ਮੁੰਬਈ: ਦੇਸ਼ ਭਰ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੇ ਮਾਮਲੇ 2 ਲੱਖ ਦਾ ਅੰਕੜਾ ਪਾਰ ਚੁੱਕੇ ਹਨ। ਅਜਿਹੇ ’ਚ ਕਈ ਸੂਬਿਆਂ ਦਾ ਹੈਲਥ ਸਿਸਟਮ ਗੜਬੜਾ ਗਿਆ ਹੈ। ਖ਼ਾਸ ਕਰਕੇ ਮੱਧ ਪ੍ਰਦੇਸ਼ ਦੇ ਇੰਦੌਰ ’ਚ ਆਕਸੀਜਨ ਦੀ ਘਾਟ ਹੋ ਗਈ ਹੈ। ਹੁਣ ਇਕ ਵਾਰ ਫਿਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਇੰਦੌਰ ਵੱਲ ਮਦਦ ਦਾ ਹੱਥ ਵਧਾਇਆ ਹੈ। ਸੋਨੂੰ ਸੂਦ ਦੀ ਇਸ ਨੂੰ ਲੈ ਕੇ ਇਕ ਵੀਡੀਓ ਸਾਹਮਣੇ ਆਈ ਹੈ।
ਸੋਨੂੰ ਸੂਦ ਨੇ ਵੀਡੀਓ ’ਚ ਕਿਹਾ ਕਿ ‘ਮੈਂ ਇੰਦੌਰਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣਾ ਧਿਆਨ ਰੱਖੋ’। ਕੱਲ ਮੈਨੂੰ ਪਤਾ ਲੱਗਿਆ ਸੀ ਕਿ ਇੰਦੌਰਵਾਸੀਆਂ ਨੂੰ ਆਕਸੀਜਨ ਦੀ ਬਹੁਤ ਘਾਟ ਆ ਰਹੀ ਹੈ। ਮੈਂ 10 ਆਕਸੀਜਨ ਜੇਨਰੇਟਰ ਇੰਦੌਰ ਭੇਜ ਰਿਹਾ ਹਾਂ। ਮੈਂ ਸਭ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਕ-ਦੂਜੇ ਦਾ ਸਾਥ ਦੇਣ, ਜਿਸ ਕਰਕੇ ਅਸੀਂ ਇਸ ਮਹਾਮਾਰੀ ਤੋਂ ਬਾਹਰ ਆ ਸਕੀਏ’। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇਕਰ ਅਸੀਂ ਇਕ-ਦੂਜੇ ਦਾ ਸਾਥ ਦੇਵਾਂਗੇ ਤਾਂ ਇਹ ਪਰੇਸ਼ਾਨੀ ਦੂਰ ਹੋਵੇਗੀ।
ਸੋਨੂੰ ਸੂਦ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਹੁਣ ਸੋਨੂੰ ਜਲਦ ਹਸਪਤਾਲ ਵੀ ਖੋਲ੍ਹਣਗੇ। ਹਾਲਾਂਕਿ ਅਜੇ ਇਸ ’ਤੇ ਅਦਾਕਾਰ ਵੱਲੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸੋਨੂੰ ਸੂਦ ਨੇ ਲਿਖਿਆ ਕਿ ਮਹਾਮਾਰੀ ਦੀ ਵੱਡੀ ਸਿੱਖ, ਦੇਸ਼ ਬਚਾਉਣਾ ਹੈ ਤਾਂ ਹੋਰ ਹਸਪਤਾਲ ਬਣਾਉਣਾ ਹੈ’।
ਸੋਨੂੰ ਸੂਦ ਦੇ ਇਸ ਕਦਮ ਦੀ ਲੋਕ ਸੋਸ਼ਲ ਮੀਡੀਆ ’ਤੇ ਕਾਫ਼ੀ ਤਾਰੀਫ਼ ਕਰ ਰਹੇ ਹਨ। ਇਕ ਯੂਜ਼ਰ ਨੇ ਤਾਂ ਸੋਨੂੰ ਨੂੰ ਰੀਅਲ ਹੀਰੋ ਦੱਸ ਦਿੱਤਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਨੇ ਤਾਂ ਸੋਨੂੰ ਸੂਦ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਿਹਾ ਹੈ। ਖੈਰ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਸੋਨੂੰ ਸੂਦ ਨੇ ਮਦਦ ਲਈ ਹੱਥ ਅੱਗੇ ਵਧਾਇਆ ਹੈ। ਪਿਛਲੇ ਸਾਲ ਲਾਕਡਾਊਨ ’ਚ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ’ਚ ਸੋਨੂੰ ਨੇ ਅੱਗੇ ਵੱਧ ਕੇ ਮਦਦ ਕੀਤੀ ਸੀ।
ਐਮੀ ਵਿਰਕ ਨੂੰ ਇਸ ਗੱਲ ਦਾ ਚੜ੍ਹਿਆ ਚਾਅ, ਨਹੀਂ ਥੱਕ ਰਿਹਾ ਭੰਗੜਾ ਪਾਉਂਦਾ (ਵੇਖੋ ਵੀਡੀਓ)
NEXT STORY