ਨਵੀਂ ਦਿੱਲੀ- ਦੇਸ਼ ’ਚ ਕੋਰੋਨਾ ਦੇ ਮਾਮਲਿਆਂ ਦੀ ਰਫ਼ਤਾਰ ਹੌਲੀ ਪੈਂਦੀ ਨਜ਼ਰ ਨਹੀਂ ਆ ਰਹੀ ਹੈ। ਸਰਕਾਰ ਨੇ ਹਾਲਾਤ ਵਿਗੜਦੇ ਦੇਖ ਕਈ ਕਠੋਰ ਕਦਮ ਚੁੱਕੇ ਹਨ। ਅਜਿਹੇ ’ਚ ਲੋਕਾਂ ਦੇ ਸਾਹਮਣੇ ਕਈ ਜ਼ਰੂਰੀ ਸਾਮਾਨ ਦੀ ਘਾਟ ਵੀ ਨਜ਼ਰ ਆ ਰਹੀ ਹੈ। ਇਸ ’ਚ ਕਈ ਜ਼ਰੂਰੀ ਦਵਾਈਆਂ ਵੀ ਸ਼ਾਮਲ ਹਨ। ਆਮ ਲੋਕਾਂ ਦੇ ਨਾਲ ਸਿਤਾਰੇ ਵੀ ਇਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਨਾਲ ਕਈ ਸਿਤਾਰਿਆਂ ਨੇ ਮਦਦ ਦਾ ਵੀ ਹੱਥ ਅੱਗੇ ਵਧਾਇਆ ਹੈ। ਇਕ ਅਜਿਹੇ ਹੀ ਬਾਲੀਵੁੱਡ ਸਿਤਾਰਾ ਹੈ ਸੋਨੂੰ ਸੂਦ।
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲਗਾਤਾਰ ਲੋਕਾਂ ਦੀ ਮਦਦ ਕਰਨ ’ਚ ਜੁਟੇ ਹੋਏ ਹਨ। ਕ੍ਰਿਕਟਰ ਹਰਭਜਨ ਸਿੰਘ ਨੇ ਟਵਿਟਰ ’ਤੇ ਮਦਦ ਮੰਗੀ ਸੀ। ਉਨ੍ਹਾਂ ਨੇ ਇਹ ਮਦਦ ਕਰਨਾਟਕ ’ਚ ਇਕ ਮਰੀਜ਼ ਲਈ ਮੰਗੀ ਸੀ। ਇਸ ਨੂੰ ਲੈ ਕੇ ਹਰਭਜਨ ਸਿੰਘ ਨੇ ਟਵੀਟ ਕਰਕੇ ਲਿਖਿਆ ਸੀ ਕਿ ਕਿਉਂਕਿ ਮਰੀਜ਼ ਦੀ ਹਾਲਾਤ ਗੰਭੀਰ ਸੀ ਅਤੇ ਉਸ ਨੂੰ ਹਰ ਹਾਲਤ ’ਚ ਰੇਮਡੇਸਿਵਿਰ ਟੀਕਾ ਚਾਹੀਦਾ ਸੀ। ਹਰਭਜਨ ਨੇ ਲਿਖਿਆ ਸੀ ਕਿ 1 ਰੇਮਡੇਸਿਵਿਰ ਟੀਕੇ ਦੀ ਲੋੜ ਹਨ। ਹਸਪਤਾਲ ਦਾ ਨਾਂ ਬਸੱਪਾ ਹੈ ਅਤੇ ਇਹ ਕਰਨਾਟਕ ’ਚ ਸਥਿਤ ਹੈ। ਕੁਝ ਮਿੰਟਾਂ ’ਚ ਹਰਭਜਨ ਦਾ ਇਹ ਟਵੀਟ ਟਰੈਂਡ ਕਰਨ ਲੱਗਿਆ ਸੀ, ਜਿਸ ਤੋਂ ਬਾਅਦ ਕਈ ਲੋਕਾਂ ਨੇ ਕਿਹਾ ਸੀ ਕਿ ਇੰਜੈਕਸ਼ਨ ਦਾ ਇੰਤਜ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਕਈ ਲੋਕਾਂ ਨੇ ਇਸ ਦੇ ਉਪਲੱਬਧ ਨਾ ਹੋਣ ਦਾ ਖਦਸ਼ਾ ਜਤਾਇਆ ਸੀ ਪਰ ਸੋਨੂੰ ਸੂਦ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਹੀਰੋ ਹਨ। ਸੋਨੂੰ ਸੂਦ ਨੇ ਹਰਭਜਨ ਸਿੰਘ ਦੇ ਟਵੀਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ‘ਭਾਜੀ ਡਿਲਿਵਰ ਹੋ ਜਾਵੇਗਾ’।
ਸੋਨੂੰ ਸੂਦ ਦੀ ਮਦਦ ਲਈ ਹਰਭਜਨ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ। ਹਰਭਜਨ ਨੇ ਲਿਖਿਆ ਕਿ ‘ਸ਼ੁੱਕਰੀਆ ਭਾਈ...ਭਗਵਾਨ ਦਾ ਆਸ਼ੀਰਵਾਦ ਬਣਿਆ ਰਹੇ। ਸੋਨੂੰ ਨੂੰ ਲਗਾਤਾਰ ਲੋਕਾਂ ਦੇ ਲਈ ਆਕਸੀਜਨ, ਬੈੱਡ ਅਤੇ ਰੇਮਡੇਸਿਵਿਰ ਇੰਜੈਕਸ਼ਨ ਉਪਲੱਬਧ ਕਰਵਾ ਰਹੇ ਹਨ। ਹਾਲਾਂਕਿ ਕਈ ਵਾਰ ਉਹ ਦੱਸਦੇ ਹਨ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਮਦਦ ਨਹੀਂ ਕਰ ਪਾ ਰਹੇ ਹਨ ਕਿਉਂਕਿ ਦੇਸ਼ ਦੀ ਵਿਵਸਥਾ ਹੀ ਡਾਵਾਡੋਲ ਹੋ ਗਈ ਹੈ ਪਰ ਲੋਕ ਸੋਨੂੰ ਸੂਦ ਦੀ ਮਦਦ ਲਈ ਸ਼ੁੱਕਰੀਆ ਅਦਾ ਵੀ ਕਰਦੇ ਹਨ।
ਕੋਰੋਨਾ ਆਫ਼ਤ ਦੌਰਾਨ ਮੀਕਾ ਸਿੰਘ ਨੇ ਸ਼ੁਰੂ ਕੀਤੀ ਲੰਗਰ ਸੇਵਾ, ਕਿਹਾ- 'ਟਵਿੱਟਰ 'ਤੇ ਭਾਸ਼ਣ ਛੱਡ ਅਸਲੀ ਕੰਮ ਕਰਨਾ ਚਾਹੀਦੈ'
NEXT STORY