਿਆ ਤੇ ਸੇਵਾ ਵਿਚ ਜੁਟ ਗਏ। ਭਾਵੁਕ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਭਾਵੇਂ ਮਾਤਾ- ਪਿਤਾ ਨੇ ਸਾਨੂੰ ਇਹ ਸਮਾਜ ਸੇਵਾ ਦੇ ਸੰਸਕਾਰ ਦਿੱਤੇ ਪ੍ਰੰਤੂ ਅੱਜ ਜੇ ਉਹ ਹੁੰਦੇ ਤਾਂ ਗੱਲ ਹੋਰ ਹੋਣੀ ਸੀ। ਉਨ੍ਹਾਂ ਸਮੁੱਚੀ ਜ਼ਿੰਦਗੀ ਸੇਵਾ ਨੂੰ ਸਮਰਪਿਤ ਕਰਨ ਦਾ ਪ੍ਰਣ ਕੀਤਾ।
ਸੋਨੂੰ ਸੂਦ ਪੰਜਾਬੀਆਂ ਦਾ ਮਾਣ : ਹਰੀ ਸਿੰਘ ਖਾਈ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਹਰੀ ਸਿੰਘ ਖਾਈ ਨੇ ਕਿਹਾ ਕਿ ਅਦਾਕਾਰ ਸੋਨੂੰ ਸੂਦ ਪੰਜਾਬੀਆਂ ਦਾ ਮਾਣ ਹੈ। ਉਨ੍ਹਾਂ ਕਿਹਾ ਕਿ ਸਾਡੀ ਛੋਟੀ ਭੈਣ ਅਤੇ ਹਲਕਾ ਮੋਗਾ ਤੋਂ ਕਾਂਗਰਸ ਇੰਚਾਰਜ ਮਾਲਵਿਕਾ ਸੂਦ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਲੋਕ ਸੇਵਾ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਉਹ ਸ਼ਲਾਘਾਯੋਗ ਕੰਮ ਕਰ ਰਹੇ ਹਨ।
ਦੇਸ਼ ਦੇ ਕੋਨੇ-ਕੋਨੇ ਦੇ ਲੋਕ ਸੋਨੂੰ ਸੂਦ ਦੀ ਸੇਵਾ ਨੂੰ ਸਲਾਮ ਕਰਦੇ ਹਨ : ਇੰਦਰਜੀਤ ਸਿੰਘ ਬੀੜ ਚੜਿੱਕ
ਜ਼ਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਆਗੂ ਇੰਦਰਜੀਤ ਸਿੰਘ ਬੀੜ ਚੜਿੱਕ ਨੇ ਕਿਹਾ ਕਿ ਅਦਾਕਾਰ ਸੋਨੂੰ ਸੂਦ ਤੇ ਪੰਜਾਬੀਆਂ ਨੂੰ ਤਾਂ ਵੱਡਾ ਮਾਣ ਹੈ ਹੀ ਸਗੋਂ ਸਮੁੱਚੇ ਦੇਸ਼ ਦੇ ਕੋਨੇ-ਕੋਨੇ ਦੇ ਲੋਕ ਉਨ੍ਹਾਂ ਦੀ ਸੇਵਾ ਨੂੰ ਸਲਾਮ ਕਰਦੇ ਹਨ ਕਿਉਕਿ ਉਨ੍ਹਾਂ ਨੇ ਕੋਰੋਨਾਂ ਸਮੇਤ ਹੁਣ ਹੜ੍ਹਾਂ ਤੋਂ ਪੀੜੜ੍ਹਤ ਲੋਕਾਂ ਦੀ ਮੱਦਦ ਲਈ ਜੋ ਕੰਮ ਕੀਤਾ ਹੈ, ਉਸ ਅੱਗੇ ਸਿਰ ਝੁੱਕਦਾ ਹੈ।
ਪਵਨ ਕਲਿਆਣ ਨੇ 'ਉਸਤਾਦ ਭਗਤ ਸਿੰਘ' ਦੀ ਸ਼ੂਟਿੰਗ ਕੀਤੀ ਪੂਰੀ
NEXT STORY