ਮੁੰਬਈ- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲਈ ਅੱਜ ਦਾ ਦਿਨ ਭਾਵੁਕ ਕਰ ਦੇਣ ਵਾਲਾ ਹੈ। ਸੋਨੂੰ ਸੂਦ ਨੇ ਆਪਣੀ ਮਾਂ ਸਰੋਜ ਸੂਦ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਭਾਵੁਕ ਨੋਟ ਲਿਖਿਆ ਹੈ।
ਸੋਨੂੰ ਸੂਦ ਨੇ ਲਿਖਿਆ,'ਜਨਮਦਿਨ ਮੁਬਾਰਕ ਹੋ ਮਾਂ, ਮੇਰੀ ਇੱਛਾ ਸੀ ਕਿ ਮੈਂ ਤੁਹਾਡੇ ਸਾਹਮਣੇ ਜਨਮਦਿਨ ਵਿਸ਼ ਕਰਦਾ ਪਰ ਤੁਸੀਂ ਸਾਡੇ ਨਾਲ ਨਹੀਂ ਹੋ। ਉਨ੍ਹਾਂ ਸਿੱਖਿਆਵਾਂ ਲਈ ਧੰਨਵਾਦ ਜੋ ਤੁਸੀਂ ਮੈਨੂੰ ਸਿਖਾਇਆ। ਮੈਂ ਆਪਣੇ ਸ਼ਬਦਾਂ ਵਿਚ ਇਹ ਬਿਆਨ ਨਹੀਂ ਕਰ ਸਕਦਾ ਕਿ ਮੈਂ ਤੁਹਾਨੂੰ ਕਿੰਨਾ ਯਾਦ ਕਰਦਾ ਹਾਂ।"
ਅਦਾਕਾਰ ਨੇ ਅੱਜ ਆਪਣੀ ਮਿਹਨਤ ਨਾਲ ਸਭ ਕੁਝ ਹਾਸਿਲ ਕੀਤਾ ਹੈ ਇਥੋਂ ਤਕ ਕਿ ਲੋਕ ਉਨ੍ਹਾਂ ਨੂੰ ਫਰਿਸਤੇ ਦਾ ਦਰਜਾ ਦੇਣ ਲੱਗ ਪਾਏ ਹਨ। ਦੂਸਰਿਆਂ ਦਾ ਭਲਾ ਕਰਨਾ ਇਹ ਸੋਨੂੰ ਸੂਦ ਨੇ ਆਪਣੀ ਮਾਂ ਤੋਂ ਹੀ ਸਿੱਖਿਆ ਹੈ। ਕਈ ਵਾਰ ਆਪਣੀ ਇੰਟਰਵਿਊਜ਼ 'ਚ ਸੋਨੂੰ ਸੂਦ ਇਹ ਕਹਿ ਚੁੱਕੇ ਹਨ। ਅੱਜ ਚਾਹੇ ਉਨ੍ਹਾਂ ਦੀ ਮਾਂ ਇਸ ਦੁਨੀਆ 'ਚ ਨਹੀਂ ਹੈ ਪਰ ਉਨ੍ਹਾਂ ਦੇ ਦਿੱਤੇ ਹੋਏ ਸੰਸਕਾਰ ਸੋਨੂੰ ਸੂਦ ਨੇ ਜ਼ਿੰਦਾ ਰੱਖੇ ਹੋਏ ਹਨ।
...ਜਦੋਂ ਮਿਸ ਇੰਡੀਆ ਦੌਰਾਨ ਪ੍ਰਿਯੰਕਾ ਚੋਪੜਾ ਨੇ ਲਾਰਾ ਦੱਤਾ ਨੂੰ ਦੱਸਿਆ ਸੀ ‘ਮਾਮ’ ਅਤੇ ਖ਼ੁਦ ਨੂੰ ‘ਬੱਚਾ’
NEXT STORY